ਹੈਦਰਾਬਾਦ ਡੈਸਕ: ਕਿਸਾਨ ਇੱਕ ਵਾਰ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਇੱਕਜੁੱਟ ਨਜ਼ਰ ਆ ਰਹੇ ਹਨ। ਕਿਸਾਨ ਇੱਕ ਵਾਰ ਫਿਰ ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਪੰਜਾਬ ਅਤੇ ਦਿੱਲੀ ਨਾਲ ਲੱਗਦੇ ਹਰਿਆਣਾ ਦੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਵੀ ਇੰਟਰਨੈੱਟ ਸੇਵਾ ਉੱਤੇ ਪਾਬੰਦੀ ਵਧਾ ਦਿੱਤੀ ਗਈ ਹੈ।
ਕਿਸਾਨ ਉੱਤੇ ਡਰੋਨ ਰਾਹੀਂ ਹਮਲਾ ਸ਼ੰਭੂ ਬਾਰਡਰ ਉੱਤੇ ਕਿਸਾਨ ਵਲੋਂ ਦਿੱਲੀ ਕੂਚ ਲਈ ਅੱਗੇ ਵੱਧਣਾ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ੰਭੂ ਬਾਰਡਰਾਂ ਉੱਤੇ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ।
- ਖਨੌਰੀ ਬਾਰਡਰ 'ਤੇ 20 ਸਾਲਾਂ ਨੌਜਵਾਨ ਦੀ ਮੌਤ
ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਿੱਲੀ ਜਾਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਅੱਗੇ ਵਧੇ ਕਿਸਾਨਾਂ 'ਤੇ ਚਲਾਈ ਗਈ ਗੋਲੀ ਦੌਰਾਨ ਬਠਿੰਡਾ ਦੇ ਪਿੰਡ ਬੱਲੋ ਦੇ 20 ਸਾਲਾ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਸਿਰ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ। ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਮਾਤਰ ਤਿੰਨ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਪਿਛਲੇ ਤਿੰਨ ਚਾਰ ਦਿਨ ਪਹਿਲਾਂ ਕਿਸਾਨ ਅੰਦੋਲਨ ਵਿੱਚ ਖਨੌਰੀ ਪੰਜਾਬ ਹਰਿਆਣਾ ਬਾਰਡਰ ਉੱਤੇ ਗਿਆ ਸੀ। ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਘਟਨਾ ਦੀ ਪੁਸ਼ਟੀ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਪੰਜਾਬ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਲੋ ਕੀਤੀ ਗਈ ਹੈ ਅਤੇ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਨੌਜਵਾਨ ਕਿਸਾਨ ਦੇ ਪਰਿਵਾਰਿਕ ਮੈਂਬਰਾਂ ਨੂੰ ਮੁਆਵਜੇ ਦੇ ਨਾਲ ਨਾਲ ਉਸ ਦੇ ਕਰਜਾ ਮੁਆਫ ਕੀਤਾ ਜਾਵੇ।
