ਨਵੀਂ ਦਿੱਲੀ:ਮਲਾਲਾ ਯੂਸਫਜ਼ਈ 'ਤੇ ਟਿੱਪਣੀ ਕਰਕੇ ਸੁਰਖੀਆਂ 'ਚ ਆਈ ਕਸ਼ਮੀਰੀ ਪੱਤਰਕਾਰ ਯਾਨਾ ਮੀਰ ਨੇ ਦਿੱਲੀ ਏਅਰਪੋਰਟ 'ਤੇ ਕਸਟਮ ਅਧਿਕਾਰੀਆਂ 'ਤੇ ਦੁਰਵਿਵਹਾਰ ਕਰਨ ਦਾ ਇਲਜ਼ਾਮ ਲਗਾਇਆ ਹੈ। ਹਾਲਾਂਕਿ, ਕਸਟਮ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਯਾਨਾ ਸੁਰੱਖਿਆ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੀ ਸੀ। ਇਸ ਤੋਂ ਇਲਾਵਾ ਦੋਵਾਂ ਪਾਸਿਆਂ ਤੋਂ ਸੋਸ਼ਲ ਮੀਡੀਆ 'ਤੇ ਵੀਡੀਓਜ਼ ਵੀ ਪਾਈਆਂ ਗਈਆਂ।
ਕਸ਼ਮੀਰੀ ਪੱਤਰਕਾਰ ਯਾਨਾ ਦੇ ਇਲਜ਼ਾਮ:ਕਸ਼ਮੀਰੀ ਪੱਤਰਕਾਰ ਯਾਨਾ ਮੀਰ, ਜੋ ਹਾਲ ਹੀ ਵਿੱਚ ਬਰਤਾਨੀਆ ਵਿੱਚ ਮਲਾਲਾ ਯੂਸਫ਼ਜ਼ਈ ਬਾਰੇ ਟਿੱਪਣੀ ਕਰਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ। ਭਾਰਤ ਪਰਤਣ ਤੋਂ ਬਾਅਦ ਜਦੋਂ ਉਸ ਨੂੰ ਦਿੱਲੀ ਏਅਰਪੋਰਟ 'ਤੇ ਜਾਂਚ ਲਈ ਰੋਕਿਆ ਗਿਆ, ਤਾਂ ਯਾਨਾ ਮੀਰ ਨੇ ਐਕਸ 'ਤੇ ਇਕ ਵੀਡੀਓ ਸ਼ੇਅਰ ਕੀਤਾ ਅਤੇ ਦੱਸਿਆ ਕਿ ਏਅਰਪੋਰਟ 'ਤੇ ਉਸ ਨਾਲ ਬਦਸਲੂਕੀ ਕੀਤੀ ਗਈ। ਉਸ ਨੇ ਐਕਸ 'ਤੇ ਦੱਸਿਆ ਕਿ, 'ਜਦੋਂ ਉਹ ਦਿੱਲੀ ਏਅਰਪੋਰਟ ਪਹੁੰਚੀ, ਤਾਂ ਏਅਰਪੋਰਟ ਸਟਾਫ ਨੇ ਉਸ ਦੇ ਸਾਮਾਨ ਦੀ ਜਾਂਚ ਕਰਨੀ ਚਾਹੀ। ਹਾਲਾਂਕਿ ਵੀਡੀਓ 'ਚ ਯਾਨਾ ਏਅਰਪੋਰਟ 'ਤੇ ਮੌਜੂਦ ਕਰਮਚਾਰੀਆਂ ਨਾਲ ਬਹਿਸ ਵੀ ਕਰ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ। ਮੀਰ ਨੇ ਲਿਖਿਆ ਕਿ ਏਅਰਪੋਰਟ 'ਤੇ ਸਭ ਦੇ ਸਾਹਮਣੇ ਉਸ ਦਾ ਸਮਾਨ ਗ਼ਲਤ ਤਰੀਕੇ ਨਾਲ ਖੋਲ੍ਹਿਆ ਗਿਆ।'
