ਨਵੀਂ ਦਿੱਲੀ:ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਲੋਕ ਸਭਾ ਵਿੱਚ 2024-25 ਦਾ ਕੇਂਦਰੀ ਬਜਟ ਪੇਸ਼ ਕਰ ਰਹੀ ਹੈ। ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਜਾਤ, ਧਰਮ ਜਾਂ ਲਿੰਗ ਦੀ ਪਰਵਾਹ ਕੀਤੇ ਬਿਨਾਂ ਸਾਰੇ ਭਾਰਤੀਆਂ ਦੀ ਭਲਾਈ 'ਤੇ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਬਜਟ ਚਾਰ ਮੁੱਖ ਵਰਗਾਂ- ਗਰੀਬ, ਔਰਤਾਂ, ਨੌਜਵਾਨ ਅਤੇ ਕਿਸਾਨ 'ਤੇ ਕੇਂਦਰਿਤ ਹੋਵੇਗਾ। ਇਸ ਸਾਲ ਦਾ ਬਜਟ ਪਿਛਲੇ ਤਿੰਨ ਸਾਲਾਂ ਵਾਂਗ ਕਾਗਜ਼ ਰਹਿਤ ਹੈ। ਇਹ ਮੋਦੀ ਸਰਕਾਰ ਦਾ ਪਹਿਲਾ ਬਜਟ 3.0 ਹੈ।
ਵਿੱਤ ਮੰਤਰੀ ਨੇ ਕਿਹਾ ਕਿ ਪੰਜ ਯੋਜਨਾਵਾਂ 5 ਸਾਲਾਂ ਵਿੱਚ 4.1 ਕਰੋੜ ਨੌਜਵਾਨਾਂ 'ਤੇ ਕੇਂਦਰਿਤ ਹੋਣਗੀਆਂ, ਜਿਸ ਲਈ 2 ਲੱਖ ਕਰੋੜ ਰੁਪਏ ਦਾ ਕੇਂਦਰੀ ਖਰਚਾ ਹੋਵੇਗਾ। ਵਿੱਤ ਮੰਤਰੀ ਨੇ ਨੌਕਰੀਆਂ, ਹੁਨਰ ਵਿਕਾਸ, ਨੌਜਵਾਨਾਂ, ਖੇਤੀਬਾੜੀ ਅਤੇ ਗਰੀਬਾਂ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਸਿੱਧੇ ਤੌਰ 'ਤੇ ਸ਼ੁਰੂਆਤ ਕੀਤੀ।
ਰੁਜ਼ਗਾਰ ਸੰਬੰਧੀ ਪ੍ਰੋਤਸਾਹਨ ਲਈ ਤਿੰਨ ਸਕੀਮਾਂ:-
- ਨਵੇਂ ਕਰਮਚਾਰੀਆਂ ਦੀ ਇੱਕ ਮਹੀਨੇ ਦੀ ਤਨਖਾਹ
- ਨਿਰਮਾਣ ਖੇਤਰ ਵਿੱਚ ਰੁਜ਼ਗਾਰ ਪੈਦਾ ਕਰਨਾ
- ਰੁਜ਼ਗਾਰਦਾਤਾਵਾਂ ਲਈ ਸਹਾਇਤਾ
ਵਿੱਤ ਮੰਤਰੀ ਸੀਤਾਰਮਨ ਨੇ ਰੁਜ਼ਗਾਰ ਨਾਲ ਸਬੰਧਤ ਪ੍ਰੋਤਸਾਹਨ ਲਈ ਤਿੰਨ ਯੋਜਨਾਵਾਂ ਦਾ ਐਲਾਨ ਕੀਤਾ। ਇਹ ਸਕੀਮਾਂ EPFO ਵਿੱਚ ਨਾਮਾਂਕਣ 'ਤੇ ਆਧਾਰਿਤ ਹੋਣਗੀਆਂ ਅਤੇ ਪਹਿਲੀ ਵਾਰ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਮਾਨਤਾ ਦੇਣ 'ਤੇ ਧਿਆਨ ਕੇਂਦਰਿਤ ਕਰਨਗੀਆਂ।
ਪਹਿਲੀ ਸਕੀਮ - ਪਹਿਲੀ ਟਾਈਮਰ