ਰਾਜਸਥਾਨ: ਬੀਕਾਨੇਰ ਦੇ ਮਹਾਜਨ ਥਾਣਾ ਖੇਤਰ 'ਚ ਵੀਰਵਾਰ ਰਾਤ ਨੂੰ ਇਕ ਭਿਆਨਕ ਸੜਕ ਹਾਦਸਾ ਸਾਹਮਣੇ ਆਇਆ ਹੈ। ਜਿੱਥੇ ਭਾਰਤਮਾਲਾ ਹਾਈਵੇ 'ਤੇ ਪਿੱਛੇ ਤੋਂ ਆ ਰਹੀ ਇਕ ਕਾਰ ਪੂਰੀ ਤਰ੍ਹਾਂ ਨਾਲ ਖੜ੍ਹੇ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ 'ਚ ਕਾਰ 'ਚ ਸਵਾਰ ਸਾਰੇ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ।
ਬੀਕਾਨੇਰ 'ਚ ਭਿਆਨਕ ਸੜਕ ਹਾਦਸਾ; ਖੜ੍ਹੇ ਟਰਾਲੇ 'ਚ ਪਿੱਛੇ ਮਾਰੀ ਕਾਰ, ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ - Road Accident in Bikaner - ROAD ACCIDENT IN BIKANER
ਬੀਕਾਨੇਰ 'ਚ ਵੀਰਵਾਰ ਰਾਤ ਨੂੰ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ। ਇੱਕ ਤੇਜ਼ ਰਫ਼ਤਾਰ ਕਾਰ ਨੇ ਪਿੱਛੇ ਤੋਂ ਇੱਕ ਟਰੱਕ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਕਾਰ ਵਿੱਚ ਸਵਾਰ ਸਾਰੇ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਬੀਕਾਨੇਰ ਦੇ ਮਹਾਜਨ ਥਾਣਾ ਖੇਤਰ 'ਚ ਭਾਰਤਮਾਲਾ ਹਾਈਵੇਅ 'ਤੇ ਵਾਪਰਿਆ।
Published : Jul 19, 2024, 7:45 AM IST
|Updated : Aug 16, 2024, 6:30 PM IST
ਤੇਜ਼ ਰਫ਼ਤਾਰ ਬਣੀ ਦੁਰਘਟਨਾ ਦਾ ਕਾਰਨ : ਦਰਅਸਲ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਜਾ ਟਕਰਾਈ ਕਾਰ ਤੇਜ਼ ਰਫਤਾਰ 'ਚ ਸੀ, ਜਿਸ ਕਾਰਨ ਕਾਰ ਚਾਲਕ ਸਮੇਂ 'ਤੇ ਆਪਣੀ ਰਫਤਾਰ 'ਤੇ ਕਾਬੂ ਨਹੀਂ ਰੱਖ ਸਕਿਆ। ਟਰਾਲੇ ਨਾਲ ਪਿੱਛੇ ਤੋਂ ਆ ਕੇ ਟਕਰਾਉਣ ਤੋਂ ਬਾਅਦ ਕਾਰ 'ਚ ਸਵਾਰ ਦੋ ਵਿਅਕਤੀ ਕਾਰ 'ਚੋਂ ਉਛਲ ਕੇ ਬਾਹਰ ਡਿੱਗੇ। ਬਾਕੀ ਚਾਰਾਂ ਦੀ ਕਾਰ ਵਿੱਚ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸਾਹਮਣੇ ਤੋਂ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਗੱਡੀ 'ਚ ਫਸੀਆਂ ਲਾਸ਼ਾਂ ਨੂੰ ਬਾਹਰ ਕੱਢਿਆ।
ਇੱਕੋ ਪਰਿਵਾਰ ਦੇ ਦੱਸੇ ਜਾ ਰਹੇ ਹਨ ਮ੍ਰਿਤਕ: ਜਾਣਕਾਰੀ ਅਨੁਸਾਰ ਕਾਰ ਵਿੱਚ ਸਵਾਰ ਸਾਰੇ ਲੋਕ ਹਰਿਆਣਾ ਦੇ ਡੱਬਵਾਲੀ ਦੇ ਰਹਿਣ ਵਾਲੇ ਸਨ ਅਤੇ ਸਾਰੇ ਇੱਕ ਹੀ ਪਰਿਵਾਰ ਦੇ ਮੈਂਬਰ ਸਨ। ਮਰਨ ਵਾਲਿਆਂ ਵਿੱਚ ਮਾਂ-ਧੀ, ਪਿਓ-ਪੁੱਤ ਅਤੇ ਪਤਨੀ ਸ਼ਾਮਲ ਹਨ। ਹਾਦਸੇ 'ਚ ਜ਼ਖਮੀ ਇਕ ਲੜਕੀ ਨੂੰ ਪੀਲੀਬੰਗਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।
- ਦਿੱਲੀ ਵਿੱਚ ਕੁਵੈਤ ਦੂਤਾਵਾਸ ਦਾ ਕਰਮਚਾਰੀ ਹਾਊਸਕੀਪਿੰਗ ਸਟਾਫ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ - KUWAIT EMBASSY EMPLOYEE ARRESTED
- ਜੇਬ 'ਚ ਮੋਬਾਈਲ ਰੱਖ ਕੇ ਜ਼ਿਆਦਾ ਨਾ ਘੁੰਮੋ, ਨਹੀਂ ਤਾਂ ਹੋ ਸਕਦੇ ਹੋ 'ਨਪੁੰਸਕ', ਜਾਣੋ ਕਿਵੇਂ ਕਰੀਏ ਬਚਾਅ? - Dont Carry Mobile In Pocket
- ਉਤਰਾਖੰਡ ਦੇ ਮੰਦਰਾਂ ਦੀ ਨਹੀਂ ਹੋਵੇਗੀ ਨਕਲ, ਨਾਵਾਂ ਦੀ ਵਰਤੋਂ 'ਤੇ ਹੋਵੇਗੀ ਪਾਬੰਦੀ - Dhami cabinet on temple controversy