ਪੰਜਾਬ

punjab

ETV Bharat / bharat

ਦਿੱਲੀ ਕੂਚ ਦਾ ਦੂਜਾ ਦਿਨ: ਕਿਸਾਨਾਂ ਨੂੰ ਕੇਂਦਰ ਵੱਲੋਂ ਆਈ ਚਿੱਠੀ, 15 ਫ਼ਰਵਰੀ ਸ਼ਾਮ ਨੂੰ ਚੰਡੀਗੜ੍ਹ 'ਚ ਹੋਵੇਗੀ ਵੱਡੀ ਮੀਟਿੰਗ - ਕਿਸਾਨ ਅੰਦੋਲਨ

Farmer Protest Live Updates : ਕੇਂਦਰ ਵੱਲੋਂ ਤੀਜੇ ਗੇੜ ਦੀ ਮੀਟਿੰਗ ਲਈ ਸੱਦਾ ਆਇਆ ਹੈ। ਇਹ ਮੀਟਿੰਗ 15 ਫ਼ਰਵਰੀ ਨੂੰ ਚੰਡੀਗੜ੍ਹ 'ਚ ਕੇਂਦਰ ਦੇ ਮੰਤਰੀਆਂ ਨਾਲ ਹੋਵੇਗੀ। ਈਟੀਵੀ ਭਾਰਤ ਉੱਤੇ, ਜਾਣੋ ਹਰ ਪਲ ਦੀ ਤਾਜ਼ਾ ਅਪਡੇਟਸ...

Farmer Protest Delhi Chalo Live Updates
Farmer Protest Delhi Chalo Live Updates

By ETV Bharat Punjabi Team

Published : Feb 14, 2024, 7:00 AM IST

Updated : Feb 14, 2024, 10:31 PM IST

ਕਿਸਾਨੀ ਅੰਦੋਲਨ 2.0 ਵਿਚਾਲੇ ਵੱਡੀ ਖ਼ਬਰ ਸਾਹਮਣੇ ਆਈ ਹੈ। ਰਾਜਪੁਰਾ 'ਚ ਕਿਸਾਨਾਂ ਜੱਥੇਬੰਦੀਆਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ 'ਚ ਕਿਸਾਨ ਆਗੂਆਂ ਨੇ ਆਖਿਆ ਕਿ ਉਨ੍ਹਾਂ ਨੂੰ ਕੇਂਦਰ ਵੱਲੋਂ ਤੀਜੇ ਗੇੜ ਦੀ ਮੀਟਿੰਗ ਲਈ ਸੱਦਾ ਆਇਆ ਹੈ। ਇਹ ਮੀਟਿੰਗ 15 ਫ਼ਰਵਰੀ ਨੂੰ ਚੰਡੀਗੜ੍ਹ 'ਚ ਕੇਂਦਰ ਦੇ ਮੰਤਰੀਆਂ ਨਾਲ ਹੋਵੇਗੀ।

ਪ੍ਰਦਰਸ਼ਨਕਾਰੀ ਕਿਸਾਨ

ਹੈਦਰਾਬਾਦ ਡੈਸਕ:ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ 'ਦਿੱਲੀ ਚਲੋ' ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਕਾਫਲੇ ਮੰਗਲਵਾਰ ਨੂੰ ਸ਼ੰਭੂ ਬਾਰਡਰ ਉੱਤੇ ਪਹੁੰਚੇ, ਜਿੱਥੇ ਕਿਸਾਨ ਤੇ ਪੁਲਿਸ ਸੁਰੱਖਿਆ ਬਲ ਦਾ ਆਹਮੋਂ-ਸਾਹਮਣਾ ਹੋਇਆ। ਬਾਰਡਰ ਉੱਤੇ ਬੀਤੇ ਦਿਨ ਦੇਰ ਰਾਤ ਤੱਕ ਬਵਾਲ ਰਿਹਾ ਅਤੇ ਕਿਸਾਨਾਂ ਨੇ ਰਾਤ ਸ਼ੰਭੂ ਬਾਰਡਰ ਉੱਤੇ ਹੀ ਡੇਰੇ ਲਾਏ। ਹੁਣ ਕਿਸਾਨ ਜਥੇਬੰਦੀਆਂ ਅੱਜ ਯਾਨੀ ਬੁੱਧਵਾਰ ਨੂੰ ਮੁੜ ਸ਼ੰਭੂ ਬਾਰਡਰ ਤੋਂ ਅੱਗੇ ਵਧ ਰਹੇ ਹਨ।


