ਹੈਦਰਾਬਾਦ ਡੈਸਕ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਆਸੀ ਭੂਚਾਲ ਆ ਗਿਆ। ਜਿੱਥੇ ਵਿਰੋਧੀ ਇਸ 'ਤੇ 'ਆਪ' ਪਾਰਟੀ 'ਤੇ ਤੰਜ ਕੱਸ ਰਹੇ ਨੇ, ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ, ਮੰਤਰੀ, ਵਿਧਾਇਕ ਸਭ ਇਸ ਨੂੰ ਭਾਜਪਾ ਦੀ ਚਾਲ ਦੱਸ ਰਹੇ ਹਨ। ਆਮ ਆਦਮੀ ਪਾਰਟੀ ਵੱਲੋਂ ਆਖਿਆ ਜਾ ਰਿਹਾ ਕਿ ਭਾਜਪਾ 'ਆਪ' ਤੋਂ ਹੀ ਡਰਦੀ ਹੈ। ਇਸ ਲਈ 2024 ਦੀਆਂ ਚੋਣਾਂ ਤੋਂ ਪਹਿਲਾਂ ਹੀ ਕੇਜਰੀਵਾਲ ਨੂੰ ਈਡੀ ਹੱਥੋਂ ਭਾਜਪਾ ਨੇ ਗ੍ਰਿਫ਼ਤਾਰ ਕੀਤਾ ਹੈ।
'ਆਪ' ਹੀ ਭਾਜਪਾ ਨੂੰ ਰੋਕ ਸਕਦੀ ਹੈ: ਜਦੋਂ 'ਆਪ' ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਮੁੱਖ ਮੰਤਰੀ ਦੀ ਗ੍ਰਿਫ਼ਤਾਰੀ ਦੀ ਖ਼ਬਰ ਸਾਹਮਣੇ ਆਈ ਤਾਂ ਇੱਕ ਪਾਸੇ ਵਿਰੋਧੀਆਂ ਦੇ ਨਿਸ਼ਾਨੇ ਤਾਂ ਦੂਜੇ ਪਾਸੇ ਆਪਣਾ ਦਾ ਸਾਥ ਮਿਲਣ ਲੱਗ ਗਿਆ। ਇਸ ਦੇ ਚੱਲਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੀ ਭਾਜਪਾ 'ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ। ਮਾਨ ਨੇ ਐਕਸ 'ਤੇ ਪੋਸਟ ਕਰਕੇ ਆਖਿਆ ਕਿ ਭਾਜਪਾ ਦੀ ਰਾਜਨੀਤਿਕ ਟੀਮ(ਈਡੀ) ਕੇਜਰੀਵਾਲ ਦੀ ਸੋਚ ਨੂੰ ਕਦੇ ਵੀ ਕੈਦ ਨਹੀਂ ਕਰ ਸਕਦੀ, ਕਿਉਂਕਿ 'ਆਪ' ਹੀ ਭਾਜਪਾ ਨੂੰ ਰੋਕ ਸਕਦੀ ਹੈ....
ਸੋਚ ਨੂੰ ਕਦੇ ਵੀ ਦੁਬਾਇਆ ਨਹੀਂ ਜਾ ਸਕਦਾ।
ਭਾਜਪਾ 'ਤੇ ਭੜਕੇ ਹਰਜੋਤ ਬੈਂਸ: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਆਖਿਆ ਕਿ ਭਾਜਪਾ ਨੂੰ ਸਿਰਫ਼ ਤਾਂ ਸਿਰਫ਼ ਆਮ ਆਦਮੀ ਪਾਰਟੀ ਤੋਂ ਹੀ ਡਰ ਹੈ।ਇਸੇ ਲਈ ਇਹ ਸਭ ਖੇਡਾਂ ਖੇਡੀਆਂ ਜਾ ਰਹੀਆਂ ਨੇ...ਉਨਾਂ੍ਹ ਆਖਿਆ ਕਿ ਰਾਹਲ ਗਾਂਧੀ ਤੋਂ ਭਾਜਪਾ ਨੂੰ ਕੋਈ ਡਰ ਨਹੀਂ ਪਰ ਭਾਜਪਾ ਦੀਆਂ ਅਜਿਹੀਆਂ ਨੀਤੀਆਂ ਆਮ ਆਦਮੀ ਦੀ ਸੋਚ ਨੂੰ ਕੈਦ ਨਹੀਂ ਕਰ ਸਕਦੀਆਂ, ਕਿਉਂਕਿ 'ਆਪ' ਦਾ ਹਰ ਵਰਕਰ ਪਾਰਟੀ ਦਾ ਸੱਚਾ ਸਿਪਾਹੀ ਹੈ।
ਜਨਤਾ ਦੇਵੇਗੀ ਭਾਜਪਾ ਨੂੰ ਜਵਾਬ: ਕੁਲਦੀਪ ਸਿੰਘ ਨੇ ਭਾਜਪਾ ਨੂੰ ਘੇਰਦੇ ਆਖਿਆ ਕਿ ਦਿੱਲੀ ਦੇ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਸ਼ਾਨਦਾਰ ਅਤੇ ਮੁਫਤ ਸਕੂਲ, ਹਸਪਤਾਲ, ਮੁਫਤ ਬਿਜਲੀ ਅਤੇ ਪਾਣੀ ਦੇਣ ਲਈ ਭਾਜਪਾ ਅਰਵਿੰਦ ਕੇਜਰੀਵਾਲ ਜੀ ਨੂੰ ਸਜ਼ਾ ਦੇ ਰਹੀ ਹੈ। ਜਨਤਾ ਭਾਜਪਾ ਵਾਲਿਆਂ ਨੂੰ ਜਵਾਬ ਦੇਵੇਗੀ... ਤੁਸੀਂ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਸਕਦੇ ਹੋ ਪਰ ਉਸਦੀ ਸੋਚ ਨੂੰ ਕਿਵੇਂ ਰੋਕੋਗੇ?