ਅੰਮ੍ਰਿਤਸਰ : ਅੱਜ ਦੇ ਸਮੇਂ ਵਿੱਚ ਕਿਸੇ ਵੀ ਵਿਅਕਤੀ 'ਚ ਸਹਿਣਸ਼ੀਲਤਾ ਦਿਖਾਈ ਨਹੀਂ ਦੇ ਰਹੀ। ਹਰ ਛੋਟੀ ਛੋਟੀ ਗੱਲ 'ਕੀ ਲੋਕ ਆਪਣਾ ਆਪਾ ਖੋ ਦਿੰਦੇ ਹਨ ਅਤੇ ਇੱਕ ਦੂਜੇ ਨੂੰ ਮਰਨ ਮਾਰਨ ਤੱਕ ਆ ਜਾਂਦੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਖੂਬ ਨੁਕਸਾਨ ਵੀ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਪਰਿਵਾਰ ਨੇ ਦੱਸਿਆ ਕਿ ਜਦੋਂ ਉਹ ਦੇਰ ਰਾਤ ਆਪਣੇ ਘਰ ਪਹੁੰਚੇ ਤਾਂ ਗਲੀ ਦੇ ਵਿੱਚ ਕੁਝ ਨੌਜਵਾਨ ਖੜੇ ਸਨ। ਉਹਨਾਂ ਦੇ ਨਾਲ ਛੋਟੀ ਜਿਹੀ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ ਤੇ ਜਦੋਂ ਉਹਨਾਂ ਨੇ ਨੌਜਵਾਨਾ ਵੱਲ ਘੂਰ ਕੇ ਦੇਖਿਆ ਤੇ ਇੰਨੀ ਗੱਲ ਚ ਹੀ ਨੌਜਵਾਨਾਂ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ।
ਅੰਮ੍ਰਿਤਸਰ ਮੋਹਕਮਪੁਰਾ ਇਲਾਕੇ ਵਿੱਚ ਸ਼ਰੇਆਮ ਹੋਈ ਗੁੰਡਾਗਰਦੀ, ਬਦਮਾਸ਼ਾਂ ਨੇ ਕਾਰ ਤੇ ਤਿੰਨ ਆਟੋ ਬੁਰੀ ਤਰੀਕੇ ਨਾਲ ਤੋੜੇ - Amritsar
ਅੰਮ੍ਰਿਤਸਰ ਵਿਖੇ ਇੱਕ ਛੋਟੀ ਜਿਹੀ ਗੱਲ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਮੌਕੇ ਇੱਕ ਧਿਰ ਵੱਲੋਂ ਦੂਜੀ ਧਿਰ ਦਾ ਮਾਲੀ ਨੁਕਸਾਨ ਕਰਦਿਆਂ ਆਟੋ ਅਤੇ ਹੋਰ ਸਮਾਨ ਦੀ ਭੰਨਤੌੜ ਕੀਤੀ ਗਈ।
![ਅੰਮ੍ਰਿਤਸਰ ਮੋਹਕਮਪੁਰਾ ਇਲਾਕੇ ਵਿੱਚ ਸ਼ਰੇਆਮ ਹੋਈ ਗੁੰਡਾਗਰਦੀ, ਬਦਮਾਸ਼ਾਂ ਨੇ ਕਾਰ ਤੇ ਤਿੰਨ ਆਟੋ ਬੁਰੀ ਤਰੀਕੇ ਨਾਲ ਤੋੜੇ There was rampant hooliganism in Mohkampura area of Amritsar, miscreants vandalized a car and three autos badly](https://etvbharatimages.akamaized.net/etvbharat/prod-images/05-03-2024/1200-675-20908987-438-20908987-1709628924424.jpg)
Published : Mar 5, 2024, 2:29 PM IST
ਨੌਜਵਾਨਾਂ ਵੱਲੋਂ ਨੁਕਸਾਨ ਕੀਤਾ ਗਿਆ :ਉਨਾਂ ਦੇ ਘਰ ਦੇ ਬਾਹਰ ਖੜ੍ਹੇ ਆਟੋ ਵੀ ਬੁਰੀ ਤਰੀਕੇ ਤੋੜ ਦਿੱਤੇ। ਇਥੋਂ ਤੱਕ ਕਿ ਨਜ਼ਦੀਕ ਖੜ੍ਹੀ ਪੁਲਿਸ ਮੁਲਾਜ਼ਮ ਦੀ ਕਾਰਤਾ ਵੀ ਬੁਰੀ ਤਰੀਕੇ ਨਾਲ ਉਹਨਾਂ ਨੌਜਵਾਨਾਂ ਵੱਲੋਂ ਨੁਕਸਾਨ ਕੀਤਾ ਗਿਆ। ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਨਾਲ ਵੀ ਨੌਜਵਾਨਾਂ ਨੇ ਕਾਫੀ ਬੁਰੀ ਤਰੀਕੇ ਕੁੱਟਮਾਰ ਕੀਤੀ। ਅੱਗੇ ਗੱਲਬਾਤ ਕਰਦਾ ਪੀੜਿਤ ਪਰਿਵਾਰ ਨੇ ਦੱਸਿਆ ਕਿ ਨੌਜਵਾਨ ਉਹਨਾਂ ਦੀ ਪਹਿਚਾਣ ਵਿੱਚ ਨਹੀਂ ਹਨ। ਬਿਨਾਂ ਗੱਲ ਤੋਂ ਹੀ ਉਹਨਾਂ ਨੇ ਬੁਰੀ ਤਰੀਕੇ ਕੁੱਟ ਮਾਰ ਕੀਤੀ ਹੈ। ਜਿਸ ਤੋਂ ਬਾਅਦ ਹੁਣ ਪੀੜਿਤ ਪਰਿਵਾਰ ਵੱਲੋਂ ਪੁਲਿਸ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ।
ਸੀਸੀਟੀਵੀ ਵੀਡੀਓ ਦੇ ਅਧਾਰ 'ਤੇ ਹੋਵੇਗੀ ਕਾਰਵਾਈ : ਦੂਜੇ ਪਾਸੇ ਸਾਰੇ ਮਾਮਲੇ 'ਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੇ ਉਹਨਾਂ ਕੋਲ ਇਸ ਮਾਮਲੇ ਦੀ ਦਰਖਾਸਤ ਆਈ ਹੈ ਤੇ ਉਹਨਾਂ ਨੇ ਸੀਸੀਟੀਵੀ ਵੀਡੀਓ ਦੇ ਅਧਾਰ ਦੇ ਉੱਪਰ ਤਿੰਨ ਨੌਜਵਾਨਾਂ ਦੀ ਪਹਿਚਾਣ ਕਰਕੇ ਉਹਨਾਂ 'ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਜਾਂਚ ਤੋਂ ਬਾਅਦ ਜੋ ਵੀ ਕਾਰਵਾਈ ਸਾਹਮਣੇ ਆਏਗੀ ਉਹ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹਨਾਂ ਦਿੰਨਾਂ ਵਿੱਚ ਅਪਰਾਧ ਦਾ ਗਰਾਫ ਲਗਾਤਾਰ ਵਧਦਾ ਜਾ ਰਿਹਾ ਹੈ।