14:16 PM, 14 Feb 2024

*ਕੇਂਦਰ ਵਲੋਂ ਕਿਸਾਨਾਂ ਨੂੰ ਮੁੜ ਗੱਲਬਾਤ ਲਈ ਸੱਦਾ

ਸੂਤਰਾਂ ਦੇ ਹਵਾਲੇ ਤੋਂ ਖ਼ਬਰ, ਚੰਡੀਗੜ੍ਹ ਵਿੱਚ ਅੱਜ ਸ਼ਾਮ ਨੂੰ ਕੇਂਦਰ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀ ਮੁੜ ਤੀਜੇ ਦੌਰ ਦੀ ਮੀਟਿੰਗ ਹੋ ਸਕਦੀ ਹੈ।


13:39 PM, 14 Feb 2024


*ਪੰਜਾਬ 'ਚ 4 ਘੰਟੇ ਲਈ ਰੇਲਵੇ ਰੂਟ ਰਹਿਣਗੇ ਬੰਦ


ਪੰਜਾਬ 'ਚ 4 ਘੰਟੇ ਲਈ ਰੇਲਵੇ ਰੂਟ ਬੰਦ ਰਹਿਣਗੇ। ਭਾਰਤੀ ਕਿਸਾਨ ਏਕਤਾ ਯੂਨੀਅਨ ਉਗਰਾਹਾਂ ਵੱਲੋਂ ਐਲਾਨ ਕੀਤਾ ਗਿਆ ਹੈ। 15 ਫ਼ਰਵਰੀ ਨੂੰ ਪੰਜਾਬ 'ਚ ਕੁੱਲ 7 ਥਾਵਾਂ 'ਤੇ 4 ਘੰਟੇ ਲਈ ਰੇਲ ਮਾਰਗ ਰੋਕਿਆ ਜਾਵੇਗਾ। ਕਿਸਾਨਾਂ ਦੇ ਸ਼ਾਂਤਮਈ ਧਰਨੇ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਅੱਥਰੂ ਗੈਸ ਦੇ ਗੋਲੇ ਦੀ ਵਰਤੋਂ ਕੀਤੀ ਜਾ ਰਹੀ ਹੈ।

12:00 PM, 14 Feb 2024

*ਕੇਂਦਰ ਵਲੋਂ ਕਿਸਾਨਾਂ ਨੂੰ ਗੱਲਬਾਤ ਕਰਨ ਦਾ ਸੱਦਾ


ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ, "ਮੈਂ ਪਹਿਲਾਂ ਹੀ ਕਿਹਾ ਹੈ ਕਿ ਕਿਸਾਨ ਯੂਨੀਅਨ ਨਾਲ ਸਕਾਰਾਤਮਕ ਗੱਲਬਾਤ ਕਰਨ ਦੀਆਂ ਸਾਡੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ।"

