ਨਵੀਂ ਦਿੱਲੀ: ਜੇਕਰ ਕੋਈ ਕੰਪਨੀ 20 ਜਾਂ ਇਸ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਨੌਕਰੀ 'ਤੇ ਰੱਖਦੀ ਹੈ ਤਾਂ ਉਨ੍ਹਾਂ ਲਈ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) 'ਚ ਰਜਿਸਟਰਡ ਹੋਣਾ ਜ਼ਰੂਰੀ ਹੈ, ਜਿਸ ਕਾਰਨ ਕੰਪਨੀ 'ਚ ਕੰਮ ਕਰਨ ਵਾਲੇ ਲੋਕਾਂ ਦਾ ਪੀਐੱਫ ਕੱਟਿਆ ਜਾਂਦਾ ਹੈ। ਜਦੋਂ ਵੀ ਕੋਈ ਵਿਅਕਤੀ ਨੌਕਰੀ ਸ਼ੁਰੂ ਕਰਦਾ ਹੈ, ਉਸਨੂੰ EPFO ਤੋਂ ਯੂਨੀਵਰਸਲ ਖਾਤਾ ਨੰਬਰ (UAN) ਮਿਲਦਾ ਹੈ। ਤੁਹਾਡਾ ਰੁਜ਼ਗਾਰਦਾਤਾ ਇਸ UAN ਨੰਬਰ ਦੇ ਤਹਿਤ ਇੱਕ PF ਖਾਤਾ ਖੋਲ੍ਹਦਾ ਹੈ, ਜਿਸ ਵਿੱਚ ਤੁਸੀਂ ਅਤੇ ਤੁਹਾਡੀ ਕੰਪਨੀ ਦੋਵੇਂ ਹਰ ਮਹੀਨੇ ਇਸ ਵਿੱਚ ਯੋਗਦਾਨ ਪਾਉਂਦੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ EPFO ਖਾਤੇ ਤੋਂ ਪੈਸੇ ਕਢਵਾਉਣ 'ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਪੂਰੀ ਤਰ੍ਹਾਂ ਨਾਲ ਸੱਚ ਨਹੀਂ ਹੈ। ਕੁਝ ਸਥਿਤੀਆਂ ਵਿੱਚ ਤੁਹਾਨੂੰ ਕਢਵਾਉਣ 'ਤੇ ਟੈਕਸ ਦਾ ਭੁਗਤਾਨ ਕਰਨਾ ਪੈ ਸਕਦਾ ਹੈ।
ਇਨ੍ਹਾਂ ਹਾਲਾਤਾਂ 'ਤੇ ਕੋਈ ਟੈਕਸ ਨਹੀਂ ਲੱਗੇਗਾ
ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ EPFO ਵਿੱਚ ਪੰਜ ਸਾਲ ਤੱਕ ਯੋਗਦਾਨ ਪਾਉਣ ਤੋਂ ਬਾਅਦ ਪੈਸੇ ਕਢਵਾ ਲੈਂਦੇ ਹੋ, ਤਾਂ EPF ਖਾਤਾਧਾਰਕ ਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ। ਹੁਣ ਇਹਨਾਂ ਪੰਜ ਸਾਲਾਂ ਵਿੱਚ, ਤੁਸੀਂ ਇੱਕ ਕੰਪਨੀ ਵਿੱਚ ਜਾਂ ਕਈ ਕੰਪਨੀਆਂ ਵਿੱਚ ਕੰਮ ਕੀਤਾ ਹੈ? ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।
ਇਨ੍ਹਾਂ ਹਾਲਾਤਾਂ ਵਿੱਚ ਟੈਕਸ ਵਸੂਲਿਆ ਜਾਵੇਗਾ
ਪਰ ਜੇਕਰ ਤੁਸੀਂ ਪੰਜ ਸਾਲਾਂ ਤੋਂ ਕੰਮ ਨਹੀਂ ਕੀਤਾ ਹੈ ਅਤੇ ਖਾਤੇ ਵਿੱਚ ਜਮ੍ਹਾ ਪੈਸਾ ਕਢਵਾਉਂਦੇ ਹੋ, ਤਾਂ ਤੁਹਾਨੂੰ ਟੈਕਸ ਦੇਣਾ ਪਵੇਗਾ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਕੁਝ ਹਾਲਾਤਾਂ ਵਿੱਚ ਪੰਜ ਸਾਲ ਤੋਂ ਪਹਿਲਾਂ ਪੈਸੇ ਕਢਵਾਉਣ 'ਤੇ ਇਨਕਮ ਟੈਕਸ ਛੋਟ ਮਿਲਦੀ ਹੈ। ਜਿਸ 'ਚ ਜੇਕਰ ਕਰਮਚਾਰੀ ਖਰਾਬ ਸਿਹਤ, ਕਾਰੋਬਾਰ ਬੰਦ ਹੋਣ ਜਾਂ ਹੋਰ ਕਾਰਨਾਂ ਕਰਕੇ ਨੌਕਰੀ ਛੱਡ ਦਿੰਦਾ ਹੈ ਤਾਂ ਇਨ੍ਹਾਂ ਕਾਰਨਾਂ 'ਤੇ ਕੋਈ ਟੈਕਸ ਨਹੀਂ ਲੱਗਦਾ।