ਝਾਰਖੰਡ/ਰਾਂਚੀ—ਝਾਰਖੰਡ ਦੇ ਗੁਮਲਾ 'ਚ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਨੇ ਇਕ ਹੀ ਪਰਿਵਾਰ ਦੇ 4 ਮੈਂਬਰਾਂ 'ਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਹਮਲੇ ਤੋਂ ਬਾਅਦ ਮੁਲਜ਼ਮ ਕੁਹਾੜੀ ਲੈ ਕੇ ਕਾਫੀ ਦੇਰ ਤੱਕ ਪਿੰਡ ਵਿੱਚ ਘੁੰਮਦਾ ਰਿਹਾ।
ਗੁਮਲਾ ਜ਼ਿਲ੍ਹੇ ਦੇ ਘਾਘਰਾ ਬਲਾਕ ਦੇ ਪਿੰਡ ਟੇਂਡਰ ਵਿੱਚ ਇੱਕ ਨੌਜਵਾਨ ਨੇ ਇੱਕ ਪਰਿਵਾਰ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਪਰਿਵਾਰ ਦੇ ਮੁਖੀ 42 ਸਾਲਾ ਧੀਰਜ ਮੁੰਡਾ ਦੀ ਮੌਤ ਹੋ ਗਈ। ਜਦੋਂਕਿ ਉਸ ਦੀ ਪਤਨੀ ਬਾਸਮਤੀ ਦੇਵੀ ਅਤੇ ਦੋ ਬੱਚੇ ਦਸ਼ਰਥ ਮੁੰਡਾ ਅਤੇ ਮੁਕਤੀ ਕੁਮਾਰੀ ਬੁਰੀ ਤਰ੍ਹਾਂ ਜ਼ਖਮੀ ਹਨ। ਤਿੰਨਾਂ ਨੂੰ ਇਲਾਜ ਲਈ ਗੁਮਲਾ ਸਦਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।