ਦੇਵਪ੍ਰਯਾਗ/ਉੱਤਰਾਖੰਡ :ਰਿਸ਼ੀਕੇਸ਼-ਬਦਰੀਨਾਥ ਰਾਸ਼ਟਰੀ ਰਾਜਮਾਰਗ-58 'ਤੇ ਦੇਵਪ੍ਰਯਾਗ ਨੇੜੇ ਵੀਰਵਾਰ ਸਵੇਰੇ ਇਕ ਕਾਰ ਹਾਦਸਾ ਵਾਪਰ ਗਿਆ। ਕਾਰ ਨੂੰ ਟੋਇੰਗ ਕਰ ਰਹੀ ਟੋਇੰਗ ਕ੍ਰੇਨ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਕਾਰ ਸਮੇਤ ਟੋਇੰਗ ਵੱਲ ਨੂੰ ਜਾ ਡਿੱਗੀ, ਜਿਸ 'ਚ 4 ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਪੁਲਿਸ ਅਤੇ SDRF ਨੇ ਚਾਰਾਂ ਜ਼ਖਮੀਆਂ ਨੂੰ ਬਚਾਇਆ ਅਤੇ ਹਸਪਤਾਲ 'ਚ ਭਰਤੀ ਕਰਵਾਇਆ।
ਇੰਝ ਵਾਪਰਿਆ ਹਾਦਸਾ : ਵੀਰਵਾਰ ਨੂੰ ਦੇਵਪ੍ਰਯਾਗ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੋਡਿਆਲਾ ਤੋਂ ਅੱਗੇ ਸਕਨੀਧਰ ਨੇੜੇ ਟੋਟਾ ਵੈਲੀ 'ਚ ਇਕ ਕਾਰ ਪੀਬੀ 65 ਯੂ 8577 ਅਤੇ ਇਕ ਕਰੇਨ ਸੜਕ ਤੋਂ ਹੇਠਾਂ ਖਾਈ 'ਚ ਡਿੱਗ ਗਈ ਹੈ। ਦੋਵੇਂ ਵਾਹਨਾਂ ਵਿੱਚ ਚਾਰ ਵਿਅਕਤੀ ਸਵਾਰ ਹਨ, ਜੋ ਕਿ ਖੱਡ ਵਿੱਚ ਡਿੱਗਣ ਕਾਰਨ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਟੋਟਾ ਵੈਲੀ ਨੇੜੇ ਕਾਰ ਪਲਟ ਗਈ। ਕਾਰ ਨੂੰ ਖਿੱਚਣ ਲਈ ਟੋਇੰਗ ਕਰੇਨ ਬੁਲਾਈ ਗਈ। ਕਾਰ ਨੂੰ ਟੋਇੰਗ ਕਰਦੇ ਸਮੇਂ ਕ੍ਰੇਨ ਦੀ ਬ੍ਰੇਕ ਫੇਲ ਹੋ ਗਈ ਅਤੇ ਕਾਰ ਸਣੇ ਕ੍ਰੇਨ ਵੀ ਟੋਏ ਵਿੱਚ ਜਾ ਡਿੱਗੀ।
ਪੰਜਾਬ ਦੇ ਰਹਿਣ ਵਾਲੇ 2 ਗੰਭੀਰ ਜਖ਼ਮੀ: ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਦੇਵਪ੍ਰਯਾਗ ਪੁਲਿਸ ਅਤੇ ਐੱਸਡੀਆਰਐੱਫ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਸਵਿਫਟ ਕਾਰ ਕਰੀਬ 200 ਮੀਟਰ ਡੂੰਘੀ ਖਾਈ 'ਚ ਡਿੱਗ ਗਈ ਸੀ ਅਤੇ ਪਹਾੜੀ 'ਤੇ ਫਸ ਗਈ ਸੀ ਜੋ ਕਿਸੇ ਵੀ ਸਮੇਂ ਹੇਠਾਂ ਡਿੱਗ ਸਕਦੀ ਸੀ। SDRF ਦੀ ਟੀਮ ਨੇ ਸਭ ਤੋਂ ਪਹਿਲਾਂ ਸਵਿਫਟ 'ਚ ਫਸੇ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕੀਤਾ। ਸਥਾਨਕ ਪੁਲਿਸ ਦੇ ਸਹਿਯੋਗ ਨਾਲ ਟੋਏ 'ਚ ਫਸੀ ਸਵਿਫਟ ਕਾਰ 'ਚੋਂ ਦੋ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਦੇਵਪ੍ਰਯਾਗ ਦੇ ਨਜ਼ਦੀਕੀ ਹਸਪਤਾਲ 'ਚ ਭੇਜਿਆ ਗਿਆ।