ਲਖਨਊ/ਕਨੌਜ: ਉੱਤਰ ਪ੍ਰਦੇਸ਼ ਦੇ ਆਗਰਾ-ਲਖਨਊ ਐਕਸਪ੍ਰੈਸ ਵੇਅ 'ਤੇ ਬੁੱਧਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਇਸ ਵਿੱਚ ਸੈਫ਼ਈ ਮੈਡੀਕਲ ਯੂਨੀਵਰਸਿਟੀ ਦੇ 4 ਡਾਕਟਰਾਂ ਸਮੇਤ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਹ ਸਾਰੇ ਲਖਨਊ ਤੋਂ ਵਾਪਿਸ ਆ ਰਹੇ ਸਨ ਕਿ ਤੜਕੇ ਕਰੀਬ 4 ਵਜੇ ਹਾਦਸੇ ਦਾ ਸ਼ਿਕਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਤੋੜ ਕੇ ਦੂਜੇ ਪਾਸੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਹਾਦਸੇ ਦੇ ਸਮੇਂ ਕਾਰ 'ਚ 6 ਲੋਕ ਸਵਾਰ ਸਨ। ਹਾਦਸੇ 'ਚ ਇਕ ਹੋਰ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਸੈਫਈ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।
ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਗਏ ਸੀ ਡਾਕਟਰ
ਦੱਸਿਆ ਜਾ ਰਿਹਾ ਹੈ ਕਿ ਸਾਰੇ ਡਾਕਟਰ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਲਖਨਊ ਗਏ ਹੋਏ ਸਨ। ਸਾਰੇ ਕਾਰ ਰਾਹੀਂ ਵਾਪਸ ਆ ਰਹੇ ਸਨ। ਤਿਰਵਾ ਕੋਤਵਾਲੀ ਇਲਾਕੇ 'ਚ ਕਾਰ ਬੇਕਾਬੂ ਹੋ ਕੇ ਡਿਵਾਈਡਰ ਤੋੜ ਕੇ ਦੂਜੇ ਪਾਸੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਹਾਦਸੇ 'ਚ ਕਾਰ 'ਚ ਸਵਾਰ ਚਾਰ ਡਾਕਟਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੜਕ ਹਾਦਸੇ ਵਿੱਚ ਮਰਨ ਵਾਲਿਆਂ ਵਿੱਚ ਡਾ: ਅਨਿਰੁਧ ਵਰਮਾ, ਡਾ: ਸੰਤੋਸ਼ ਕੁਮਾਰ ਮੌਰੀਆ, ਡਾ: ਅਰੁਣ ਕੁਮਾਰ, ਡਾ: ਨਰਦੇਵ ਸ਼ਾਮਿਲ ਹਨ। ਇੱਕ ਹੋਰ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਡਾਕਟਰ ਜੈਵੀਰ ਸਿੰਘ ਨੂੰ ਗੰਭੀਰ ਹਾਲਤ ਵਿੱਚ ਸੈਫਈ ਮੈਡੀਕਲ ਲਈ ਰੈਫਰ ਕਰ ਦਿੱਤਾ ਗਿਆ ਹੈ। ਕਨੌਜ ਦੇ ਡਾਕਟਰ ਭੀਮ ਰਾਓ ਅੰਬੇਡਕਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ.ਸੀ.ਪੀ.ਪਾਲ ਨੇ ਦੱਸਿਆ ਕਿਤੜਕੇ 5 ਲੋਕਾਂ ਨੂੰ ਬਰਾਡ ਡੈੱਡ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ 4 ਲੋਕਾਂ ਦੇ ਪਛਾਣ ਪੱਤਰ ਮਿਲੇ ਹਨ। ਇਹ ਸਾਰੇ ਡਾਕਟਰ ਹਨ। ਦੂਜੇ ਦੀ ਪਛਾਣ ਨਹੀਂ ਹੋ ਸਕੀ ਹੈ। ਜ਼ਖਮੀ ਇਕ ਡਾਕਟਰ ਨੂੰ ਸੈਫਈ ਮੈਡੀਕਲ ਭੇਜਿਆ ਗਿਆ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਕਰ ਕੇ ਸਾਰੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ। ਮ੍ਰਿਤਕਾਂ ਵਿੱਚ ਇੱਕ ਮ੍ਰਿਤਕ ਡਾਕਟਰ ਕਨੌਜ ਦਾ ਰਹਿਣ ਵਾਲਾ ਹੈ।
ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਲਖਨਊ-ਆਗਰਾ ਐਕਸਪ੍ਰੈਸਵੇਅ 'ਤੇ ਹਾਦਸੇ ਦਾ ਕਾਰਨ ਤੇਜ਼ ਰਫ਼ਤਾਰ ਦੱਸਿਆ ਜਾ ਰਿਹਾ ਹੈ।
ਹਾਦਸੇ ਵਿੱਚ ਜਾਨ ਗਵਾਉਣ ਵਾਲੇ ਡਾਕਟਰ
- ਡਾ: ਅਨਿਰੁਧ ਵਰਮਾ ਪੁੱਤਰ ਪਵਨ ਕੁਮਾਰ ਵਰਮਾ, ਉਮਰ-29 ਸਾਲ, ਵਾਸੀ ਰਾਧਾ ਵਿਹਾਰ ਐਕਸਟੈਨਸ਼ਨ ਕਮਲਾ ਨਗਰ, ਆਗਰਾ।
- ਡਾ: ਸੰਤੋਸ਼ ਕੁਮਾਰ ਪੁੱਤਰ ਜੀਤਨਾਰਾਇਣ, ਉਮਰ 46 ਸਾਲ, ਵਾਸੀ ਰਾਜ ਪੂਰਵਾ ਬਾਗ ਭਾਗ-3 ਭਦੋਹੀ, ਸੈਫ਼ਈ ਮੈਡੀਕਲ ਕਾਲਜ ਦੇ ਟਾਈਪ 2 ਬਲਾਕ 306 ਨਿਊ ਕੈਂਪਸ 'ਚ ਰਹਿੰਦੇ ਸੀ।
- ਡਾ: ਅਰੁਣ ਕੁਮਾਰ ਪੁੱਤਰ ਅੰਗਦ ਲਾਲ, ਵਾਸੀ ਤੇੜਾ ਮੱਲੂ ਮੋਚੀਪੁਰ, ਕਨੌਜ।
- ਡਾ: ਨਰੇਂਦਰ ਦੇਵ ਪੁੱਤਰ ਰਾਮ ਲਖਨ ਗੰਗਵਾਰ, ਬਾਈਪਾਸ ਰੋਡ ਨੇੜੇ ਸ਼ਿਆਮਾ ਚਰਨ ਸਕੂਲ, ਬਰੇਲੀ।