ਨਵੀਂ ਦਿੱਲੀ: ਦਿੱਗਜ ਨਿਵੇਸ਼ਕ ਵਿਜੇ ਕੇਡੀਆ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਦੇਸ਼ ਵਿੱਚ ਉੱਚ ਟੈਕਸ ਨੂੰ ਲੈ ਕੇ ਇੱਕ ਗੀਤ ਸਾਂਝਾ ਕੀਤਾ। ਇਸ ਗੀਤ 'ਚ ਉਨ੍ਹਾਂ ਨੇ ਵਿੱਤ ਮੰਤਰੀ ਨੂੰ ਸਵਾਲ ਕੀਤਾ ਹੈ ਕਿ ਇੰਨੇ ਟੈਕਸ ਨਾਲ ਕੋਈ ਕਿਵੇਂ ਗੁਜ਼ਾਰਾ ਕਰ ਸਕਦਾ ਹੈ? ਤੁਹਾਨੂੰ ਦੱਸ ਦੇਈਏ ਕਿ ਮਸ਼ਹੂਰ ਬਾਜ਼ਾਰ ਮਾਹਰ ਅਜਿਹੇ ਗੀਤ ਬਣਾਉਣ ਲਈ ਜਾਣੇ ਜਾਂਦੇ ਹਨ।
ਟੈਕਸ ਨੂੰ ਲੈ ਕੇ ਬਣਾਏ ਗਏ ਕੇਡੀਆ ਦੇ ਨਵੇਂ ਗੀਤ ਦਾ ਟਾਈਟਲ ਹੈ 'ਐਫਐਮ ਜੀ ਐਫਐਮ ਜੀ, ਇਤਨਾ ਟੈਕਸ ਮੈਂ ਕੈਸੇ ਭਰੂ।' ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਵੱਲੋਂ ਕੈਪੀਟਲ ਗੇਨ ਟੈਕਸ ਵਧਾਉਣ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੇ ਇਹ ਗੀਤ ਸ਼ੇਅਰ ਕੀਤਾ ਹੈ। ਗੀਤ ਲਈ ਕੇਡੀਆ ਨੇ ਟੈਕਸ ਬਾਰੇ ਆਪਣੇ ਵਿਚਾਰਾਂ ਨੂੰ ਦਰਸਾਉਣ ਲਈ ਫਿਲਮ ਬੰਬੇ ਤੋਂ ਏ.ਆਰ ਰਹਿਮਾਨ ਦੀ 'ਤੂ ਹੀ ਰੇ' ਦੇ ਬੋਲ ਬਦਲ ਦਿੱਤੇ ਹਨ।
ਵਿਜੇ ਕੇਡੀਆ ਟੈਕਸ ਗੀਤ
ਵਿਜੇ ਕੇਡੀਆ ਨੂੰ ਵੀਡੀਓ ਵਿੱਚ "ਐਫ ਐਮ ਜੀ, ਐਫ ਐਮ ਜੀ, ਇਤਨਾ ਟੈਕਸ ਮੈਂ ਕੈਸੇ ਭਰੂ, ਐਸਟੀਟੀ, ਐਸਟੀਜੀ, ਐਲਟੀਸੀਜੀ, ਵਧਾ, ਕਯਾ ਕਹੂ। ਉੱਪਰ ਤੋਂ ਡੀਵੀਡੇਡ ਪੇ, ਦੋ-ਦੋ ਟੈਕਸ ਵੀ ਚੁਕਾਊ। ਮੈਡਮ ਜੀ, ਮੈਡਮ ਜੀ, ਹੁਣ ਜ਼ਿੰਦਾ ਮੈਂ ਕੈਸੇ ਰਹੂ। ਮੁਸ਼ਕਿਲ ਹੈ ਯਹ ਬਿਜ਼ਨਸ, ਕਿਤਨਾ ਰਿਸਕ ਉਠਾਤਾ ਹੂੰ, ਸ਼ੂਗਰ ਅਤੇ ਬੀਪੀ, ਬਦਲੇ ਮੇ ਪਤਾ ਹੂ। ਯਹ ਆਸਾਨ ਨਹੀਂ ਹੈ ਜੀ, ਇਤਨੀ ਚਿੰਤਾ ਕੈਸੇ ਸਹੂ। ਮੈਡਮ ਜੀ, ਮੈਡਮ ਜੀ, ਹੁਣ ਜ਼ਿੰਦਾ ਮੈਂ ਕੈਸੇ ਰਹੂ।" ਗਾਉਦੇ ਦੇਖਿਆ ਜਾ ਸਕਦਾ ਹੈ।