ਹੈਦਰਾਬਾਦ: ਇਸਲਾਮ ਧਰਮ ਵਿੱਚ ਬਕਰੀਦ ਦੇ ਤਿਉਹਾਰ ਨੂੰ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ। ਇਸ ਦਿਨ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ। ਬਕਰੀਦ ਨੂੰ ਈਦ ਉਲ ਅਜ਼ਹਾ, ਬਕਰਾ ਈਦ ਜਾਂ ਈਦ ਉਲ ਬਕਰਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸਲਾਮੀ ਕੈਲੰਡਰ ਅਨੁਸਾਰ, ਇਸ ਵਾਰ ਬਕਰੀਦ ਦਾ ਤਿਉਹਾਰ ਅੱਜ 17 ਜੂਨ ਨੂੰ ਮਨਾਇਆ ਜਾ ਰਿਹਾ ਹੈ। ਇਸਲਾਮੀ ਕੈਲੰਡਰ 'ਚ 12 ਮਹੀਨੇ ਹੁੰਦੇ ਹਨ। ਆਖਰੀ ਮਹੀਨੇ ਦੀ ਦਸਵੀ ਤਰੀਕ ਨੂੰ ਬਕਰੀਦ ਦਾ ਤਿਉਹਾਰ ਮਨਾਇਆ ਜਾਂਦਾ ਹੈ, ਜੋ ਕਿ ਰਮਜ਼ਾਨ ਦਾ ਮਹੀਨਾ ਖਤਮ ਹੋਣ ਦੇ 70 ਦਿਨ ਬਾਅਦ ਆਉਦਾ ਹੈ।
ਅੱਜ ਮਨਾਇਆ ਜਾ ਰਿਹੈ ਬਕਰੀਦ ਦਾ ਤਿਉਹਾਰ, ਜਾਣੋ ਇਸ ਦਿਨ ਕਿਵੇਂ ਸ਼ੁਰੂ ਹੋਈ ਸੀ ਕੁਰਬਾਨੀ ਦੀ ਪਰੰਪਰਾ - Eid al Adha 2024
Eid al-Adha 2024: ਅੱਜ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮਸਜਿਦਾਂ ਵਿੱਚ ਨਮਾਜ਼ ਅਦਾ ਕੀਤੀ ਜਾਂਦੀ ਹੈ। ਇਸ ਤਿਉਹਾਰ 'ਤੇ ਇਸਲਾਮ ਧਰਮ ਦੇ ਲੋਕ ਸਾਫ਼-ਸੁਥਰੇ ਅਤੇ ਨਵੇਂ ਕੱਪੜੇ ਪਾਉਦੇ ਹਨ। ਇਸ ਤੋਂ ਬਾਅਦ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ।
Published : Jun 17, 2024, 10:30 AM IST
