ਪੰਜਾਬ

punjab

ETV Bharat / bharat

ਪੰਜਾਬ 'ਚ ਆਧਾਰ ਦਾ ਦਾਇਰਾ ਵਧਾਉਣ ਦੇ ਉਦੇਸ਼ ਨਾਲ ਯੂਆਈਡੀਏਆਈ ਵੱਲੋਂ ਖੇਤਰੀ ਵਰਕਸ਼ਾਪ ਦਾ ਆਯੋਜਨ - Regional workshop by UIDAI

Magsipa Anirudh Tiwari: ਪੰਜਾਬ ਰਾਜ ਵਿੱਚ ਆਧਾਰ ਦੇ ਪ੍ਰਭਾਵ ਨੂੰ ਵੱਧ ਤੋਂ ਵੱਧ ਵਧਾਉਣ ਦੇ ਉਦੇਸ਼ ਨਾਲ, ਯੂਆਈਡੀਏਆਈ ਦੇ ਖੇਤਰੀ ਦਫ਼ਤਰ, ਚੰਡੀਗੜ੍ਹ ਨੇ ਅੱਜ ਸਫਲਤਾਪੂਰਵਕ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ।

Regional workshop by UIDAI
ਯੂਆਈਡੀਏਆਈ ਵੱਲੋਂ ਖੇਤਰੀ ਵਰਕਸ਼ਾਪ (ETV Bharat Chandigarh)

By ETV Bharat Punjabi Team

Published : Jul 4, 2024, 10:20 PM IST

ਚੰਡੀਗੜ੍ਹ:ਪੰਜਾਬ ਰਾਜ ਵਿੱਚ ਆਧਾਰ ਦੇ ਪ੍ਰਭਾਵ ਨੂੰ ਵੱਧ ਤੋਂ ਵੱਧ ਵਧਾਉਣ ਦੇ ਉਦੇਸ਼ ਨਾਲ, ਯੂਆਈਡੀਏਆਈ ਦੇ ਖੇਤਰੀ ਦਫ਼ਤਰ, ਚੰਡੀਗੜ੍ਹ ਨੇ ਅੱਜ ਸਫਲਤਾਪੂਰਵਕ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਦਾ ਉਦਘਾਟਨ ਵਿਸ਼ੇਸ਼ ਮੁੱਖ ਸਕੱਤਰ-ਕਮ-ਡਾਇਰੈਕਟਰ ਜਨਰਲ ਮਗਸੀਪਾ ਅਨਿਰੁੱਧ ਤਿਵਾਰੀ ਨੇ ਭਾਵਨਾ ਗਰਗ ਡੀ.ਡੀ.ਜੀ. ਯੂ.ਆਈ.ਡੀ.ਏ.ਆਈ., ਆਰ.ਓ. ਚੰਡੀਗੜ੍ਹ ਦੀ ਮੌਜੂਦਗੀ ਵਿੱਚ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ (ਮਗਸੀਪਾ) ਵਿਖੇ ਕੀਤਾ।

ਇਸ ਦੌਰਾਨ ਆਧਾਰ ਦੇ ਵੱਧ ਤੋਂ ਵੱਧ ਦਾਇਰੇ, ਤੇ ਪ੍ਰਭਾਵ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਆਧਾਰ ਦ ਕੰਮਕਾਜੀ ਪ੍ਰਣਾਲੀ, ਪ੍ਰਮਾਣਿਕਤਾ ਦੀ ਪ੍ਰਕਿਰਿਆ ਅਤੇ ਇਸ ਦੀ ਵਰਤੋਂ ਸਬੰਧੀ ਮਸਲਿਆਂ ’ਤੇ ਵੱਖ-ਵੱਖ ਪੇਸ਼ਕਾਰੀਆਂ ਦਿੱਤੀਆਂ ਗਈਆਂ। ਵਰਕਸ਼ਾਪ ਵਿੱਚ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਦੇ ਡਾਇਰੈਕਟਰ- ਕਮ- ਵਿਸ਼ੇਸ਼ ਸਕੱਤਰ ਡਾ. ਸ਼ੇਨਾ ਅਗਰਵਾਲ, ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੇ ਡਾਇਰੈਕਟਰ ਗਿਰੀਸ਼ ਦਿਆਲਨ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ 60 ਤੋਂ ਵੱਧ ਨੁਮਾਇੰਦਿਆਂ ਨੇ ਭਾਗ ਲਿਆ। ਇਸ ਸਮਾਗਮ ਵਿੱਚ ਯੂਆਈਡੀਏਆਈ ਅਤੇ ਪੰਜਾਬ ਦੇ ਪ੍ਰਸ਼ਾਸਕੀ ਢਾਂਚੇ ਨਾਲ ਸਬੰਧਤ ਪ੍ਰਮੁੱਖ ਸ਼ਖਸੀਅਤਾਂ ਦੀ ਅਗਵਾਈ ਵਿੱਚ ਬੜੀ ਡੂੰਘੀ ਵਿਚਾਰ- ਚਰਚਾ ਕੀਤੀ ਗਈ। ਵਰਕਸ਼ਾਪ ਵਿੱਚ ਪੰਜਾਬ ਵਿੱਚ ਆਧਾਰ ਦੀ ਇਨਰੋਲਮੈਂਟ ਅਤੇ ਵੈਰੀਫਿਕੇਸ਼ਨ ਨੂੰ ਅੱਗੇ ਵਧਾਉਣ ’ਤੇ ਵੀ ਜ਼ੋਰ ਦਿੱਤਾ ਗਿਆ।