11:30 AM, 14 Feb 2024

*ਸਰਵਣ ਸਿੰਘ ਪੰਧੇਰ ਨੇ ਕਿਹਾ -ਐਸਐਲਆਰ ਗੋਲੀਆਂ ਚਲਾਈਆਂ ਗਈਆਂ

ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 'ਚ ਸਾਡੇ ਉੱਤੇ ਅਰਧ ਸੈਨਿਕ ਬਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਐਸਐਲਆਰ ਗੋਲੀਆਂ ਚਲਾਈਆਂ ਗਈਆਂ, ਪਲਾਸਟਿਕ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਪੰਧੇਰ ਨੇ ਕਿਹਾ ਕਿ ਸਾਨੂੰ ਖਾਲਿਸਤਾਨੀ ਕਿਹਾ ਜਾ ਰਿਹਾ ਹੈ, ਅੰਦੋਲਨ ਦਾ ਉਦੇਸ਼ ਸਾਡੀਆਂ ਮੰਗਾਂ ਨੂੰ ਪੂਰਾ ਕਰਨਾ ਹੈ। ਘੱਟੋ-ਘੱਟ ਸਮਰਥਨ ਮੁੱਲ ਦੀ ਖਰੀਦ ਦੀ ਗਰੰਟੀ ਦੇਣ ਲਈ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਟਕਰਾਅ ਲਈ ਨਹੀਂ ਆਏ, ਜਾਂ ਸਰਕਾਰ ਮੰਗ ਮੰਨ ਲਵੇ ਜਾਂ ਦਿੱਲੀ ਜਾਣ ਦਾ ਅਧਿਕਾਰ ਦਿੱਤਾ ਜਾਵੇ, ਜੋ ਮੰਗ ਪੱਤਰ ਪਹਿਲੇ ਦਿਨ ਸੀ, ਉਹੀ ਮੰਗ ਪੱਤਰ ਹੈ। ਕਿਹਾ ਜਾ ਰਿਹਾ ਹੈ ਕਿ ਕਿਸਾਨ ਸਾਹਮਣੇ ਤੋਂ ਪੱਥਰਾਂ ਦੀ ਵਰਤੋਂ ਕਰ ਰਹੇ ਹਨ, ਜੋ ਸਹੀ ਨਹੀਂ ਹੈ। ਕਿਸਾਨਾਂ ਨੂੰ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੋਂ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਅੰਬਾਲਾ ਥਾਣੇ ਵਿੱਚ ਰੱਖਿਆ ਗਿਆ ਹੈ। ਸਾਡੇ ਬਹੁਤ ਸਾਰੇ ਕਿਸਾਨ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।

11:00 AM, 14 Feb 2024

*ਸ਼ੰਭੂ ਬਾਰਡਰ 'ਤੇ ਮੁੜ ਬਵਾਲ

ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕਿਸਾਨ ਵਧ ਰਹੇ ਹਨ। ਪੁਲਿਸ ਬੈਰੀਕੇਡ ਵੱਲ ਆ ਰਹੇ ਅੰਦੋਲਨਕਾਰੀ ਕਿਸਾਨਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ।

10:35 AM, 14 Feb 2024

*ਹਰਿਆਣਾ 'ਚ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਪਾਬੰਦੀ

ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਪਾਬੰਦੀ 15 ਫਰਵਰੀ ਦੀ ਅੱਧੀ ਰਾਤ 12 ਤੱਕ ਵਧਾ ਦਿੱਤੀ ਗਈ ਹੈ। ਅੰਬਾਲਾ, ਕੁਰੂਕਸ਼ੇਤਰ, ਕੈਥਲ, ਜੀਂਦ, ਹਿਸਾਰ, ਫਤਿਹਾਬਾਦ, ਸਿਰਸਾ ਵਿੱਚ ਇਹ ਪਾਬੰਦੀ ਲਾਗੂ ਰਹੇਗੀ।

09:35 AM, 14 Feb 2024

*ਝੱਜਰ ਵਿੱਚ ਮੌਜੂਦਾ ਮਾਹੌਲ ਸ਼ਾਂਤੀਪੂਰਨ

ਹਰਿਆਣਾ ਦੇ ਝੱਜਰ ਵਿੱਚ ਡੀਐਸਪੀ ਅਨਿਲ ਕੁਮਾਰ ਦਾ ਕਹਿਣਾ ਹੈ, "ਮੌਜੂਦਾ ਮਾਹੌਲ ਸ਼ਾਂਤੀਪੂਰਨ ਹੈ। ਆਵਾਜਾਈ ਨੂੰ ਡਾਇਵਰਟ ਦਿੱਤਾ ਗਿਆ ਹੈ। ਪੈਦਲ ਚੱਲਣ ਵਾਲਿਆਂ ਦੀ ਆਵਾਜਾਈ ਆਮ ਵਾਂਗ ਹੈ।"

