ਰਾਜਸਥਾਨ/ਜੈਸਲਮੇਰ:ਰਾਜਸਥਾਨ ਦੇ ਜੈਸਲਮੇਰ ਵਿੱਚ ਮੰਗਲਵਾਰ ਨੂੰ ਇੱਕ ਸੰਚਾਲਨ ਸਿਖਲਾਈ ਉਡਾਣ ਦੌਰਾਨ ਜੈਸਲਮੇਰ ਨੇੜੇ ਭਾਰਤੀ ਹਵਾਈ ਸੈਨਾ ਦਾ ਹਲਕਾ ਲੜਾਕੂ ਜਹਾਜ਼ (LCA) ਤੇਜਸ ਹਾਦਸਾਗ੍ਰਸਤ ਹੋ ਗਿਆ। ਪਾਇਲਟ ਨੂੰ ਕੈਸ਼ ਹੋਣ ਤੋਂ ਪਹਿਲਾਂ ਹੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਇਸ ਦੇ ਨਾਲ ਹੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।
ਜੈਸਲਮੇਰ ਵਿੱਚ ਸਿਖਲਾਈ ਉਡਾਣ ਦੇ ਦੌਰਾਨ ਤੇਜ਼ਸ ਕ੍ਰੈਸ਼, ਪਾਈਲਟ ਸੁਰੱਖਿਅਤ
Tejas crashes in Jaisalmer: ਜੈਸਲਮੇਰ 'ਚ ਭਾਰਤੀ ਹਵਾਈ ਸੈਨਾ ਦੀ ਹਲਕਾ ਲੜਾਕੂ (ਐੱਲਸੀਏ) ਤੇਜ਼ਸ ਮੰਗਲਵਾਰ ਨੂੰ ਇੱਕ ਅਪਰੇਸ਼ਨ ਟ੍ਰੇਨਿੰਗ ਉਡਾਣ ਦੇ ਦੌਰਾਨ ਜੈਸਲਮੇਰ 'ਚ ਹਾਦਸਾਗ੍ਰਸਤ ਹੋ ਗਿਆ। ਸਵਦੇਸ਼ੀ ਜੈੱਟ ਦੀ ਇਹ ਪਹਿਲੀ ਦੁਰਘਟਨਾ ਹੈ।
Published : Mar 12, 2024, 7:50 PM IST
ਦੋਵੇਂ ਪਾਇਲਟ ਸੁਰੱਖਿਅਤ:ਜਾਣਕਾਰੀ ਮੁਤਾਬਕ ਤੇਜਸ ਜੈਸਲਮੇਰ ਦੀ ਲਕਸ਼ਮੀਚੰਦ ਸਾਵਲ ਕਾਲੋਨੀ ਨੇੜੇ ਹਾਦਸਾਗ੍ਰਸਤ ਹੋ ਗਿਆ, ਜੋ ਮੇਘਵਾਲ ਹੋਸਟਲ ਦੀ ਇਮਾਰਤ ਨੇੜੇ ਡਿੱਗਿਆ। ਹਾਲਾਂਕਿ ਫਿਲਹਾਲ ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਹਾਦਸੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਇਸ ਘਟਨਾ 'ਚ ਪਾਇਲਟ ਸੁਰੱਖਿਅਤ ਬਚ ਗਿਆ ਹੈ। ਦੱਸ ਦਈਏ ਕਿ ਹਾਦਸੇ ਦੇ ਸਮੇਂ ਤੇਜਸ 'ਚ ਪਾਇਲਟ ਅਤੇ ਕੋ-ਪਾਇਲਟ ਮੌਜੂਦ ਸਨ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ। ਇਸ ਤੋਂ ਇਲਾਵਾ ਨਗਰ ਕੌਂਸਲ ਦੀ ਫਾਇਰ ਬ੍ਰਿਗੇਡ ਅਤੇ ਫੌਜ ਵੀ ਮੌਕੇ 'ਤੇ ਪਹੁੰਚ ਗਈ ਹੈ। ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ।
ਕੋਰਟ ਆਫ ਇਨਕੁਆਰੀ ਦਾ ਹੁਕਮ: ਤੁਹਾਨੂੰ ਦੱਸ ਦੇਈਏ ਕਿ ਪੋਖਰਣ ਫੀਲਡ ਫਾਇਰਿੰਗ ਰੇਂਜ ਵਿੱਚ ਫੌਜ ਦੇ ਤਿੰਨੋਂ ਵਿੰਗ ਯੁੱਧ ਅਭਿਆਸ ਵਿੱਚ ਹਿੱਸਾ ਲੈ ਰਹੇ ਹਨ। ਇਸ ਜੰਗੀ ਅਭਿਆਸ ਨੂੰ ਦੇਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਪੋਖਰਣ ਪਹੁੰਚ ਚੁੱਕੇ ਹਨ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਦੇ ਨਾਲ ਹੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।