ਪਠਾਨਮਥਿੱਟਾ (ਕੇਰਲ): ਪੱਛਮੀ ਬੰਗਾਲ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਕੇਰਲ 'ਚ ਅਣਗਿਣਤ ਦਰਦ ਦਾ ਸਾਹਮਣਾ ਕਰਨਾ ਪਿਆ। ਕੁਝ ਦਿਨ ਪਹਿਲਾਂ ਪਠਾਨਮਥਿੱਟਾ ਜ਼ਿਲ੍ਹੇ ਦੇ ਰੰਨੀ 'ਚ ਇਕ ਸਥਾਨਕ ਵਿਅਕਤੀ ਨੇ ਨਾਲੇ 'ਚ ਕੁਝ ਹਿਲਦਾ ਦੇਖਿਆ, ਪਰ ਉਸ ਸਮੇਂ ਉਸ ਨੇ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਪੰਜ ਦਿਨਾਂ ਬਾਅਦ ਉਸ ਨੇ ਫਿਰ ਉਸੇ ਥਾਂ 'ਤੇ ਨਾਲੇ 'ਚ ਕੁਝ ਹਿਲਦਾ ਦੇਖਿਆ। ਇਸ ਤੋਂ ਬਾਅਦ ਉਸ ਨੇ ਸਥਾਨਕ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ।
ਉਥੇ ਹੀ ਮੌਕੇ 'ਤੇ ਪਹੁੰਚੇ ਕਈ ਲੋਕਾਂ ਨੇ ਸੰਭਾਵਨਾ ਪ੍ਰਗਟਾਈ ਕਿ ਇਹ ਡਰੇਨ 'ਚ ਫਸਿਆ ਕੋਈ ਅਜਗਰ ਹੋ ਸਕਦਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਅਜਗਰ ਦੇ ਰੇਂਗਣ ਦੀ ਆਵਾਜ਼ ਸੁਣੀ ਸੀ। ਫਿਰ ਲੋਕਾਂ ਨੇ ਸੋਚਿਆ ਕਿ ਜੇਕਰ ਕੋਈ ਅਜਗਰ ਨਾਲੇ ਵਿੱਚ ਡਿੱਗ ਗਿਆ ਹੈ ਤਾਂ ਉਸ ਨੂੰ ਬਚਾ ਲਿਆ ਜਾਵੇ।
ਉਨ੍ਹਾਂ ਨੇ ਗ੍ਰਾਮ ਪੰਚਾਇਤ ਪ੍ਰਧਾਨ ਪ੍ਰਕਾਸ਼ ਅਤੇ ਹੋਰ ਪਿੰਡ ਵਾਸੀਆਂ ਨੂੰ ਬੁਲਾ ਕੇ ਬਚਾਅ ਕਾਰਜ ਸ਼ੁਰੂ ਕੀਤਾ। ਜਦੋਂ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ ਤਾਂ ਨਾਲੇ ਵਿੱਚ ਪਏ ਵਿਅਕਤੀ ਨੂੰ ਦੇਖ ਕੇ ਦੰਗ ਰਹਿ ਗਏ। ਪਿੰਡ ਵਾਸੀਆਂ ਨੇ ਬੜੀ ਮੁਸ਼ਕਿਲ ਨਾਲ ਉਸ ਨੂੰ ਬਾਹਰ ਕੱਢਿਆ। ਭੀੜ ਨੂੰ ਦੇਖ ਕੇ ਵਿਅਕਤੀ ਡਰ ਗਿਆ। ਹਾਲਾਂਕਿ, ਸਥਾਨਕ ਲੋਕਾਂ ਨੇ ਉਸ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਹ ਕੇਰਲ ਦਾ ਨਹੀਂ ਸੀ, ਕਿਉਂਕਿ ਉਹ ਹਿੰਦੀ ਬੋਲਦਾ ਅਤੇ ਸਮਝਦਾ ਸੀ।