ਮੁੰਬਈ:ਭਾਰਤ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਲੰਬੇ ਸਮੇਂ ਬਾਅਦ ਸ਼ੇਅਰ ਬਾਜ਼ਾਰ 'ਚ ਆਪਣਾ IPO ਲਾਂਚ ਕਰਨ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਆਈਪੀਓ ਹੀਰੋ ਮੋਟੋਕਾਰਪ ਦੀ ਵਿੱਤੀ ਸੇਵਾਵਾਂ ਦੀ ਇਕਾਈ ਹੀਰੋ ਫਿਨਕਾਰਪ ਦਾ ਹੋ ਸਕਦਾ ਹੈ। ਹੀਰੋ ਗਰੁੱਪ ਦਾ ਇਹ ਦੂਜਾ ਆਈਪੀਓ ਹੋਵੇਗਾ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਹੀਰੋ ਮੋਟੋਕਾਰਪ ਦੀ ਵਿੱਤੀ ਸੇਵਾਵਾਂ ਦੀ ਇਕਾਈ, ਹੀਰੋ ਫਿਨਕਾਰਪ ਦਾ ਆਈਪੀਓ ਲਾਂਚ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਇਸ ਦੇ ਲਈ ਸੇਬੀ ਦੇ ਕੋਲ DRHP ਯਾਨੀ IPO ਦਾ ਡਰਾਫਟ ਪੇਸ਼ ਕੀਤਾ ਜਾ ਸਕਦਾ ਹੈ। ਨਿਵੇਸ਼ ਬੈਂਕਿੰਗ ਸੂਤਰਾਂ ਦੇ ਅਨੁਸਾਰ, ਕੰਪਨੀ ਅਗਲੇ ਮਹੀਨੇ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਲਈ ਆਪਣਾ ਡਰਾਫਟ ਰੈੱਡ ਹੈਰਿੰਗ ਪ੍ਰਾਸਪੈਕਟਸ (DRHP) ਫਾਈਲ ਕਰੇਗੀ। ਹੀਰੋ ਫਿਨਕਾਰਪ ਦੇ ਬੋਰਡ ਨੇ ਇਸ ਹਫਤੇ ਬੁੱਧਵਾਰ ਨੂੰ ਆਈਪੀਓ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਸ਼ੇਅਰਾਂ ਦੀ ਵਿਕਰੀ 5,300 ਕਰੋੜ ਤੋਂ 5,500 ਕਰੋੜ ਰੁਪਏ ਤੱਕ ਹੋ ਸਕਦੀ ਹੈ, ਜੋ ਕਿ ਕਿਸੇ ਗੈਰ-ਬੈਂਕਿੰਗ ਵਿੱਤੀ ਕੰਪਨੀ ਦੁਆਰਾ ਹੁਣ ਤੱਕ ਦਾ ਸਭ ਤੋਂ ਵੱਡਾ ਜਨਤਕ ਇਸ਼ੂ ਹੋਵੇਗਾ।