ਬਕਰੀਦ ਮੌਕੇ ਕਿਉ ਦਿੱਤੀ ਜਾਂਦੀ ਹੈ ਬੱਕਰੇ ਦੀ ਬਲੀ?: ਬਕਰੀਦ ਦੇ ਤਿਉਹਾਰ ਨੂੰ ਵਿਸ਼ਵ ਭਰ 'ਚ ਬਹੁਤ ਖੁਸ਼ੀ ਅਤੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਇਸਲਾਮ 'ਚ ਕੁਰਬਾਨੀ ਦਾ ਬਹੁਤ ਵੱਡਾ ਮੱਹਤਵ ਹੈ। ਕੁਰਾਨ ਅਨੁਸਾਰ ਕਿਹਾ ਜਾਂਦਾ ਹੈ ਕਿ ਇੱਕ ਵਾਰ ਅੱਲ੍ਹਾ ਨੇ ਹਜ਼ਰਤ ਇਬਰਾਹੀਮ ਨਾਮ ਦੇ ਵਿਅਕਤੀ ਦੀ ਪ੍ਰੀਖਿਆ ਲੈਣੀ ਚਾਹੀ। ਉਨ੍ਹਾਂ ਨੇ ਹਜ਼ਰਤ ਇਬਰਾਹੀਮ ਨੂੰ ਆਪਣੀ ਸਭ ਤੋਂ ਕੀਮਤੀ ਚੀਜ਼ ਉਨ੍ਹਾਂ ਨੂੰ ਕੁਰਬਾਨ ਕਰਨ ਦਾ ਹੁਕਮ ਦਿੱਤਾ। ਹਜ਼ਰਤ ਇਬਰਾਹੀਮ ਨੂੰ ਉਨ੍ਹਾਂ ਦੇ ਪੁੱਤਰ ਹਜ਼ਰਤ ਇਸਮਾਇਲ ਸਭ ਤੋਂ ਵੱਧ ਪਿਆਰੇ ਸੀ। ਅੱਲ੍ਹਾ ਦੇ ਹੁਕਮ ਤੋਂ ਬਾਅਦ ਹਜ਼ਰਤ ਇਬਰਾਹੀਮ ਨੇ ਇਹ ਗੱਲ ਆਪਣੇ ਪੁੱਤਰ ਹਜ਼ਰਤ ਇਸਮਾਇਲ ਨੂੰ ਦੱਸੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਜ਼ਰਤ ਇਬਰਾਹੀਮ ਨੂੰ 80 ਸਾਲ ਦੀ ਉਮਰ 'ਚ ਪੁਤਰ ਦੀ ਪ੍ਰਾਪਤੀ ਹੋਈ ਸੀ, ਜਿਸ ਕਰਕੇ ਉਸ ਲਈ ਆਪਣੇ ਬੇਟੇ ਦੀ ਕੁਰਬਾਨੀ ਦੇਣਾ ਮੁਸ਼ਕਿਲ ਸੀ। ਪਰ ਹਜ਼ਰਤ ਇਬਰਾਹੀਮ ਨੇ ਅਲ੍ਹਾ ਦੇ ਹੁਕਮ ਅਤੇ ਬੇਟੇ ਦੇ ਪਿਆਰ ਵਿੱਚੋ ਅਲ੍ਹਾ ਦੇ ਹੁਕਮ ਨੂੰ ਚੁਣਦੇ ਹੋਏ ਆਪਣੇ ਬੇਟੇ ਦੀ ਕੁਰਬਾਨੀ ਦੇਣ ਦਾ ਫੈਸਲਾ ਕੀਤਾ। ਹਜ਼ਰਤ ਇਬਰਾਹੀਮ ਨੇ ਅਲ੍ਹਾ ਦਾ ਨਾਮ ਲੈਂਦੇ ਹੋਏ ਆਪਣੇ ਬੇਟੇ ਦੇ ਗਲੇ 'ਤੇ ਚਾਕੂ ਚਲਾ ਦਿੱਤਾ। ਪਰ ਜਦੋ ਹਜ਼ਰਤ ਇਬਰਾਹੀਮ ਨੇ ਆਪਣੀਆਂ ਅੱਖਾਂ ਖੋਲ੍ਹੀਆਂ, ਤਾਂ ਉਨ੍ਹਾਂ ਦਾ ਬੇਟਾ ਜ਼ਿੰਦਾ ਖੜ੍ਹਾ ਸੀ ਅਤੇ ਉਨ੍ਹਾਂ ਦੀ ਜਗ੍ਹਾਂ ਬੱਕਰੇ ਵਰਗੀ ਸ਼ਕਲ ਦਾ ਜਾਨਵਰ ਕੱਟਿਆ ਹੋਇਆ ਪਿਆ ਸੀ। ਇਸ ਤੋਂ ਬਾਅਦ ਅਲ੍ਹਾ ਦੀ ਰਾਹ 'ਤੇ ਬੱਕਰੇ ਦੀ ਬਲੀ ਦੇਣ ਦੀ ਸ਼ੁਰੂਆਤ ਹੋਈ।
