ਪੰਜਾਬ

punjab

ETV Bharat / bharat

ਖਾਣਾ ਬਣਾਉਣ 'ਚ ਦੇਰੀ ਹੋਣ 'ਤੇ ਪਤੀ ਨੇ ਚੁੱਕਿਆ ਖੌਫ਼ਨਾਕ ਕਦਮ, ਸਿਰ 'ਚ ਇੱਟ ਮਾਰ ਕੇ ਕੀਤਾ ਪਤਨੀ ਦਾ ਕਤਲ - Husband Killed Wife - HUSBAND KILLED WIFE

Delay In Cooking Husband Killed Wife: ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਮਾਮੂਲੀ ਗੱਲ ਨੂੰ ਲੈ ਕੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਖਾਣਾ ਬਣਾਉਣ 'ਚ ਦੇਰੀ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਗੁੱਸੇ 'ਚ ਆ ਕੇ ਉਸ ਨੇ ਇਹ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ।

Delay In Cooking Husband Killed Wife
Delay In Cooking Husband Killed Wife

By ETV Bharat Punjabi Team

Published : May 1, 2024, 12:36 PM IST

ਹੈਦਰਾਬਾਦ: ਸਾਡੇ ਸਮਾਜ ਵਿੱਚ ਇਸ ਸਮੇਂ ਲੋਕਾਂ ਵਿੱਚ ਸਹਿਣਸ਼ੀਲਤਾ ਦੀ ਕਮੀ ਹੋ ਰਹੀ ਹੈ। ਜੀ ਹਾਂ...ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਖਾਣਾ ਪਕਾਉਣ ਵਿੱਚ ਦੇਰੀ ਕਾਰਨ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਨੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਤਿੰਨ ਬੱਚੇ ਹਨ। ਮੁਲਜ਼ਮ ਮੂਲ ਰੂਪ ਤੋਂ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ। ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਮਜ਼ਦੂਰੀ ਕਰਦਾ ਸੀ।

ਪੁਲਿਸ ਅਨੁਸਾਰ ਰਵੀਨਾ ਦੁਰਵੇ (26) ਅਤੇ ਨਵੀਨ ਦੁਰਵੇ (26) ਚਾਰ ਦਿਨ ਪਹਿਲਾਂ ਰੁਜ਼ਗਾਰ ਲਈ ਇਸ ਸ਼ਹਿਰ ਵਿੱਚ ਆਏ ਸਨ। ਪਰਿਵਾਰ ਪ੍ਰਗਤੀਨਗਰ ਵਿੱਚ ਕਾਲਜ ਹੋਸਟਲ ਦੇ ਕੋਲ ਇੱਕ ਝੌਂਪੜੀ ਵਿੱਚ ਅਸਥਾਈ ਤੌਰ 'ਤੇ ਰਹਿ ਰਿਹਾ ਸੀ। ਉਹ ਆਪਣੀਆਂ ਦੋ ਧੀਆਂ ਨੂੰ ਘਰ ਛੱਡ ਕੇ ਆਪਣੇ ਇੱਕ ਸਾਲ ਦੇ ਬੱਚੇ ਨੂੰ ਲੈ ਕੇ ਇੱਥੇ ਆਏ ਸਨ। ਸੋਮਵਾਰ ਸ਼ਾਮ ਨੂੰ ਪਤੀ-ਪਤਨੀ ਕੰਮ 'ਤੇ ਚਲੇ ਗਏ। ਦੋਵੇਂ ਰਾਤ 9 ਵਜੇ ਘਰ ਵਾਪਸ ਆਏ।

ਨਵੀਨ ਨੇ ਆਪਣੀ ਪਤਨੀ ਨੂੰ ਜਲਦੀ ਖਾਣਾ ਬਣਾਉਣ ਲਈ ਕਿਹਾ। ਉਸ ਨੂੰ ਖਾਣਾ ਬਣਾਉਣ ਵਿੱਚ ਕੁਝ ਸਮਾਂ ਲੱਗਿਆ। ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ। ਗੁੱਸੇ 'ਚ ਆਏ ਪਤੀ ਨੇ ਝੌਂਪੜੀ ਦੇ ਬਾਹਰ ਇੱਕ ਇੱਟ ਚੁੱਕ ਕੇ ਪਤਨੀ ਦੇ ਸਿਰ 'ਤੇ ਜ਼ੋਰਦਾਰ ਮਾਰ ਦਿੱਤੀ। ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰੌਲਾ ਸੁਣ ਕੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਐੱਸਆਈ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕੇਸ ਵੀ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details