ਪੰਜਾਬ

punjab

ETV Bharat / bharat

ਕਰਨਾਟਕ: ਸਹੇਲੀ ਨਾਲ ਮਿਲ ਕੇ ਬੰਦ ਘਰ 'ਚ ਆਪਣੇ ਹੀ ਬੱਚੇ ਦੀ ਕੁੱਟਮਾਰ ਕਰਦੀ ਸੀ ਮਾਂ, ਗੁਆਂਢੀਆਂ ਨੇ ਕਰਵਾਇਆ ਆਜਾਦ - Child abuse in Karnataka

Woman Beats Her Child, ਕਰਨਾਟਕ ਦੇ ਬੇਂਗਲੁਰੂ ਸ਼ਹਿਰ 'ਚ ਇਕ ਔਰਤ 'ਤੇ ਆਪਣੇ ਹੀ ਬੱਚੇ 'ਤੇ ਸਰੀਰਕ ਤੌਰ 'ਤੇ ਤਸ਼ੱਦਦ ਕਰਨ ਦਾ ਇਲਜ਼ਾਮ ਲੱਗਾ ਹੈ। ਜਾਣਕਾਰੀ ਮੁਤਾਬਿਕ ਔਰਤ ਆਪਣੀ ਮਹਿਲਾ ਦੋਸਤ ਨਾਲ ਮਿਲ ਕੇ ਬੱਚੇ ਦੀ ਕੁੱਟਮਾਰ ਕਰਦੀ ਸੀ। ਪੁਲਿਸ ਨੇ ਔਰਤ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Etv Bharat
Etv Bharat

By ETV Bharat Punjabi Team

Published : Mar 3, 2024, 7:13 PM IST

ਕਰਨਾਟਕ/ਬੈਂਗਲੁਰੂ: ਕਿਹਾ ਜਾਂਦਾ ਹੈ ਕਿ ਮਾਂ ਦੁਨੀਆ 'ਚ ਭਗਵਾਨ ਦਾ ਰੂਪ ਹੁੰਦੀ ਹੈ। ਮਾਂ ਦੀ ਗੋਦ ਸਵਰਗ ਵਰਗੀ ਹੁੰਦੀ ਹੈ ਕਰਨਾਟਕ ਦੇ ਬੇਂਗਲੁਰੂ ਸ਼ਹਿਰ 'ਚ ਇਕ ਮਾਂ ਦੀ ਗੋਦ ਆਪਣੇ ਬੱਚੇ ਲਈ ਨਰਕ ਬਣ ਗਈ। ਜਾਣਕਾਰੀ ਮੁਤਾਬਿਕ ਇਹ ਘਟਨਾ ਗਿਰੀਨਗਰ ਦੇ ਵੀਰਭਦਰੇਸ਼ਵਰ ਨਗਰ 'ਚ ਵਾਪਰੀ, ਜਿੱਥੇ ਇਕ ਮਾਂ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੇ ਹੀ ਬੱਚੇ 'ਤੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਹਾਲਤ ਕਾਫੀ ਗੰਭੀਰ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਔਰਤ ਵੱਲੋਂ ਆਪਣੇ 2-3 ਸਾਲ ਦੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਇਲਜ਼ਾਮ ਹੈ। ਮੁਲਜ਼ਮ ਔਰਤ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਔਰਤ ਦਾ 2-3 ਸਾਲ ਦਾ ਬੇਟਾ ਅਤੇ ਪਤੀ ਹੋਣ ਦੇ ਬਾਵਜੂਦ ਉਹ ਜ਼ਿਆਦਾਤਰ ਸਮਾਂ ਘਰ ਤੋਂ ਬਾਹਰ ਹੀ ਬਿਤਾਉਂਦੀ ਸੀ।

ਘਰ ਦੇ ਨੇੜੇ ਰਹਿੰਦੇ ਲੋਕਾਂ ਨੇ ਕਾਫੀ ਦੇਰ ਤੱਕ ਔਰਤ ਦੇ ਬੱਚੇ ਨੂੰ ਨਹੀਂ ਦੇਖਿਆ ਸੀ, ਜਿਸ ਕਾਰਨ ਉਹ ਬੱਚੇ ਨੂੰ ਦੇਖਣ ਲਈ ਉਸ ਦੇ ਘਰ ਪਹੁੰਚੇ। ਇੱਥੇ ਗੁਆਂਢੀਆਂ ਨੇ ਬੱਚੇ ਨੂੰ ਜ਼ਖਮੀ ਹਾਲਤ ਵਿੱਚ ਪਾਇਆ। ਬੱਚੇ ਨੇ ਗੁਆਂਢੀਆਂ ਨੂੰ ਆਪਣੀ ਮਾਂ ਅਤੇ ਉਸ ਦੇ ਦੋਸਤ ਵੱਲੋਂ ਕੀਤੇ ਤਸ਼ੱਦਦ ਬਾਰੇ ਦੱਸਿਆ। ਗੁੱਸੇ 'ਚ ਆਏ ਗੁਆਂਢੀਆਂ ਦੀ ਇਸ ਹਰਕਤ ਨੂੰ ਲੈ ਕੇ ਔਰਤ ਨਾਲ ਕਾਫੀ ਬਹਿਸ ਹੋਈ।

ਦੂਜੇ ਪਾਸੇ ਇਸ ਮਾਮਲੇ 'ਚ ਮੁਲਜ਼ਮ ਔਰਤ ਦਾ ਕਹਿਣਾ ਹੈ ਕਿ 'ਮੈਨੂੰ ਹਾਲ ਹੀ 'ਚ ਨਵੀਂ ਨੌਕਰੀ ਮਿਲੀ ਹੈ। ਮੈਂ ਬੱਚੇ ਨੂੰ ਨਹੀਂ ਕੁੱਟਿਆ। ਉਹ ਡਿੱਗ ਕੇ ਜ਼ਖਮੀ ਹੋ ਗਿਆ। ਹਾਲਾਂਕਿ ਸਥਾਨਕ ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਮੁਲਜ਼ਮ ਔਰਤ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਬੱਚੇ ਨੂੰ ਬਾਲ ਕਮਿਸ਼ਨ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ABOUT THE AUTHOR

...view details