ਨਵੀਂ ਦਿੱਲੀ: ਰੋਸ਼ਨੀ ਦਾ ਤਿਉਹਾਰ ਦੀਵਾਲੀ ਦੇਸ਼ ਅਤੇ ਦੁਨੀਆ ਭਰ ਵਿੱਚ ਪੂਰੇ ਜ਼ੋਰਾਂ 'ਤੇ ਹੈ। ਇਸ ਦੌਰਾਨ ਭਾਰਤ 'ਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਬਾਲੀਵੁੱਡ ਦੇ ਮਸ਼ਹੂਰ ਗੀਤ 'ਹੁਸਨ ਤੇਰਾ ਤੌਬਾ-ਤੌਬਾ' 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਦਾ ਇਹ ਮਜ਼ੇਦਾਰ ਵੀਡੀਓ ਦਿੱਲੀ ਸਥਿਤ ਅੰਬੈਸੀ ਦਾ ਹੈ। ਜਿੱਥੇ ਦੀਵਾਲੀ ਦਾ ਤਿਉਹਾਰ ਪੂਰੇ ਜ਼ੋਰਾਂ-ਸ਼ੋਰਾਂ ਨਾਲ ਮਨਾਇਆ ਗਿਆ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰਾਜਦੂਤ ਐਰਿਕ ਗਾਰਸੇਟੀ ਹਿੰਦੀ ਗੀਤ 'ਤੇ ਪੂਰੇ ਜੋਸ਼ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਛਾਈਆਂ... ਛਾਈਆਂ
ਦਸ ਦਈਏ ਕਿ ਪਿਛਲੇ ਸਾਲ ਐਰਿਕ ਦਾ ਵੀਡੀਓ ਵੀ ਸਾਹਮਣੇ ਆਇਆ ਸੀ ਜਿਸ 'ਚ ਉਹ ਗੀਤ 'ਤੇ ਡਾਂਸ ਕਰਦੇ ਨਜ਼ਰ ਆਏ ਸਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਰਾਜਦੂਤ ਐਰਿਕ ਗਾਰਸੇਟੀ ਨੇ ਪਿਛਲੇ ਸਾਲ ਛਾਈਆਂ... ਛਾਈਆਂ 'ਤੇ ਡਾਂਸ ਕੀਤਾ ਸੀ। 1998 'ਚ ਆਈ ਫਿਲਮ 'ਦਿਲ ਸੇ' ਦਾ ਗੀਤ ਛਾਈਆਂ-ਛਾਈਆਂ ਸੀ। ਬਾਲੀਵੁੱਡ ਦੇ 'ਬਾਦਸ਼ਾਹ' ਸ਼ਾਹਰੁਖ ਖਾਨ ਅਤੇ ਮਲਾਇਕਾ ਅਰੋੜਾ ਨੇ ਗੀਤ 'ਚ ਆਪਣੀ ਜ਼ਬਰਦਸਤ ਐਕਟਿੰਗ ਨਾਲ ਤਹਿਲਕਾ ਮਚਾ ਦਿੱਤੀ ਸੀ।
'ਤੌਬਾ-ਤੌਬਾ'
ਇਸ ਦੇ ਨਾਲ ਹੀ ਬਾਲੀਵੁੱਡ ਗੀਤ ਜਿਸ 'ਤੇ ਐਰਿਕ ਗਾਰਸੇਟੀ 2024 'ਚ ਦੀਵਾਲੀ ਦੇ ਮੌਕੇ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ, ਉਹ ਹਿੰਦੀ ਫਿਲਮ 'ਬੈਡ ਨਿਊਜ਼' ਦਾ ਗੀਤ ਹੈ। ਇਸ ਫਿਲਮ 'ਚ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਦੇ ਡਾਂਸ ਸਟੈਪ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਫਿਲਮ ਦਾ ਗੀਤ 'ਤੌਬਾ-ਤੌਬਾ' ਸਾਲ ਦੇ ਸਭ ਤੋਂ ਮਸ਼ਹੂਰ ਗੀਤਾਂ 'ਚੋਂ ਇਕ ਬਣ ਗਿਆ ਸੀ। ਫਿਲਮ 'ਬੈਡ ਨਿਊਜ਼' 'ਚ ਵਿੱਕੀ ਕੌਸ਼ਲ ਨਾਲ ਤ੍ਰਿਪਤੀ ਡਿਮਰੀ ਮੁੱਖ ਭੂਮਿਕਾ 'ਚ ਹੈ।
ਦੀਵਾਲੀ ਦੇ ਜਸ਼ਨ ਦਾ ਆਯੋਜਨ
ਦੱਸ ਦੇਈਏ ਕਿ ਵ੍ਹਾਈਟ ਹਾਊਸ ਨੇ ਦੀਵਾਲੀ ਦੇ ਜਸ਼ਨ ਦਾ ਆਯੋਜਨ ਕੀਤਾ, ਜਿਸ ਵਿੱਚ "ਅਮਰੀਕਾ-ਭਾਰਤ ਰਿਸ਼ਤੇ" ਵਿੱਚ ਭਾਰਤੀ ਅਮਰੀਕੀਆਂ ਦੇ ਯੋਗਦਾਨ ਨੂੰ ਸਨਮਾਨਿਤ ਕੀਤਾ ਗਿਆ। ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਇਸ ਸਮਾਗਮ ਦੀ ਪ੍ਰਸ਼ੰਸਾ ਕੀਤੀ ਅਤੇ ਦੀਵਾਲੀ ਦੇ ਮਹੱਤਵ ਅਤੇ ਭਾਰਤੀ ਅਮਰੀਕੀਆਂ ਦੇ ਅਮੁੱਲ ਯੋਗਦਾਨ ਨੂੰ ਉਜਾਗਰ ਕੀਤਾ।
ਐਰਿਕ ਗਾਰਸੇਟੀ ਨੇ ਐਕਸ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, "ਵ੍ਹਾਈਟ ਹਾਊਸ ਵਿੱਚ ਦੀਵਾਲੀ ਦਾ ਜਸ਼ਨ ਕਿੰਨਾ ਸੁੰਦਰ ਹੈ! ਜਿਵੇਂ ਕਿ ਅਸੀਂ ਪ੍ਰਕਾਸ਼ ਦੀ ਯਾਤਰਾ ਦਾ ਜਸ਼ਨ ਮਨਾ ਰਹੇ ਹਾਂ, ਅਸੀਂ ਭਾਰਤੀ ਅਮਰੀਕੀਆਂ ਦੇ ਅਮੁੱਲ ਯੋਗਦਾਨ ਦਾ ਵੀ ਸਨਮਾਨ ਕਰਦੇ ਹਾਂ, ਜਿਨ੍ਹਾਂ ਨੇ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਹੈ।" ਨਵੀਂ ਦਿੱਲੀ ਤੋਂ ਡੀਸੀ ਤੱਕ, ਦੀਵਾਲੀ ਦੀਆਂ ਰੋਸ਼ਨੀਆਂ ਦੁਨੀਆ ਦੇ ਹਰ ਕੋਨੇ ਨੂੰ ਰੋਸ਼ਨ ਕਰਨ ਅਤੇ ਸ਼ਾਂਤੀ ਅਤੇ ਖੁਸ਼ਹਾਲੀ ਦਾ ਸੰਦੇਸ਼ ਫੈਲਾਉਣ।