ਸ਼੍ਰੀਮਤੀ ਭਾਵਨਾ ਗਰਗ ,ਡੀ.ਡੀ.ਜੀ. ਯੂ.ਆਈ.ਡੀ.ਏ.ਆਈ. ਨੇ ਬੱਚਿਆਂ ਦੇ ਨਾਮਾਂਕਣ (ਇਨਰੋਲਮੈਂਟ) ਲਈ ਵੱਖ-ਵੱਖ ਵਿਭਾਗਾਂ ਦੇ ਏਕੀਕਰਣ ਦੀ ਮਹੱਤਤਾ ਨੂੰ ਉਭਾਰਿਆ, ਜਿਸ ਵਿੱਚ ਸਿਹਤ ਵਿਭਾਗ ਨੂੰ ਚਾਈਲਡ ਇਨਰੋਲਮੈਂਟ ਟੈਬਲੇਟ ਪ੍ਰਦਾਨ ਕਰਨਾ ਅਤੇ ਸਕੂਲਾਂ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਨੂੰ ਨਾਮਾਂਕਣ ਕਿੱਟਾਂ ਨਾਲ ਲੈਸ ਕਰਨਾ ਸ਼ਾਮਿਲ ਹੈ। ਬਾਲਗਾਂ ਲਈ, ਸਖ਼ਤ ਫੀਲਡ ਵੈਰੀਫਿਕੇਸ਼ਨ ਪ੍ਰਕਿਰਿਆ ਲਾਗੂ ਕੀਤੀ ਗਈ ਹੈ। ਸ਼੍ਰੀਮਤੀ ਗਰਗ ਨੇ ਇਹ ਵੀ ਉਜਾਗਰ ਕੀਤਾ ਕਿ ਆਧਾਰ ’ਤੇ ਪ੍ਰਮਾਣਿਕਤਾ ਦੀ ਜਾਂਚ ਕਰਨ ਲਈ ਕਿਊਆਰ ਕੋਡ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਸ਼੍ਰੀ ਸੰਜੀਵ ਮਹਾਜਨ, ਡਾਇਰੈਕਟਰ, ਯੂ.ਆਈ.ਡੀ.ਏ.ਆਈ. ਨੇ ਸੁਚੱਜੇ ਸ਼ਾਸਨ ਅਤੇ ਜੀਵਨ ਦੀ ਸੌਖ ਲਈ ਆਧਾਰ ਦੇ ਸਿਧਾਂਤਾਂ ਅਤੇ ਕੰਮਕਾਜੀ ਪ੍ਰਣਾਲੀ , ਪ੍ਰਮਾਣਿਕਤਾ ਅਤੇ ਵਰਤੋਂ ਦੇ ਮਾਮਲਿਆਂ ਦੀ ਇੱਕ ਵਿਆਪਕ ਜਾਣਕਾਰੀ ਵੀ ਪੇਸ਼ ਕੀਤੀ। ਉਨ੍ਹਾਂ ਦੇ ਸੈਸ਼ਨ ਤੋਂ ਬਾਅਦ ਸ੍ਰੀ ਜਗਦੀਸ਼ ਕੁਮਾਰ ਡਾਇਰੈਕਟਰ, ਯੂ.ਆਈ.ਡੀ.ਏ.ਆਈ. ਆਰ.ਓ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ ਸ੍ਰੀ ਆਸ਼ੂਤੋਸ਼ ਕੌਸ਼ਿਕ ਵੱਲੋਂ ਆਧਾਰ ਪ੍ਰਮਾਣਿਕਤਾ ਦੇ ਅਹਿਮ ਪਹਿਲੂਆਂ ਅਤੇ ਇਸ ਸਬੰਧੀ ਪ੍ਰਕਿਰਿਆਵਾਂ ਦੀਆਂ ਵਿਸਤ੍ਰਿਤ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜੋ ਪੰਜਾਬ ਭਰ ਵਿੱਚ ਸੁਰੱਖਿਅਤ ਅਤੇ ਭਰੋਸੇਮੰਦ ਸੇਵਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਹਨ।

ਵਰਕਸ਼ਾਪ ਦੀ ਸਮਾਪਤੀ ਦੌਰਾਨ ਸ਼੍ਰੀਮਤੀ ਗਰਗ ਨੇ ਆਧਾਰ ਐਕਟ ਦੇ ਸੈਕਸ਼ਨ 7 ਅਤੇ 4(4)(ਬੀ)(2) ਵਰਗੇ ਕਾਨੂੰਨੀ ਢਾਂਚੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸ੍ਰੀ ਅਨਿਰੁੱਧ ਤਿਵਾੜੀ ਨੇ ਕਿਹਾ,‘‘ ਵਿਹਾਰਕ ਤੌਰ ਤੇ ਲਾਗੂ ਕਰਨ ਸਬੰਧੀ ਰਣਨੀਤੀਆਂ ਨੂੰ ਕਾਨੂੰਨੀ ਢਾਂਚੇ ਨਾਲ ਇਕਸਾਰ ਕਰਕੇ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਆਧਾਰ ਸ਼ਾਸਨ ਅਤੇ ਭਲਾਈ ਲਈ ਇੱਕ ਮਜ਼ਬੂਤ ਤੇ ਬਿਹਤਰ ਸਾਧਨ ਵਜੋਂ ਕੰਮ ਕਰਦਾ ਰਹੇ’’।

ABOUT THE AUTHOR

...view details