ਨਵੀਂ ਦਿੱਲੀ:IPO ਲਈ ਤਿਆਰ Swiggy ਨੇ ਹੁਣ 10 ਮਿੰਟ ਦੀ ਫੂਡ ਡਿਲੀਵਰੀ ਸਰਵਿਸ ਬੋਲਟ ਲਾਂਚ ਕੀਤੀ ਹੈ। ਇਸ ਦਾ ਉਦੇਸ਼ ਉਪਭੋਗਤਾਵਾਂ ਦੇ 2 ਕਿਲੋਮੀਟਰ ਦੇ ਦਾਇਰੇ ਵਿੱਚ ਪ੍ਰਸਿੱਧ ਰੈਸਟੋਰੈਂਟਾਂ ਤੋਂ ਤੁਰੰਤ ਤਿਆਰ ਭੋਜਨ ਪ੍ਰਦਾਨ ਕਰਨਾ ਹੈ। ਫੂਡ ਡਿਲੀਵਰੀ ਐਗਰੀਗੇਟਰ ਨੇ ਇਕ ਬਿਆਨ 'ਚ ਇਹ ਐਲਾਨ ਕੀਤਾ ਹੈ। Swiggy ਹੁਣ ਸਿਰਫ਼ 10 ਮਿੰਟਾਂ ਵਿੱਚ ਗਾਹਕਾਂ ਨੂੰ ਭੋਜਨ ਮੁਹੱਈਆ ਕਰਵਾਉਣ ਦਾ ਵਾਅਦਾ ਕਰ ਰਹੀ ਹੈ। ਇਸ ਨੂੰ ਸ਼ੁਰੂਆਤ 'ਚ ਭਾਰਤ ਦੇ ਚੋਣਵੇਂ ਸ਼ਹਿਰਾਂ 'ਚ ਲਾਂਚ ਕੀਤਾ ਗਿਆ ਹੈ। ਹੁਣ ਜਦੋਂ ਤੁਸੀਂ Swiggy ਐਪ ਨੂੰ ਖੋਲ੍ਹਦੇ ਹੋ, ਤਾਂ ਤੁਹਾਨੂੰ ਭੋਜਨ ਡਿਲੀਵਰੀ ਪੇਜ 'ਤੇ ਪ੍ਰਮੁੱਖਤਾ ਨਾਲ ਲਿਖਿਆ 'Introducing Bolt - Food in 10 minutes' ਸੁਨੇਹਾ ਦਿਖਾਈ ਦੇਵੇਗਾ।
Swiggy's Food Marketplace ਦੇ CEO ਰੋਹਿਤ ਕਪੂਰ ਨੇ LinkedIn 'ਤੇ ਇਸ ਗੱਲ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਫੂਡ ਬ੍ਰਾਂਡਸ ਸਮੇਂ, ਸਵਾਦ ਅਤੇ ਸੁਵਿਧਾ ਦੇ ਧੁਰੇ 'ਤੇ ਬਣੇ ਹੁੰਦੇ ਹਨ ਅਤੇ ਅੱਜ ਕੁਝ ਸ਼ਹਿਰ ਸਵਿੱਗੀ ਫੂਡ ਦੇ ਅੰਦਰ ਇੱਕ ਵਿਲੱਖਣ ਮਾਰਕੀਟਪਲੇਸ ਦੀ ਜਾਂਚ ਕਰਨਗੇ।