ਹੈਦਰਾਬਾਦ: ਕੀ ਤੁਸੀਂ ਕਦੇ ਸੁਣਿਆ ਹੈ ਕਿ ਜਾਨਵਰ ਵੀ ਖੁਦਕੁਸ਼ੀ ਕਰ ਸਕਦੇ ਹਨ? ਜੇਕਰ ਤੁਸੀਂ ਸੋਚਦੇ ਹੋ ਕਿ ਖੁਦਕੁਸ਼ੀ ਵਰਗਾ ਗਲਤ ਕਦਮ ਸਿਰਫ ਇਨਸਾਨ ਹੀ ਚੁੱਕਦੇ ਹਨ, ਤਾਂ ਸ਼ਾਇਦ ਤੁਸੀਂ ਗਲਤ ਹੋ। ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇਹ ਵੀਡੀਓ ਇਸ ਗੱਲ ਦਾ ਸਬੂਤ ਹੈ ਕਿ ਜਾਨਵਰਾਂ ਦੀ ਜ਼ਿੰਦਗੀ ਵਿੱਚ ਵੀ ਅਜਿਹੇ ਹਾਲਾਤ ਪੈਦਾ ਹੋ ਸਕਦੇ ਹਨ, ਜਦੋਂ ਉਹ ਮੌਤ ਨੂੰ ਗਲੇ ਲਗਾਉਣ ਲਈ ਮਜਬੂਰ ਹੋ ਜਾਂਦੇ ਹਨ।
ਬੱਚ ਗਈ ਬੱਕਰੀ ਦੀ ਜਾਨ
ਵੀਡੀਓ 'ਚ ਇੱਕ ਬੱਕਰੀ ਨੂੰ ਬਲਦੀ ਚਿਮਨੀ 'ਚ ਜਾਣ-ਬੁੱਝ ਕੇ ਛਾਲ ਮਾਰਦੇ ਦੇਖਿਆ ਜਾ ਸਕਦਾ ਹੈ। ਹੱਡ ਭੰਨਵੀਂ ਠੰਡ ਤੋਂ ਬਚਣ ਲਈ ਇੱਕ ਘਰ ਵਿੱਚ ਚਿਮਨੀ ਬਾਲੀ ਗਈ। ਕਮਰੇ ਵਿੱਚ ਇੱਕ ਪਾਲਤੂ ਬੱਕਰੀ ਵੀ ਹੈ, ਜੋ ਅਚਾਨਕ ਬਲਦੀ ਚਿਮਨੀ ਵਿੱਚ ਛਾਲ ਮਾਰਨ ਲੱਗੀ। ਇਹ ਦੇਖ ਕੇ ਘਰ ਦਾ ਲੜਕਾ ਝੱਟ ਉਠਿਆ ਅਤੇ ਉਸ ਦੀਆਂ ਲੱਤਾਂ ਫੜ ਕੇ ਉਸ ਨੂੰ ਬਾਹਰ ਕੱਢਿਆ, ਕਿਸੇ ਤਰ੍ਹਾਂ ਉਸ ਦੀ ਜਾਨ ਬਚਾਈ। ਪਰ ਬੱਕਰੀ ਦੁਬਾਰਾ ਫਿਰ ਚਿਮਨੀ ਵੱਲ ਜਾਵੇ। ਜਿਵੇਂ ਉਸਨੇ ਫੈਸਲਾ ਕਰ ਲਿਆ ਹੋਵੇ ਕਿ ਅੱਜ ਉਹ ਆਪਣੀ ਜਾਨ ਕੁਰਬਾਨ ਕਰਕੇ ਹੀ ਰਾਜ਼ੀ ਹੋਵੇਗੀ।