ਨਵੀਂ ਦਿੱਲੀ: ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਦੇ ਗਾਹਕਾਂ ਨੂੰ ਫਿਸ਼ਿੰਗ ਘੁਟਾਲੇ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿੱਥੇ ਧੋਖੇਬਾਜ਼ ਉਨ੍ਹਾਂ ਦੇ ਪੈਨ ਕਾਰਡ ਦੇ ਵੇਰਵੇ ਅਪਡੇਟ ਕਰਨ ਲਈ ਉਨ੍ਹਾਂ ਨੂੰ ਫਰਜ਼ੀ ਸੰਦੇਸ਼ ਭੇਜ ਰਹੇ ਹਨ। ਇਨ੍ਹਾਂ ਸੰਦੇਸ਼ਾਂ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਹਨ, ਤਾਂ ਉਨ੍ਹਾਂ ਦੇ ਬੈਂਕ ਖਾਤੇ ਬਲਾਕ ਕਰ ਦਿੱਤੇ ਜਾਣਗੇ। ਮੈਸੇਜਾਂ ਵਿੱਚ ਸ਼ੱਕੀ ਲਿੰਕ ਵੀ ਹੁੰਦੇ ਹਨ, ਜੋ ਕਿ ਅਣਦੇਖੀ ਉਪਭੋਗਤਾਵਾਂ ਨੂੰ ਘੋਟਾਲੇ ਦੀਆਂ ਵੈਬਸਾਈਟਾਂ ਵੱਲ ਲੈ ਜਾਂਦੇ ਹਨ।
ਮੈਸੇਜ ਰਾਹੀ ਠੱਗੀ
ਪ੍ਰੈੱਸ ਇਨਫਰਮੇਸ਼ਨ ਬਿਊਰੋ (PIB) ਨੇ ਪੁਸ਼ਟੀ ਕੀਤੀ ਹੈ ਕਿ ਇਹ ਮੈਸੇਜ ਫਰਜ਼ੀ ਹਨ। ਇੰਡੀਆ ਪੋਸਟ ਨੇ ਕਿਹਾ ਹੈ ਕਿ ਉਹ ਅਜਿਹੇ ਅਲਰਟ ਨਹੀਂ ਭੇਜਦੀ ਹੈ ਅਤੇ ਲੋਕਾਂ ਨੂੰ ਸ਼ੱਕੀ ਲਿੰਕ 'ਤੇ ਕਲਿੱਕ ਨਾ ਕਰਨ ਜਾਂ ਕੋਈ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ ਦੀ ਅਪੀਲ ਕੀਤੀ ਹੈ।