ਮੁੰਬਈ:ਭਾਰਤ ਦੇ ਉਦਯੋਗਿਕ ਸ਼ਹਿਰ ਮੁੰਬਈ ਵਿੱਚ ਦਿੱਗਜ ਤਕਨੀਕੀ ਕੰਪਨੀ ਐਪਲ ਦੀ ਆਈਫੋਨ 16 ਸੀਰੀਜ਼ ਦੀ ਵਿਕਰੀ ਸ਼ੁੱਕਰਵਾਰ ਤੋਂ ਸ਼ੁਰੂ ਹੋ ਗਈ ਹੈ। ਐਪਲ ਸਟੋਰ ਦੇ ਬਾਹਰ ਸਵੇਰ ਤੋਂ ਹੀ ਲੋਕਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਦੱਸ ਦਈਏ ਕਿ ਐਪਲ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਇਕ ਵੱਡੇ ਈਵੈਂਟ 'ਚ AI ਫੀਚਰਸ ਨਾਲ iPhone 16 ਸੀਰੀਜ਼ ਨੂੰ ਲਾਂਚ ਕੀਤਾ ਸੀ।
ਆਈਫੋਨ 16 ਸੀਰੀਜ਼ ਨੂੰ ਖਰੀਦਣ ਲਈ ਸਵੇਰ ਤੋਂ ਹੀ ਖਰੀਦਦਾਰਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਆਈਫੋਨ 15 ਸੀਰੀਜ਼ ਦੇ ਲਾਂਚ ਹੋਣ 'ਤੇ ਵੀ ਲੋਕਾਂ 'ਚ ਇਸ ਤਰ੍ਹਾਂ ਦਾ ਕ੍ਰੇਜ਼ ਦੇਖਿਆ ਗਿਆ ਸੀ।
ਐਪਲ ਸਟੋਰ ਦੇ ਬਾਹਰ ਇੱਕ ਗਾਹਕ ਉੱਜਵਲ ਨੇ ਕਿਹਾ ਕਿ ਮੈਂ ਪਿਛਲੇ 21 ਘੰਟਿਆਂ ਤੋਂ ਕਤਾਰ ਵਿੱਚ ਖੜ੍ਹਾ ਹਾਂ। ਮੈਂ ਵੀਰਵਾਰ ਸਵੇਰੇ ਕਰੀਬ 11 ਵਜੇ ਇੱਥੇ ਆਇਆ ਸੀ। ਜਦੋਂ ਐਪਲ ਸਟੋਰ ਅੱਜ ਸਵੇਰੇ 8 ਵਜੇ ਖੁੱਲ੍ਹੇਗਾ, ਮੈਂ ਆਈਫੋਨ 16 ਸੀਰੀਜ਼ ਖਰੀਦਣ ਵਾਲਾ ਪਹਿਲਾ ਵਿਅਕਤੀ ਹੋਵਾਂਗਾ।