- ਈਦ ਮੌਕੇ ਅੱਜ ਫ੍ਰੀ ਵਿੱਚ ਕਰ ਸਕੋਗੇ ਤਾਜ ਮਹਿਲ ਦੇ ਦੀਦਾਰ, ਜਾਣੋ ਸਮਾਂ ਤੇ ਹੋਰ ਅਹਿਮ ਜਾਣਕਾਰੀ - Eid ul Adha 2024
- ਈਦ ਉਲ ਅਜ਼ਹਾ ਮੌਕੇ ਗੁਲਜ਼ਾਰ ਹੋਏ ਦਿੱਲੀ ਦੇ ਬਜ਼ਾਰ, ਜਾਮਾ ਮਸਜਿਦ ਵਿੱਚ ਇੱਕ ਦੂਜੇ ਨੂੰ ਗਲੇ ਮਿਲ ਕੇ ਦੇ ਰਹੇ ਵਧਾਈ - Eid ul Adha 2024
- ਦੁਨੀਆ ਦੇ ਸਭ ਤੋਂ ਉੱਚੇ ਆਰਚ ਬ੍ਰਿਜ 'ਤੇ ਚੱਲੀ ਰੇਲ, ਰੇਲ ਮੰਤਰੀ ਨੇ ਸਫਲ ਟਰਾਇਲ ਦੀ ਵੀਡੀਓ ਕੀਤੀ ਸਾਂਝੀ - Chenab Bridge 1st trial train run
ਇਸ ਤਰ੍ਹਾਂ ਮਨਾਓ ਬਕਰੀਦ: ਬਕਰੀਦ ਨੂੰ ਦੁਨੀਆਂ ਭਰ 'ਚ ਮੁਸਲਿਮ ਲੋਕ ਬਹੁਤ ਸ਼ਰਧਾ ਨਾਲ ਮਨਾਉਦੇ ਹਨ। ਇਸ ਦਿਨ ਸਭ ਤੋਂ ਪਹਿਲਾ ਇਸ਼ਨਾਨ ਕਰਕੇ ਅਲ੍ਹਾ ਨੂੰ ਨਮਾਜ਼ ਅਦਾ ਕਰੋ। ਇਸ ਤੋਂ ਬਾਅਦ ਸਾਫ਼ ਅਤੇ ਰਵਾਇਤੀ ਕੱਪੜੇ ਪਾਓ। ਫਿਰ ਪਰਿਵਾਰ ਦੇ ਵੱਡੇ ਲੋਕ ਨਮਾਜ਼ ਅਦਾ ਕਰਨ ਲਈ ਮਸਜਿਦ ਜਾਣ ਅਤੇ ਕੁਰਬਾਨੀ ਦੀਆਂ ਸਾਰੀਆਂ ਰਸਮਾਂ ਅਦਾ ਕਰਨ ਤੋਂ ਬਾਅਦ ਅਲ੍ਹਾ ਦੇ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਪ੍ਰਗਟ ਕਰੋ। ਫਿਰ ਆਪਣੇ ਅਜ਼ੀਜ਼ਾਂ ਅਤੇ ਰਿਸ਼ਤੇਦਾਰਾਂ ਨੂੰ ਸ਼ੁਭਕਾਮਨਾਵਾਂ ਦਿਓ। ਇਸ ਤੋਂ ਬਾਅਦ ਲੋੜਵੰਦਾਂ ਨੂੰ ਭੋਜਨ ਅਤੇ ਨਵੇਂ ਕੱਪੜੇ ਦਿਓ। ਬਜ਼ੁਰਗ ਲੋਕ ਆਪਣੇ ਛੋਟੇ ਬੱਚਿਆਂ ਨੂੰ ਈਡੀ ਤੋਹਫ਼ੇ ਵਜੋਂ ਦਿੰਦੇ ਹਨ, ਜੋ ਇਸ ਤਿਉਹਾਰ ਦੀਆਂ ਸਭ ਤੋਂ ਮਹੱਤਵਪੂਰਨ ਰਸਮਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ।