ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀਐਨ ਸਾਈਬਾਬਾ ਨੂੰ ਮੰਗਲਵਾਰ ਨੂੰ ਬੰਬੇ ਹਾਈ ਕੋਰਟ ਨੇ ਬਰੀ ਕਰ ਦਿੱਤਾ। ਪਰ ਬਰੀ ਹੋਣ ਤੋਂ ਬਾਅਦ ਵੀ ਉਹ ਕਹਿੰਦੇ ਹਨ ਕਿ ਮੈਨੂੰ ਇੰਝ ਲੱਗਦਾ ਹੈ ਜਿਵੇਂ ਮੈਂ ਅਜੇ ਵੀ ਜੇਲ੍ਹ ਵਿੱਚ ਹਾਂ। ਜੀ ਐਨ ਸਾਈਬਾਬਾ ਨੇ ਮੀਡੀਆ ਨੂੰ ਕਿਹਾ ਕਿ ਸਾਨੂੰ ਅਜੇ ਵੀ ਅਜਿਹਾ ਮਹਿਸੂਸ ਹੋ ਰਿਹਾ ਹੈ ਜਿਵੇਂ ਉਹ ਸੱਤ ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਜੇਲ੍ਹ ਦੀ ਕੋਠੜੀ ਵਿੱਚ ਹੈ।
ਬਰੀ ਹੋਣ ਦੇ ਦੋ ਦਿਨ ਬਾਅਦ ਵੀਰਵਾਰ ਨੂੰ ਉਸ ਨੂੰ ਨਾਗਪੁਰ ਕੇਂਦਰੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਬਾਅਦ, ਨਾਗਪੁਰ ਵਿੱਚ ਹੀ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਸਾਈਬਾਬਾ ਨੇ ਆਪਣੀ "ਜੇਲ੍ਹ ਦੀ ਅਜ਼ਮਾਇਸ਼" ਨੂੰ ਯਾਦ ਕੀਤਾ ਅਤੇ ਪਿਛਲੇ ਸੱਤ ਸਾਲਾਂ ਵਿੱਚ ਉਨ੍ਹਾਂ ਦੇ ਪਰਿਵਾਰ 'ਤੇ ਕੀ ਬੀਤਿਆ ਹੈ, ਬਾਰੇ ਦੱਸਦੇ ਹੋਏ ਭਾਵੁਕ ਹੋ ਗਏ।
ਸਾਈਬਾਬਾ ਨੂੰ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੀ ਹੇਠਲੀ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 2017 ਤੋਂ ਨਾਗਪੁਰ ਕੇਂਦਰੀ ਜੇਲ੍ਹ ਵਿੱਚ ਬੰਦ ਸੀ। ਇਸ ਤੋਂ ਪਹਿਲਾਂ ਉਹ 2014 ਤੋਂ 2016 ਤੱਕ ਜੇਲ੍ਹ ਵਿੱਚ ਰਿਹਾ ਅਤੇ ਬਾਅਦ ਵਿੱਚ ਉਸ ਨੂੰ ਜ਼ਮਾਨਤ ਮਿਲ ਗਈ। ਉਸ ਨੇ ਕਿਹਾ, "ਮੈਂ ਅਜੇ ਤੱਕ ਇਹ ਮਹਿਸੂਸ ਨਹੀਂ ਕਰ ਸਕਿਆ ਕਿ ਮੈਂ ਆਜ਼ਾਦ ਹਾਂ। ਮੈਨੂੰ ਲੱਗਦਾ ਹੈ ਕਿ ਮੈਂ ਅਜੇ ਵੀ ਬਦਨਾਮ ਜੇਲ੍ਹ ਦੀ ਕੋਠੜੀ ਵਿੱਚ ਬੰਦ ਹਾਂ। ਇਹ ਮੇਰੇ ਲਈ 'ਅਗਨੀ ਪ੍ਰੀਕਸ਼ਾ' ਵਰਗਾ ਸੀ। ਮੈਨੂੰ ਦੋ ਵਾਰ ਅਗਨੀ ਪ੍ਰੀਕਸ਼ਾ ਪਾਸ ਕਰਨੀ ਪਈ।
ਉਨ੍ਹਾਂ ਕੇਸ ਲੜਨ ਲਈ ਆਪਣੇ ਵਕੀਲਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਿੱਚੋਂ ਇੱਕ ਨੇ ਬਿਨਾਂ ਫੀਸ ਲਏ ਮੇਰਾ ਕੇਸ ਲੜਿਆ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਇੱਕ ਵਕੀਲ ਨੂੰ ਮੇਰਾ ਸਮਰਥਨ ਕਰਨ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ। ਮੁਕੱਦਮੇ ਦੀ ਸੁਣਵਾਈ ਦੌਰਾਨ ਕੁਝ ਪੁਲਿਸ ਅਧਿਕਾਰੀਆਂ ਨੇ ਮੇਰੇ ਵਕੀਲਾਂ ਨੂੰ ਧਮਕਾਇਆ।'' ਉਸ ਨੇ ਆਪਣੇ ਪਰਿਵਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਸਿਰਫ਼ ਉਮੀਦ 'ਤੇ ਹੀ ਬਚ ਰਹੇ ਹਨ।'' ਉਸ ਨੇ ਅੱਖਾਂ 'ਚ ਹੰਝੂ ਲੈ ਕੇ ਕਿਹਾ,''ਮੈਂ ਹਸਪਤਾਲ ਜਾਣ ਦੀ ਬਜਾਏ ਪ੍ਰੈੱਸ ਨਾਲ ਗੱਲ ਕਰਨੀ ਜਰੂਰੀ ਸਮਝਿਆ ਕਿਉਂਕਿ ਤੁਸੀਂ ਮੇਰਾ ਸਮਰਥਨ ਕੀਤਾ ਸੀ। ਮੇਰੇ ਪਰਿਵਾਰ ਨੂੰ ਕਲੰਕ ਦਾ ਸਾਹਮਣਾ ਕਰਨਾ ਪਿਆ ਅਤੇ ਮੈਨੂੰ ਅੱਤਵਾਦੀ ਕਿਹਾ ਸੀ