07:35 AM, 14 Feb 2024

*ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਿਸਾਨਾਂ ਦੇ ਹੱਕ 'ਚ ਟਵੀਟ, ਆਪ ਸਰਕਾਰ 'ਤੇ ਨਿਸ਼ਾਨਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪੋਸਟ ਸ਼ੇਅਰ ਕਰਦਿਆ ਲਿਖਿਆ, 'ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕਾਂ ਦਾ ਇਕਲੌਤਾ ਅਤੇ ਲੰਮੇ ਸਮੇਂ ਤੋਂ ਵਿਰੋਧੀ ਹੈ ਅਤੇ ਹਮੇਸ਼ਾ ਉਨ੍ਹਾਂ ਨਾਲ ਖੜ੍ਹਾ ਰਿਹਾ ਹੈ। ਪਾਰਟੀ ਉਨ੍ਹਾਂ ਦੇ ਸ਼ਾਂਤਮਈ ਜਮਹੂਰੀ ਵਿਰੋਧ ਦੇ ਹੱਕ ਦਾ ਪੂਰਾ ਸਮਰਥਨ ਕਰਦੀ ਹੈ। ਅਕਾਲੀ ਦਲ ਦੀਆਂ ਸਰਕਾਰਾਂ ਨੇ ਖੇਤੀ ਸੈਕਟਰ ਲਈ ਬੇਮਿਸਾਲ ਸਹੂਲਤਾਂ ਨੂੰ ਲਾਗੂ ਕੀਤਾ ਹੈ ਜਿਸ ਵਿੱਚ ਮੁਫਤ ਬਿਜਲੀ ਅਤੇ ਹੋਰ ਕਈ ਉਪਾਅ ਸ਼ਾਮਲ ਹਨ। ਮੈਂ ਭਾਰਤ ਸਰਕਾਰ ਨੂੰ ਕਿਸਾਨਾਂ ਨਾਲ ਪਹਿਲਾਂ ਹੀ ਕੀਤੇ ਸਾਰੇ ਵਾਅਦੇ ਤੁਰੰਤ ਪੂਰੇ ਕਰਨ ਦੀ ਅਪੀਲ ਕਰਦਾ ਹਾਂ। ਅਸੀਂ ਇਹ ਵੀ ਮੰਗ ਕਰਦੇ ਹਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਕਣਕ ਅਤੇ ਝੋਨੇ ਸਮੇਤ 17 ਫਸਲਾਂ 'ਤੇ ਘੱਟੋ ਘੱਟ ਸਮਰਥਨ ਮੁੱਲ ਦੇਣ ਦੀ ਆਪਣੀ ਵਚਨਬੱਧਤਾ ਦਾ ਸਨਮਾਨ ਕਰਨਾ ਚਾਹੀਦਾ ਹੈ, ਜਿਵੇਂ ਕਿ ਉਨ੍ਹਾਂ ਨੇ ਪਹਿਲਾਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ। ਇਨ੍ਹਾਂ ਦੋਵਾਂ 'ਆਪ' ਆਗੂਆਂ ਨੂੰ ਕਿਸਾਨਾਂ ਦੀ ਡਬਲ ਕਰਾਸਿੰਗ ਬੰਦ ਕਰਨੀ ਚਾਹੀਦੀ ਹੈ ਜਿਵੇਂ ਕਿ ਉਨ੍ਹਾਂ ਨੇ ਪਿਛਲੇ ਅੰਦੋਲਨ ਦੌਰਾਨ ਕੀਤਾ ਸੀ। ਅਸੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦਾ ਸ਼ਾਂਤਮਈ ਹੱਲ ਗੱਲਬਾਤ ਰਾਹੀਂ ਕੀਤਾ ਜਾਵੇ ਨਾ ਕਿ ਜਬਰ ਰਾਹੀਂ।'

