ਮੁੰਬਈ: ਇੰਨ੍ਹੀਂ ਦਿਨੀਂ ਅੰਬਾਨੀ ਪਰਿਵਾਰ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਸ ਦਾ ਕਾਰਨ ਹੈ ਅੰਬਾਨੀ ਪਰਿਵਾਰ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ। ਇਹ ਵਿਆਹ 12 ਜੁਲਾਈ ਨੂੰ ਹੋਣ ਜਾ ਰਿਹਾ ਹੈ। ਇਸ ਵਿੱਚ ਕਈ ਵੱਡੀਆਂ ਹਸਤੀਆਂ ਸ਼ਾਮਲ ਹੋਣਗੀਆਂ। ਪਰ ਇਸ ਤੋਂ ਪਹਿਲਾਂ ਅੰਬਾਨੀ ਪਰਿਵਾਰ ਇਕ ਹੋਰ ਵੱਡੇ ਜਸ਼ਨ ਦੀ ਤਿਆਰੀ 'ਚ ਲੱਗਾ ਹੋਇਆ ਹੈ। ਆਪਣੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਵਜੋਂ, ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਗਰੀਬ ਜੋੜਿਆਂ ਲਈ ਇੱਕ ਸਮੂਹਿਕ ਵਿਆਹ ਸਮਾਰੋਹ ਦਾ ਆਯੋਜਨ ਕਰਨ ਜਾ ਰਹੇ ਹਨ।
ਅਨੰਤ ਅੰਬਾਨੀ ਤੇ ਰਾਧਿਕਾ ਦੇ ਵਿਆਹ ਤੋਂ ਪਹਿਲਾਂ ਕਰਵਾਏ ਜਾਣਗੇ ਸਮੂਹਿਕ ਵਿਆਹ, ਜਾਣੋ ਕਿੱਥੇ ਹੋਵੇਗਾ ਸਮਾਰੋਹ - Anant Radhika Wedding
Host Mass Marriages: ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ 2 ਜੁਲਾਈ, 2024 ਨੂੰ ਮਹਾਰਾਸ਼ਟਰ ਵਿੱਚ ਇੱਕ ਸਮੂਹਿਕ ਵਿਆਹ ਦਾ ਆਯੋਜਨ ਕਰਨਗੇ। ਇਸ ਸਮਾਗਮ ਨੂੰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ਦਾ ਹਿੱਸਾ ਮੰਨਿਆ ਜਾਵੇਗਾ, ਤਾਂ ਜੋ ਹੋਣ ਵਾਲੇ ਜੋੜੇ ਨੂੰ ਹੋਰ ਨਵੇਂ ਵਿਆਹੇ ਜੋੜਿਆਂ ਦੀਆਂ ਸ਼ੁਭਕਾਮਨਾਵਾਂ ਮਿਲ ਸਕਣ। ਪੜ੍ਹੋ ਪੂਰੀ ਖਬਰ...
