ਪੰਜਾਬ

punjab

ETV Bharat / business

ਵਾਧੇ ਨਾਲ ਖੁੱਲ੍ਹਿਆ ਬਾਜ਼ਾਰ, ਸੈਂਸੈਕਸ 540 ਦੇ ਪਾਰ, ਨਿਫਟੀ 22,000 ਦੇ ਪਾਰ - Market opened with gains - MARKET OPENED WITH GAINS

ਕਾਰੋਬਾਰੀ ਹਫਤੇ ਦੇ ਚੌਥੇ ਦਿਨ ਭਾਰਤੀ ਸ਼ੇਅਰ ਬਾਜ਼ਾਰ ਗ੍ਰੀਨ ਜ਼ੋਨ 'ਚ ਖੁੱਲ੍ਹਿਆ ਹੈ। ਬੀਐਸਈ 'ਤੇ, ਸੈਂਸੈਕਸ 540 ਅੰਕਾਂ ਦੀ ਛਾਲ ਨਾਲ 72,641 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ NSE 'ਤੇ ਨਿਫਟੀ 0.78 ਫੀਸਦੀ ਦੇ ਵਾਧੇ ਨਾਲ 22,010 'ਤੇ ਖੁੱਲ੍ਹਿਆ।

Market opened with gains, Sensex up 540, Nifty crossed 22,000
ਵਾਧੇ ਨਾਲ ਖੁੱਲ੍ਹਿਆ ਬਾਜ਼ਾਰ, ਸੈਂਸੈਕਸ 540 ਦੇ ਪਾਰ, ਨਿਫਟੀ 22,000 ਦੇ ਪਾਰ

By ETV Bharat Punjabi Team

Published : Mar 21, 2024, 11:32 AM IST

ਮੁੰਬਈ: ਕਾਰੋਬਾਰੀ ਹਫਤੇ ਦੇ ਚੌਥੇ ਦਿਨ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੀਐਸਈ 'ਤੇ, ਸੈਂਸੈਕਸ 540 ਅੰਕਾਂ ਦੀ ਛਾਲ ਨਾਲ 72,641 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ NSE 'ਤੇ ਨਿਫਟੀ 0.78 ਫੀਸਦੀ ਦੇ ਵਾਧੇ ਨਾਲ 22,010 'ਤੇ ਖੁੱਲ੍ਹਿਆ। ਜਿਵੇਂ ਹੀ ਬਜ਼ਾਰ ਖੁੱਲ੍ਹਿਆ, ਬੀਪੀਸੀਐਲ, ਟਾਟਾ ਸਟੀਲ, ਹਿੰਡਾਲਕੋ, ਇੰਡਸਇੰਡ ਬੈਂਕ ਅਤੇ ਜੇਐਸਡਬਲਯੂ ਸਟੀਲ ਨਿਫਟੀ 'ਤੇ ਵੱਡੇ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਸਨ, ਜਦੋਂ ਕਿ ਨੇਸਲੇ, ਬ੍ਰਿਟੈਨਿਆ, ਡਾਕਟਰ ਰੈੱਡੀਜ਼ ਲੈਬਜ਼, ਹੀਰੋ ਮੋਟੋਕਾਰਪ ਅਤੇ ਐਚਯੂਐਲ ਘਾਟੇ ਵਿੱਚ ਸਨ। ਇਸ ਦੇ ਨਾਲ ਹੀ, ਭਾਰਤੀ ਰੁਪਿਆ 83.17 ਦੇ ਪਿਛਲੇ ਬੰਦ ਪੱਧਰ ਦੇ ਮੁਕਾਬਲੇ 14 ਪੈਸੇ ਦੇ ਵਾਧੇ ਨਾਲ 83.03 ਪ੍ਰਤੀ ਡਾਲਰ 'ਤੇ ਖੁੱਲ੍ਹਿਆ।