06:45 AM, 14 Feb 2024

*ਕਿਸਾਨ ਜਥੇਬੰਦੀਆਂ ਦੀ ਬਾਰਡਰ 'ਤੇ ਪ੍ਰੈਸ ਕਾਨਫਰੰਸ, ਕਿਹਾ- ਸਾਡੀਆਂ ਮੰਗਾਂ ਨਵੀਆਂ ਨਹੀਂ

ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ, "ਇਹ ਭਾਰਤੀ ਇਤਿਹਾਸ ਦਾ ਕਾਲਾ ਦਿਨ ਹੈ। ਕਿਸਾਨਾਂ ਵਿਰੁੱਧ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ। ਅਸੀਂ ਇੱਥੇ ਸਪੀਕਰ ਲਗਾ ਰਹੇ ਹਾਂ ਅਤੇ ਸਵੇਰੇ ਆਪਣਾ ਪ੍ਰੋਗਰਾਮ ਮੁੜ ਸ਼ੁਰੂ ਕਰਾਂਗੇ।"

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ, "ਜੋ ਅਸੀਂ ਕਹਿ ਰਹੇ ਹਾਂ, ਇਹ ਕੋਈ ਨਵੀਂ ਮੰਗ ਨਹੀਂ ਹੈ, ਇਹ ਸਰਕਾਰ ਦੀ ਸਾਡੇ ਪ੍ਰਤੀ ਵਚਨਬੱਧਤਾ ਸੀ। ਅਸੀਂ ਵਾਰ-ਵਾਰ ਸਰਕਾਰ ਦਾ ਧਿਆਨ ਉਨ੍ਹਾਂ ਵਾਅਦਿਆਂ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਸੀ, ਪਰ ਸਰਕਾਰ ਅੱਜ ਤੱਕ ਕੋਈ ਗੰਭੀਰਤਾ ਨਹੀਂ ਦਿਖਾਈ।"

ਕੀ ਹਨ ਕਿਸਾਨਾਂ ਦੀਆਂ ਮੁੱਖ ਮੰਗਾਂ:

  1. ਕਿਸਾਨਾਂ ਦੀ ਪਹਿਲੀ ਮੰਗ ਹੈ ਕਿ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਲਈ ਕਾਨੂੰਨ ਬਣਾਏ ਭਾਵ ਕਿਸਾਨ ਲੰਬੇ ਸਮੇਂ ਤੋਂ ਐਮਐਸਪੀ ਗਾਰੰਟੀ ਕਾਨੂੰਨ ਦੀ ਮੰਗ ਕਰ ਰਹੇ ਹਨ।
  2. ਅੰਦੋਲਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਜਲਦੀ ਲਾਗੂ ਕਰੇ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਨਾਲ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ।
  3. ਧਰਨਾਕਾਰੀ ਕਿਸਾਨਾਂ ਦੀ ਮੰਗ ਹੈ ਕਿ ਕਿਸਾਨਾਂ ਦਾ ਖੇਤੀ ਕਰਜ਼ਾ ਮੁਆਫ਼ ਕੀਤਾ ਜਾਵੇ।
  4. ਲਖੀਮਪੁਰ ਖੀਰੀ ਵਿੱਚ ਮਾਰੇ ਗਏ ਕਿਸਾਨਾਂ ਦੇ ਦੋਸ਼ੀਆਂ ਉੱਤੇ ਸਖ਼ਤ ਕਾਰਵਾਈ ਦੀ ਮੰਗ।

ਜ਼ਿਕਰਯੋਗ ਹੈ ਕਿ ਪਿਛਲੀ ਵਾਰ ਜਦੋਂ ਕਿਸਾਨਾਂ ਨੇ ਅੰਦੋਲਨ ਕੀਤਾ ਸੀ, ਤਾਂ ਉਹ ਆਪਣੀਆਂ ਮੰਗਾਂ ਦੀ ਪੂਰਤੀ ਲਈ 26 ਨਵੰਬਰ 2020 ਤੋਂ 9 ਦਸੰਬਰ 2021 ਤੱਕ ਲਗਭਗ 13 ਮਹੀਨੇ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਰਹੇ ਸਨ।

Last Updated : Feb 14, 2024, 10:31 PM IST

ABOUT THE AUTHOR

...view details