Published : Jun 30, 2024, 10:52 AM IST
ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੁਤਾਬਕ ਇਹ ਪ੍ਰੋਗਰਾਮ 2 ਜੁਲਾਈ ਨੂੰ ਪਾਲਘਰ ਦੇ ਸਵਾਮੀ ਵਿਵੇਕਾਨੰਦ ਵਿਦਿਆਮੰਦਰ 'ਚ ਹੋਣ ਜਾ ਰਿਹਾ ਹੈ। ਨਿਊਜ਼ ਏਜੰਸੀ ਵੱਲੋਂ ਇੱਕ ਕਾਰਡ ਦੀ ਤਸਵੀਰ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਇਹ ਰਸਮ ਸ਼ਾਮ 4:30 ਵਜੇ ਸ਼ੁਰੂ ਹੋਵੇਗੀ। ਜਿਸ ਵਿੱਚ ਪੂਰਾ ਅੰਬਾਨੀ ਪਰਿਵਾਰ ਸ਼ਾਮਲ ਹੋਵੇਗਾ। ਵਿਆਹ ਦੇ ਸੱਦਾ ਪੱਤਰ ਵੰਡੇ ਜਾਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਵਿੱਚ ਰਵਾਇਤੀ ਲਾਲ ਅਤੇ ਸੋਨੇ ਦੇ ਰੰਗ ਦੇ ਕਾਰਡ ਸ਼ਾਮਲ ਹਨ।
ਦੱਸ ਦਈਏ ਕਿ ਇਸ ਵਿਆਹ ਤੋਂ ਪੂਰਾ ਪਰਿਵਾਰ ਬਹੁਤ ਖੁਸ਼ ਹੈ ਕਿਉਂਕਿ ਇਹ ਮੁਕੇਸ਼ ਅਤੇ ਨੀਤਾ ਅੰਬਾਨੀ ਦੇ ਸਭ ਤੋਂ ਛੋਟੇ ਅਤੇ ਆਖਰੀ ਬੱਚੇ ਦਾ ਵਿਆਹ ਹੈ। ਅਨੰਤ ਦੀ ਮਾਂ ਨੀਤਾ ਅੰਬਾਨੀ ਇਸ ਵਿਆਹ ਤੋਂ ਸਭ ਤੋਂ ਖੁਸ਼ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ, ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਅਤੇ ਸੰਸਥਾਪਕ ਨੀਤਾ ਅੰਬਾਨੀ ਨੇ ਵਿਆਹ ਦੇ ਸੱਦੇ ਦੇਣ ਅਤੇ ਆਸ਼ੀਰਵਾਦ ਲੈਣ ਲਈ ਕਾਸ਼ੀ ਵਿਸ਼ਵਨਾਥ ਮੰਦਰ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਮੰਦਰ ਦੇ ਹਾਲ ਹੀ ਵਿੱਚ ਹੋਏ ਵਿਕਾਸ ਅਤੇ ਸਾਫ਼-ਸਫ਼ਾਈ ਬਾਰੇ ਚਾਨਣਾ ਪਾਉਂਦਿਆਂ ਆਪਣੀ ਖੁਸ਼ੀ ਅਤੇ ਧੰਨਵਾਦ ਪ੍ਰਗਟ ਕੀਤਾ। ਇਸ ਦੇ ਨਾਲ ਹੀ ਨੀਤਾ ਅੰਬਾਨੀ ਨੇ ਬਨਾਰਸ ਦੇ ਇੱਕ ਕਾਰੀਗਰ ਤੋਂ ਆਪਣੀ ਹੋਣ ਵਾਲੀ ਨੂੰਹ ਰਾਧਿਕਾ ਲਈ ਬਣੀ ਸਭ ਤੋਂ ਖਾਸ ਬਨਾਰਸੀ ਸਾੜੀ ਵੀ ਹਾਸਲ ਕੀਤੀ।
- Jio-Airtel ਤੋਂ ਬਾਅਦ ਹੁਣ VI ਗਾਹਕਾਂ ਦੀ ਹੋਵੇਗੀ ਜੇਬ੍ਹ ਢਿੱਲੀ, 24 ਫੀਸਦੀ ਮਹਿੰਗੇ ਹੋਏ ਰੀਚਾਰਜ - Vodafone Idea Vi
- ਕੀ ਤੁਹਾਡੇ ਕੋਲ ਵੀ ਹੈ ਮਹਿੰਗਾ ਫੋਨ? ਹੁਣ ਮੋਬਾਇਲ ਬੀਮਾ ਯੋਗਨਾ ਫੋਨ ਚੋਰੀ ਅਤੇ ਖਰਾਬ ਹੋਣ 'ਤੇ ਬਚਾਅ ਸਕਦਾ ਹੈ ਤੁਹਾਡੇ ਲੱਖਾਂ ਰੁਪਏ - MOBILE INSURANCE
- ਇਸ ਸੂਬੇ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਔਰਤਾਂ ਨੂੰ ਹਰ ਮਹੀਨੇ ਮਿਲਣਗੇ 1500 ਰੁਪਏ - women get 1500 rupees month