- ਥੋੜੀ ਦੇਰ 'ਚ ਕਿਸਾਨਾਂ ਦੀ ਅਹਿਮ ਪ੍ਰੈਸ ਕਾਨਫਰੰਸ
ਥੋੜੀ ਦੇਰ ਵਿੱਚ ਕਿਸਾਨ ਵਲੋਂ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਜਿਸ ਵਿੱਚ ਅਗਲੀ ਰਣਨੀਤੀ ਦਾ ਐਲਾਨੀ ਗਈ। ਕਿਸਾਨਾਂ ਵਲੋਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ।
- ਸਰਹੱਦ 'ਤੇ ਸਥਿਤੀ ਬਹੁਤ ਤਣਾਅਪੂਰਨ
ਕਿਸਾਨਾਂ ਦੇ 'ਦਿੱਲੀ ਚਲੋ' ਮਾਰਚ ਬਾਰੇ ਪੰਜਾਬ ਦੇ ਮੰਤਰੀ ਡਾ: ਬਲਬੀਰ ਸਿੰਘ ਦਾ ਕਹਿਣਾ ਹੈ ਕਿ, "ਸਰਹੱਦ 'ਤੇ ਸਥਿਤੀ ਬਹੁਤ ਤਣਾਅਪੂਰਨ ਹੈ ਕਿਉਂਕਿ ਸਰਕਾਰ ਅਤੇ ਕਿਸਾਨਾਂ ਵਿਚਕਾਰ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ, ਇਸ ਲਈ, ਕਿਸਾਨਾਂ ਨੇ ਮਾਰਚ ਕਰਨ ਦਾ ਫੈਸਲਾ ਕੀਤਾ ਹੈ, ਇਸ ਲਈ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ। ਕਿਸਾਨ ਸ਼ਾਂਤੀ ਬਣਾਈ ਰੱਖਣ। ਮੈਂ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਸ਼ਾਂਤਮਈ ਰੋਸ ਮਾਰਚ ਕਰਨ ਦੇ ਉਨ੍ਹਾਂ ਦੇ ਸੰਵਿਧਾਨਕ ਅਧਿਕਾਰ ਦੀ ਇਜਾਜ਼ਤ ਦੇਣ ਅਤੇ ਉਨ੍ਹਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦੇਣ। ਮੁੱਖ ਮੰਤਰੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਅਤੇ ਅਸੀਂ ਸਾਰੇ ਸਰਹੱਦੀ ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ, ਐਂਬੂਲੈਂਸਾਂ ਵੀ ਰੱਖੀਆਂ ਗਈਆਂ ਹਨ, ਅਸੀਂ ਸਾਰੇ ਪ੍ਰਬੰਧ ਕਰ ਲਏ ਹਨ। ਮੈਂ ਫਿਰ ਵੀ ਅਪੀਲ ਕਰਦਾ ਹਾਂ ਕਿ ਪਲਾਸਟਿਕ ਦੀਆਂ ਗੋਲੀਆਂ ਦੀ ਵਰਤੋਂ ਨਾ ਕੀਤੀ ਜਾਵੇ। ਜਿਸ ਦਿਨ ਤੋਂ ਵਿਰੋਧ ਸ਼ੁਰੂ ਹੋਇਆ, ਬਹੁਤ ਸਾਰੇ ਲੋਕ ਮੇਰੇ ਕੋਲ ਆਏ। ਗੋਲੀ ਲੱਗਣ ਨਾਲ ਸੱਟਾਂ ਲੱਗੀਆਂ ਹਨ ਅਤੇ ਇਹ ਵੀ ਕਿ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ। ਮੈਂ ਸਾਰਿਆਂ ਨੂੰ ਸੰਜਮ ਰੱਖਣ ਅਤੇ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਨੂੰ ਪੇਸ਼ ਕਰਨ ਦੀ ਅਪੀਲ ਕਰਦਾ ਹਾਂ।"