ਸੋਸ਼ਲ ਮੀਡੀਆ ਉੱਤੇ ਪੋਸਟ:ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਮੀਰ ਨੇ ਲਿਖਿਆ ਕਿ ਉਸ ਦੀ ਟਰਾਲੀ ਵਿੱਚ ਕੁਝ ਸ਼ਾਪਿੰਗ ਬੈਗ ਸਨ ਜੋ ਇੰਗਲੈਂਡ ਵਿੱਚ ਉਸ ਦੇ ਰਿਸ਼ਤੇਦਾਰਾਂ ਨੇ ਦਿੱਤੇ ਸਨ। ਯਾਨਾ ਮੁਤਾਬਕ ਉਸ ਨੇ ਇਹ ਬੈਗ ਖੁਦ ਨਹੀਂ ਖਰੀਦੇ, ਇਸ ਲਈ ਉਸ ਕੋਲ ਇਸ ਦੀ ਰਸੀਦ ਨਹੀਂ ਸੀ। ਇਸ ਦੇ ਨਾਲ ਹੀ, ਯਾਨਾ ਨੇ ਇਹ ਵੀ ਲਿਖਿਆ ਕਿ ਕੀ ਦੇਸ਼ ਭਗਤ ਨਾਲ ਅਜਿਹਾ ਵਿਵਹਾਰ ਕਰਨਾ ਸਹੀ ਹੈ। ਹਾਲਾਂਕਿ, ਐਕਸ 'ਤੇ ਉਸ ਦੁਆਰਾ ਪੋਸਟ ਕੀਤੇ ਗਏ ਵੀਡੀਓ ਅਤੇ ਟਿੱਪਣੀਆਂ ਤੋਂ ਬਾਅਦ, ਬਹੁਤ ਸਾਰੇ ਲੋਕਾਂ ਨੇ ਉਸ ਦੇ ਵਿਵਹਾਰ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਸਟਮ ਅਤੇ ਏਅਰਪੋਰਟ ਅਧਿਕਾਰੀਆਂ ਦੇ ਵਤੀਰੇ 'ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ। ਜਾਣਕਾਰੀ ਮੁਤਾਬਕ ਯਾਨਾ ਨੇ ਏਅਰਪੋਰਟ 'ਤੇ ਮੌਜੂਦ ਮਹਿਲਾ ਅਧਿਕਾਰੀ ਨੂੰ ਕਿਹਾ ਕਿ ਤੁਸੀਂ ਨਹੀਂ ਜਾਣਦੇ ਕਿ ਮੈਂ ਕਿਸ ਕੰਮ ਲਈ ਬ੍ਰਿਟੇਨ ਆਈ ਹਾਂ ਅਤੇ ਤੁਹਾਨੂੰ ਕਿਉਂ ਲੱਗਦਾ ਹੈ ਕਿ ਮੈਂ ਚੋਰੀ ਕਰਕੇ ਉੱਥੇ ਆਈ ਹਾਂ।
ਕਸਟਮ ਵਿਭਾਗ ਦੀ ਪ੍ਰਤੀਕਿਰਿਆ:ਹਾਲਾਂਕਿ, ਯਾਨਾ ਮੀਰ ਦੇ ਇਸ ਇਲਜ਼ਾਮ ਨੂੰ ਲੈ ਕੇ ਕਸਟਮ ਵਿਭਾਗ ਵੱਲੋਂ ਐਕਸ ਉੱਤੇ ਜਵਾਬ ਦਿੰਦਿਆ ਆਪਣੀ ਪ੍ਰਤੀਕਿਰਿਆ ਦੇ ਨਾਲ ਦੋ ਵੀਡੀਓ ਸ਼ੇਅਰ ਕੀਤੇ ਹਨ ਜਿਸ ਵਿੱਚ ਯਾਨਾ ਮੀਰ ਸਕੈਨਿੰਗ ਮਸ਼ੀਨ ਦੇ ਕੋਲ ਖੜੀ ਦਿਖਾਈ ਦੇ ਰਹੀ ਹੈ। ਕਸਟਮ ਵਿਭਾਗ ਅਨੁਸਾਰ ਉਹ ਆਪਣੇ ਸਮਾਨ ਦੀ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੀ ਸੀ। ਇਸ ਦੌਰਾਨ ਇੱਕ ਸਟਾਫ਼ ਨੇ ਯਾਨਾ ਮੀਰ ਦੇ ਬੈਗ ਨੂੰ ਸਕੈਨਿੰਗ ਮਸ਼ੀਨ ਵਿੱਚ ਪਾ ਦਿੱਤਾ। ਕਸਟਮ ਵਿਭਾਗ ਦੀ ਤਰਫੋਂ ਕਿਹਾ ਗਿਆ ਕਿ ਆਪਣੀ ਡਿਊਟੀ ਦੌਰਾਨ ਏਅਰਪੋਰਟ 'ਤੇ ਕੋਈ ਵੀ ਹੋਵੇ। ਉਹ ਕਾਨੂੰਨ ਦੇ ਅਧੀਨ ਹਨ, ਇਸ ਤੋਂ ਉੱਪਰ ਨਹੀਂ ਹੋ ਸਕਦੇ।