ਹੈਦਰਾਬਾਦ ਡੈਸਕ:ਅਦਾਕਾਰਾ ਅਤੇ ਬੀਜੇਪੀ ਸਾਂਸਦ ਮੈਂਬਰ ਕੰਗਨਾ ਰਣੌਤ ਨੇ ਆਈਏਐਨਐਸ ਏਜੰਸੀ ਨੂੰ ਵੱਡਾ ਬਿਆਨ ਦਿੱਤਾ ਹੈ। ਕੰਗਨਾ ਨੇ ਬਿਆਨ ਦਿੰਦੇ ਆਖਿਆ "ਮੈਨੂੰ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਹਨ, ਕਿ ਕੰਗਨਾ ਨੂੰ ਪਤਾ ਹੈ ਕਿ ਰੇਪ ਕੀ ਹੁੰਦਾ ਹੈ। ਉਹ ਇਸ ਤਰ੍ਹਾਂ ਮੇਰੀ ਆਵਾਜ਼ ਨੂੰ ਦਬਾਅ ਨਹੀਂ ਸਕਦੇ।ਉਨ੍ਹਾਂ ਨੇ ਸਾਡੇ 'ਤੇ ਬੰਦੂਕਾਂ ਤਾਣੀਆਂ ਹੋਈਆਂ ਹਨ। ਇਸ ਬਿਆਨ ਨੂੰ ਦਿੰਦੇ ਹੋਏ ਭਾਵੇਂ ਕੰਗਨਾ ਨੇ ਕਿਸੇ ਨਾਮ ਨਹੀਂ ਲਿਆ ਪਰ ਸਾਬਕਾ ਐਮਪੀ ਸਿਮਰਨਜੀਤ ਸਿੰਘ ਮਾਨ ਨੂੰ ਜਵਾਬ ਜ਼ਰੂਰ ਦਿੱਤਾ ਹੈ।
ਕੰਗਨਾ ਰਣੌਤ ਦਾ ਵੱਡਾ ਬਿਆਨ, "ਮੈਨੂੰ ਮਿਲ ਰਹੀਆਂ ਨੇ ਰੇਪ ਦੀਆਂ ਧਕਮੀਆਂ" - kangana ranaut
ਬੀਜੇਪੀ ਸਾਂਸਦ ਕੰਗਨਾ ਨੇ ਵੱਡਾ ਬਿਆਨ ਦਿੰਦੇ ਆਖਿਆ ਕਿ "ਮੈਨੂੰ ਰੇਪ ਦੀਆਂ ਧਮਕੀਆਂ ਮਿਲੀ ਰਹੀਆਂ ਹਨ: ਪੜ੍ਹੋ ਪੂਰੀ ਖ਼ਬਰ
Published : Aug 29, 2024, 4:23 PM IST
|Updated : Aug 29, 2024, 4:34 PM IST
ਸਿਮਰਨਜੀਤ ਸਿੰਘ ਮਾਨ ਦਾ ਵਿਵਾਦਤ ਬਿਆਨ: ਪੰਜਾਬ ਦੇ ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸਿਮਰਨਜੀਤ ਸਿੰਘ ਮਾਨ ਨੇ ਸੰਸਦ ਮੈਂਬਰ ਕੰਗਨਾ ਰਣੌਤ ਵਿਰੁੱਧ ਵਿਵਾਦਿਤ ਟਿੱਪਣੀ ਕੀਤੀ, ਜਿਸ ਨਾਲ ਸਿਆਸੀ ਹਲਕਿਆਂ ਵਿਚ ਹਲਚਲ ਮਚ ਗਈ ਹੈ। ਸਾਬਕਾ MP ਸਿਮਰਨਜੀਤ ਸਿੰਘ ਮਾਨ ਦਾ ਕੰਗਨਾ ਰਣੌਤ ‘ਤੇ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਨੂੰ ਰੇਪ ਦਾ ਕਾਫ਼ੀ ਤਜ਼ਰਬਾ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ, "ਤੁਸੀਂ ਕੰਗਣਾ ਰਣੌਤ ਨੂੰ ਪੁੱਛ ਸਕਦੇ ਹੋ ਕਿ ਬਲਾਤਕਾਰ ਕਿਵੇਂ ਹੁੰਦਾ ਹੈ ਤਾਂ ਕਿ ਲੋਕ ਸਮਝ ਸਕਣ ਕਿ ਬਲਾਤਕਾਰ ਕਿਵੇਂ ਹੁੰਦਾ ਹੈ। ਉਸ ਨੂੰ ਇਸ ਦਾ ਕਾਫੀ ਤਜ਼ਰਬਾ ਹੈ।" ਮਾਨ ਨੇ ਇਹ ਟਿੱਪਣੀ ਭਾਜਪਾ ਸੰਸਦ ਕੰਗਨਾ ਰਣੌਤ ਵੱਲੋਂ ਕਿਸਾਨਾਂ ਦੇ ਵਿਰੋਧ 'ਤੇ ਕੀਤੀਆਂ ਤਾਜ਼ਾ ਟਿੱਪਣੀਆਂ 'ਤੇ ਪ੍ਰਤੀਕਰਮ ਦਿੰਦਿਆਂ ਕੀਤੀ। ਦੱਸ ਦਈਏ ਕਿ ਅੱਜ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਕਰਨਾਲ ਵਿਖੇ ਹਰਿਆਣਾ ਤੋਂ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਅਤੇ ਆਪਣੀ ਪਾਰਟੀ ਦੇ 5 ਉਮੀਦਵਾਰਾਂ ਦਾ ਐਲਾਨ ਕਰਨ ਪਹੁੰਚੇ ਸਨ।
- ਸਿਮਰਨਜੀਤ ਮਾਨ ਦਾ ਕੰਗਨਾ ਰਣੌਤ 'ਤੇ ਵਿਵਾਦਤ ਬਿਆਨ, ਕਿਹਾ-'ਕੰਗਨਾ ਨੂੰ ਰੇਪ ਦਾ ਕਾਫ਼ੀ ਤਜ਼ਰਬਾ' - Simranjit Maan controversy
- ਫਿਲਮ 'ਐਮਰਜੈਂਸੀ' ਉਤੇ ਲਟਕ ਰਹੀ ਹੈ ਤਲਵਾਰ, ਕੰਗਨਾ ਰਣੌਤ ਨੂੰ ਭੇਜਿਆ ਗਿਆ ਲੀਗਲ ਨੋਟਿਸ, ਫਿਲਮ ਬੈਨ ਕਰਨ ਦੀ ਉੱਠੀ ਮੰਗ - emergency movie controversy
- ਇੱਕਲੇ ਕਿਸਾਨਾਂ ਨਾਲ ਹੀ ਨਹੀਂ, ਇੰਨ੍ਹਾਂ ਵੱਡੀਆਂ ਹਸਤੀਆਂ ਨਾਲ ਵੀ ਪੰਗਾ ਲੈ ਚੁੱਕੀ ਹੈ ਕੰਗਨਾ ਰਣੌਤ, ਦੇਖੋ ਵਿਵਾਦਾਂ ਦੀ ਲਿਸਟ - Kangana Controversial Statements