- ਕਿਸਾਨ ਉੱਤੇ ਡਰੋਨ ਰਾਹੀਂ ਹਮਲਾ
ਸ਼ੰਭੂ ਬਾਰਡਰ ਉੱਤੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਲਈ ਬੈਠੇ ਕਿਸਾਨ ਪ੍ਰਦਰਸ਼ਨਕਾਰੀਆਂ ਉੱਤੇ ਸੁਰੱਖਿਆ ਬਲਾਂ ਵਲੋਂ ਡਰੋਨ ਰਾਹੀਂ ਮੁੜ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ।
- ਬਿਕਰਮ ਮਜੀਠੀਆਂ ਨੇ ਘੇਰੇ ਸੀਐਮ ਮਾਨ, ਲਾਇਆ ਇਹ ਇਲਜ਼ਾਮ
ਸ਼੍ਰੋਮਣੀ ਅਕਾਲੀ ਦਲ ਆਗੂ ਬਿਕਰਮ ਮਜੀਠੀਆ ਨੇ ਇਕ ਵਾਰ ਫਿਰ ਕਿਸਾਨ ਅੰਦੋਲਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਉਨ੍ਹਾਂ ਸੋਸ਼ਲ ਮੀਡੀਆ ਐਕਸ ਉੱਤੇ ਟਵੀਟ ਕਰਦਿਆ ਲਿਖਿਆ ਕਿ, 'ਭਗਵੰਤ ਮਾਨ ਦਾ ਟਾਊਟੀ ਕਰਨਾ ਅਤੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਹੱਥ 'ਚ ਖੇਡਣਾ ਬਹੁਤ ਮੰਦਭਾਗਾ।'
- ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਹੀਂ ਲੈਣਾ ਚਾਹੀਦਾ
ਏਆਈਜੀ, (ਪ੍ਰਸ਼ਾਸਨ) ਅਤੇ ਹਰਿਆਣਾ ਪੁਲਿਸ ਮਨੀਸ਼ਾ ਚੌਧਰੀ ਨੇ ਕਿਹਾ ਕਿ, "ਹਰਿਆਣਾ ਪੁਲਿਸ ਨੇ ਪੰਜਾਬ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ 'ਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਹਨ। ਉਹ (ਕਿਸਾਨ) ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਸਕਦੇ ਹਨ ਅਤੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਹੀਂ ਲੈਣਾ ਚਾਹੀਦਾ। ਸੂਚਨਾ ਮਿਲੀ ਕਿ ਕਿਸਾਨ ਭਾਰੀ ਮਸ਼ੀਨਰੀ ਧਰਨੇ ਵਾਲੀ ਥਾਂ 'ਤੇ ਲੈ ਕੇ ਆਏ ਹਨ ਅਤੇ ਅਸੀਂ ਪੰਜਾਬ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਅਜਿਹੀ ਮਸ਼ੀਨਰੀ ਨਾ ਆਉਣ ਦਿੱਤੀ ਜਾਵੇ। ਅਸੀਂ ਕਿਸਾਨਾਂ ਨੂੰ ਮੁੜ ਅਪੀਲ ਕਰਦੇ ਹਾਂ ਕਿ ਉਹ ਧਰਨੇ ਵਾਲੀ ਥਾਂ 'ਤੇ ਭਾਰੀ ਮਸ਼ੀਨਾਂ ਨਾ ਲੈ ਕੇ ਆਉਣ। ਉਹ ਆਪਣੀਆਂ ਮੰਗਾਂ ਸਬੰਧੀ ਸਾਨੂੰ ਮੰਗ ਪੱਤਰ ਦੇ ਸਕਦੇ ਹਨ। ਅਸੀਂ ਪੰਜਾਬ ਪੁਲਿਸ ਦੇ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਉਨ੍ਹਾਂ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ।"