ਬੁੱਧਵਾਰ ਦੀ ਮਾਰਕੀਟ:ਕਾਰੋਬਾਰੀ ਹਫਤੇ ਦੇ ਤੀਜੇ ਦਿਨ ਸ਼ੇਅਰ ਬਾਜ਼ਾਰ ਗ੍ਰੀਨ ਜ਼ੋਨ 'ਚ ਬੰਦ ਹੋਇਆ। ਬੀਐੱਸਈ 'ਤੇ ਸੈਂਸੈਕਸ 132 ਅੰਕਾਂ ਦੇ ਉਛਾਲ ਨਾਲ 72,144 'ਤੇ ਬੰਦ ਹੋਇਆ। ਇਸ ਦੇ ਨਾਲ ਹੀ NSE 'ਤੇ ਨਿਫਟੀ 0.15 ਫੀਸਦੀ ਦੇ ਵਾਧੇ ਨਾਲ 21,850 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਆਈਸ਼ਰ ਮੋਟਰਜ਼, ਮਾਰੂਤੀ ਸੁਜ਼ੂਕੀ, ਪਾਵਰ ਗਰਿੱਡ, ਨੇਸਲੇ ਇੰਡੀਆ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਸਨ।

ਇਸ ਦੇ ਨਾਲ ਹੀ ਟਾਟਾ ਸਟੀਲ, ਟਾਟਾ ਕੰਜ਼ਿਊਮਰ, ਟਾਟਾ ਮੋਟਰ, ਐਕਸਿਸ ਬੈਂਕ ਦਾ ਕਾਰੋਬਾਰ ਗਿਰਾਵਟ ਨਾਲ ਹੋਇਆ। ਤੁਹਾਨੂੰ ਦੱਸ ਦੇਈਏ ਕਿ ਮੈਟਲ ਨੂੰ ਛੱਡ ਕੇ ਬਾਕੀ ਸਾਰੇ ਸੈਕਟਰਲ ਸੂਚਕਾਂਕ ਹਰੇ ਰੰਗ 'ਚ ਕਾਰੋਬਾਰ ਕਰ ਰਹੇ ਹਨ। ਬੀਐਸਈ ਦੇ ਮਿਡਕੈਪ ਅਤੇ ਸਮਾਲਕੈਪ ਸੂਚਕਾਂਕ ਦਾ ਕਾਰੋਬਾਰ ਫਲੈਟ ਰਿਹਾ। ਇਸ ਦੇ ਨਾਲ ਹੀ ਬੁੱਧਵਾਰ ਨੂੰ ਭਾਰਤੀ ਰੁਪਿਆ 13 ਪੈਸੇ ਡਿੱਗ ਕੇ 83.17 ਪ੍ਰਤੀ ਡਾਲਰ 'ਤੇ ਬੰਦ ਹੋਇਆ, ਜਦੋਂ ਕਿ ਮੰਗਲਵਾਰ ਨੂੰ ਇਹ 83.04 'ਤੇ ਬੰਦ ਹੋਇਆ ਸੀ।

ਪ੍ਰੀ-ਓਪਨਿੰਗ ਵਿੱਚ ਕਿਵੇਂ ਰਹੀ ਮਾਰਕੀਟ ਦੀ ਮੂਵਮੈਂਟ ?: ਜੇਕਰ ਗੱਲ ਕੀਤੀ ਜਾਵੇ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਦੀ ਤਾਂ ਇਹ ਪਹਿਲਾਂ ਬੀਐਸਈ ਦਾ ਸੈਂਸੈਕਸ 320.44 ਅੰਕ ਜਾਂ 0.44 ਫੀਸਦੀ ਦੇ ਵਾਧੇ ਨਾਲ 72422 ਦੇ ਪੱਧਰ 'ਤੇ ਅਤੇ ਐਨਐਸਈ ਦਾ ਨਿਫਟੀ 128.95 ਅੰਕ ਜਾਂ 0.59 ਫੀਸਦੀ ਦੇ ਵਾਧੇ ਨਾਲ 21968 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਅੱਜ ਬਾਜ਼ਾਰ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਤੇਜ਼ੀ ਦੇ ਸੰਕੇਤ ਦਿਖਾਈ ਦੇ ਰਹੇ ਸਨ।

ਸੈਂਸੈਕਸ-ਨਿਫਟੀ ਦੀ ਸਥਿਤੀ:ਸੈਂਸੈਕਸ ਦੇ 30 ਸ਼ੇਅਰਾਂ 'ਚੋਂ 28 'ਚ ਵਾਧੇ ਦੇ ਨਾਲ ਅਤੇ 2 ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਦੇ 50 ਵਿੱਚੋਂ 43 ਸਟਾਕ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਸਨ ਅਤੇ ਸਿਰਫ 7 ਸਟਾਕ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਦੋਵੇਂ ਸੂਚਕਾਂਕ ਚੰਗੀ ਤੇਜ਼ੀ 'ਤੇ ਹਨ।

ABOUT THE AUTHOR

...view details