ਮੋਤੀਹਾਰੀ:ਅਕਸਰ ਕਿਹਾ ਜਾਂਦਾ ਕਿ ਰੱਬ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ ਤਾਂ ਕਿਸੇ ਨੂੰ ਮੌਤ ਕਿਵੇਂ ਆ ਸਕਦੀ ਹੈ। ਅਜਿਹਾ ਹੀ ਇੱਕ ਮਾਮਲਾ ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲੇ ਦੇ ਮੋਤੀਹਾਰੀ-ਮੁਜ਼ੱਫਰਪੁਰ ਰੇਲਵੇ ਸਟੇਸ਼ਨ ਤੋਂ ਸਾਹਮਣੇ ਆਇਆ ਹੈ।ਦੱਸਿਆ ਜਾ ਰਿਹਾ ਕਿ ਸਕੂਲੀ ਵਿਦਿਆਰਥਣ ਰੇਲਵੇ ਟਰੈਕ 'ਤੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਲਈ ਆਉਂਦੀ ਹੈ ਪਰ ਟੇ੍ਰਨ ਦਾ ਇੰਤਜ਼ਾਰ ਕਰਦੇ ਕਰਦੇ ਉਸ ਕੁੜੀ ਨੂੰ ਨੀਂਦ ਆ ਜਾਂਦੀ ਹੈ।
ਮੌਤ ਨੇ ਵੱਟਿਆ ਪਾਸਾ
ਕੁੜੀ ਇੰਨੀ ਜ਼ਿਆਦਾ ਗੂੜ੍ਹੀ ਨੀਂਦ 'ਚ ਸੋ ਰਹੀ ਹੁੰਦੀ ਹੈ ਕਿ ਉਸ ਨੂੰ ਟ੍ਰੇਨ ਦਾ ਹਾਰਨ ਤੱਕ ਸੁਣਾਈ ਨਹੀਂ ਦਿੰਦਾ। ਉਹ ਕੁੜੀ ਜੋ ਮਰਨ ਦੇ ਇਰਾਦੇ ਨਾਲ ਟ੍ਰੇਨ ਦੀ ਪਟੜੀ 'ਤੇ ਸੋ ਰਹੀ ਸੀ ਉਸ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਕਿਉਂਕਿ ਬਿਲਕੁਲ ਉਸ ਦੇ ਕੋਲ ਆ ਕੇ ਪਾਇਲਟ ਐਮਰਜੈਂਸੀ ਬ੍ਰੇਕ ਲਗਾ ਦਿੱਤੀ ਅਤੇ ਕੁੜੀ ਦੀ ਜਾਨ ਬਚ ਗਈ।ਕੁਝ ਇਸ ਘਟਨਾ ਦਾ ਕਾਰਨ ਪਰਿਵਾਰਕ ਝਗੜੇ ਦਾ ਹਵਾਲਾ ਦੇ ਰਹੇ ਹਨ, ਜਦਕਿ ਕੁਝ ਪ੍ਰੇਮ ਸਬੰਧਾਂ ਦਾ ਹਵਾਲਾ ਦੇ ਰਹੇ ਹਨ। ਮਾਮਲਾ ਪਾਵਰ ਹਾਊਸ ਅਤੇ ਗਰਲਜ਼ ਹਾਈ ਸਕੂਲ ਵਿਚਕਾਰ ਰੇਲਵੇ ਟਰੈਕ ਦਾ ਹੈ।
ਲੜਕੀ ਨੂੰ ਜ਼ਬਰਦਸਤੀ ਉਥੋਂ ਹਟਾਇਆ
ਲੋਕੋ ਪਾਇਲਟ ਨੇ ਟਰੇਨ ਤੋਂ ਹੇਠਾਂ ਉਤਰ ਕੇ ਦੇਖਿਆ ਕਿ ਇੱਕ ਲੜਕੀ ਸੁੱਤੀ ਪਈ ਹੈ। ਜਿਸ ਦੀ ਪਿੱਠ 'ਤੇ ਸਕੂਲ ਬੈਗ ਸੀ। ਲੋਕੋ ਪਾਇਲਟ ਨੇ ਉਸ ਨੂੰ ਉਥੋਂ ਹਟਣ ਲਈ ਕਿਹਾ ਪਰ ਉਹ ਨਹੀਂ ਹਟ ਰਹੀ ਸੀ। ਇਸ ਤੋਂ ਬਾਅਦ ਉਥੇ ਮੌਜੂਦ ਸਥਾਨਕ ਔਰਤਾਂ ਨੂੰ ਦੱਸ ਕੇ ਲੜਕੀ ਨੂੰ ਜ਼ਬਰਦਸਤੀ ਉਥੋਂ ਹਟਾ ਦਿੱਤਾ ਗਿਆ ਫਿਰ ਲੋਕੋ ਪਾਇਲਟ ਨੇ ਟਰੇਨ ਨੂੰ ਅੱਗੇ ਤੁਰ ਪਈ।