- ਕੇਂਦਰੀ ਖੇਤੀਬਾੜੀ ਮੰਤਰੀ ਨੇ ਦਿੱਤਾ ਸੱਦਾ
ਕੇਂਦਰੀ ਖੇਤੀਬਾੜੀ ਮੰਤਰੀ ਨੇ ਦਿੱਤਾ ਸੱਦਾ
ਚੌਥੇ ਗੇੜ ਤੋਂ ਬਾਅਦ, ਸਰਕਾਰ ਪੰਜਵੇਂ ਗੇੜ ਵਿੱਚ ਐਮਐਸਪੀ ਦੀ ਮੰਗ, ਫਸਲੀ ਵਿਭਿੰਨਤਾ, ਪਰਾਲੀ ਦਾ ਮੁੱਦਾ, ਐਫਆਈਆਰ ਵਰਗੇ ਸਾਰੇ ਮੁੱਦਿਆਂ 'ਤੇ ਚਰਚਾ ਕਰਨ ਲਈ ਤਿਆਰ ਹੈ। ਮੈਂ ਫਿਰ ਕਿਸਾਨ ਆਗੂਆਂ ਨੂੰ ਚਰਚਾ ਲਈ ਸੱਦਾ ਦਿੰਦਾ ਹਾਂ। ਸਾਡੇ ਲਈ ਸ਼ਾਂਤੀ ਬਣਾਈ ਰੱਖਣਾ ਜ਼ਰੂਰੀ ਹੈ।
ਕਿਸਾਨ ਅੰਦੋਲਨ ਦੇ ਚੱਲਦੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸਾਰੇ ਐਸਐਸਪੀ ਅਤੇ ਸੀਪੀ ਨੂੰ ਪੱਤਰ ਲਿਖਿਆ ਹੈ। ਸ਼ੰਭੂ ਸਰਹੱਦ ਤੋਂ ਪੋਕਲੇਨ, ਜੇ.ਸੀ.ਬੀ ਹਟਾਉਣ ਦੇ ਹੁਕਮ ਦਿੱਤੇ ਹਨ। ਹਰਿਆਣਾ ਦੇ ਡੀਜੀਪੀ ਦੇ ਪੱਤਰ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਕੂਚ ਤੋਂ ਪਹਿਲਾਂ ਕਿਸਾਨ ਲੀਡਰਾਂ ਤੇ ਪ੍ਰਸ਼ਾਸਨ ਦੀ ਮੀਟਿੰਗ ਹੋਈ । ਦੱਸ ਦਈਏ ਕਿ 11 ਵਜੇ ਕਿਸਾਨਾਂ ਵਲੋਂ ਦਿੱਲੀ ਕੂਚ ਦਾ ਐਲ਼ਾਨ ਹੈ।
- ਸਰਕਾਰ ਖੁਦ ਦਿੱਲੀ ਜਾਣ ਦੀ ਆਗਿਆ ਦੇਵੇ
ਸ਼ੰਭੂ ਬਾਰਡਰ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ, "ਸਾਡਾ ਇਰਾਦਾ ਕੋਈ ਹਫੜਾ-ਦਫੜੀ ਮਚਾਉਣਾ ਨਹੀਂ ਹੈ। ਅਸੀਂ 7 ਨਵੰਬਰ ਤੋਂ ਦਿੱਲੀ ਪਹੁੰਚਣ ਦਾ ਪ੍ਰੋਗਰਾਮ ਬਣਾਇਆ ਹੈ। ਜੇਕਰ ਸਰਕਾਰ ਕਹਿੰਦੀ ਹੈ ਕਿ ਉਨ੍ਹਾਂ ਨੂੰ ਸਮਾਂ ਨਹੀਂ ਮਿਲਿਆ, ਤਾਂ ਇਸ ਦਾ ਮਤਲਬ ਸਰਕਾਰ ਵਲੋਂ ਸਾਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਹੀ ਨਹੀਂ ਹੈ ਕਿ ਸਾਨੂੰ ਰੋਕਣ ਲਈ ਇੰਨੇ ਵੱਡੇ ਬੈਰੀਕੇਡ ਲਗਾਏ ਗਏ ਹਨ ਅਸੀਂ ਸ਼ਾਂਤੀ ਨਾਲ ਦਿੱਲੀ ਜਾਣਾ ਚਾਹੁੰਦੇ ਹਾਂ, ਸਰਕਾਰ ਬੈਰੀਕੇਡ ਹਟਾ ਕੇ ਸਾਨੂੰ ਅੰਦਰ ਆਉਣ ਦੇਵੇ., ਨਹੀਂ ਤਾਂ ਉਹ ਸਾਡੀਆਂ ਮੰਗਾਂ ਪੂਰੀਆਂ ਕਰਨ। ਅਸੀਂ ਸ਼ਾਂਤਮਈ ਢੰਗ ਨਾਲ ਬੈਠੇ ਹਾਂ, ਜੇਕਰ ਉਹ ਇੱਕ ਹੱਥ ਵਧਾਉਂਦੇ ਹਨ, ਤਾਂ ਅਸੀਂ ਵੀ ਸਹਿਯੋਗ ਦੇਵਾਂਗੇ। ਸਾਨੂੰ ਧੀਰਜ ਨਾਲ ਸਥਿਤੀ ਨੂੰ ਸੰਭਾਲਣੀ ਪਵੇਗੀ, ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕੰਟਰੋਲ ਨਾ ਗੁਆਉਣ, ਸ਼ਾਂਤੀ ਨਾਲ ਕੂਚ ਕਰਨ ਅਤੇ ਸਰਕਾਰ ਖੁਦ ਬੈਰੀਕੈਡ ਹਟਾਵੇ ਅਤੇ ਦਿੱਲੀ ਜਾਣ ਦੀ ਆਗਿਆ ਦੇਵੇ।"
- ਗੱਲਬਾਤ ਹੀ ਹੱਲ ਦਾ ਰਾਹ: ਕੇਂਦਰੀ ਖੇਤੀਬਾੜੀ ਮੰਦਰੀ
ਘੱਟੋ-ਘੱਟ ਸਮਰਥਨ ਮੁੱਲ 'ਤੇ ਸਰਕਾਰ ਦੇ ਪ੍ਰਸਤਾਵ ਨੂੰ ਖਾਰਜ ਕਰਨ ਵਾਲੇ ਕਿਸਾਨ ਨੇਤਾਵਾਂ 'ਤੇ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ, "ਅਸੀਂ ਚੰਗਾ ਕਰਨਾ ਚਾਹੁੰਦੇ ਹਾਂ ਅਤੇ ਅਜਿਹਾ ਕਰਨ ਲਈ ਕਈ ਰਾਏ ਦਿੱਤੀ ਜਾ ਸਕਦੀ ਹੈ, ਕਿਉਂਕਿ ਅਸੀਂ ਹਮੇਸ਼ਾ ਚੰਗੀ ਰਾਏ ਦਾ ਸੁਆਗਤ ਕਰਦੇ ਹਾਂ, ਪਰ ਇਸ ਬਾਰੇ ਕੋਈ ਰਸਤਾ ਲੱਭਣ ਲਈ ਕਿ ਇਹ ਕਿਵੇਂ ਰਾਇ ਫਲਦਾਇਕ ਹੋਵੇਗੀ, ਇੱਕੋ ਇੱਕ ਰਸਤਾ ਗੱਲਬਾਤ ਹੈ, ਗੱਲਬਾਤ ਨਾਲ, ਕੋਈ ਹੱਲ ਜ਼ਰੂਰ ਨਿਕਲੇਗਾ।"
ਇਸ ਦੇ ਨਾਲ ਹੀ, ਫਰੀਦਾਬਾਦ ਸਥਿਤ ਹਰਿਆਣਾ-ਦਿੱਲੀ ਦੀਆਂ ਸਾਰੀਆਂ ਸਰਹੱਦਾਂ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਹੀ ਕਾਰਨ ਹੈ ਕਿ ਫਰੀਦਾਬਾਦ 'ਚ ਹਰਿਆਣਾ-ਦਿੱਲੀ ਸਰਹੱਦ 'ਤੇ ਦਿੱਲੀ ਅਤੇ ਹਰਿਆਣਾ ਪੁਲਿਸ ਸਰਗਰਮ ਮੋਡ 'ਚ ਨਜ਼ਰ (Delhi Chalo) ਆ ਰਹੀ ਹੈ।
ਹਰਿਆਣਾ-ਦਿੱਲੀ ਸਰਹੱਦ 'ਤੇ ਧਾਰਾ 144: ਦੱਸ ਦੇਈਏ ਕਿ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਫਰੀਦਾਬਾਦ 'ਚ ਹਰਿਆਣਾ-ਦਿੱਲੀ ਸਰਹੱਦ 'ਤੇ ਵੀ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਸਰਹੱਦ 'ਤੇ ਤਾਇਨਾਤ ਪੁਲਿਸ ਲਗਾਤਾਰ ਲੋਕਾਂ ਨੂੰ ਧਾਰਾ 144 ਦੀ ਪਾਲਣਾ ਕਰਨ ਦੀ ਹਦਾਇਤ ਕਰ ਰਹੀ ਹੈ।
ਚੌਥੇ ਦੌਰ ਦੀ ਗੱਲਬਾਤ 'ਚ ਵੀ ਨਹੀਂ ਬਣੀ ਸਹਿਮਤੀ: ਜ਼ਿਕਰਯੋਗ ਹੈ ਕਿ ਸਰਕਾਰ ਅਤੇ ਕਿਹੜੀਆਂ ਸੰਸਥਾਵਾਂ ਵਿਚਾਲੇ ਚਾਰ ਦੌਰ ਦੀ ਗੱਲਬਾਤ ਹੋਈ, ਪਰ ਕੋਈ ਹੱਲ ਨਹੀਂ ਨਿਕਲਿਆ। ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਦਿੱਲੀ ਜਾਣਗੇ। ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਉਨ੍ਹਾਂ ਨੂੰ ਦਿੱਲੀ ਵਿਚ ਦਾਖਲ ਨਹੀਂ ਹੋਣ ਦੇ ਰਹੀ।