ਨਵੀਂ ਦਿੱਲੀ—ਦਿੱਲੀ ਹਾਈਕੋਰਟ ਨੇ NEET ਪ੍ਰੀਖਿਆ 'ਚ ਸਿਲੇਬਸ ਤੋਂ ਬਾਹਰ ਸਵਾਲ ਪੁੱਛਣ ਦੇ ਦੋਸ਼ਾਂ 'ਤੇ ਸੁਣਵਾਈ ਕਰਦੇ ਹੋਏ ਨੈਸ਼ਨਲ ਟੈਸਟਿੰਗ ਏਜੰਸੀ (NTA) ਨੂੰ ਨੋਟਿਸ ਜਾਰੀ ਕੀਤਾ ਹੈ। ਜਸਟਿਸ ਧਰਮੇਸ਼ ਸ਼ਰਮਾ ਦੀ ਛੁੱਟੀ ਵਾਲੇ ਬੈਂਚ ਨੇ ਕੇਂਦਰ ਸਰਕਾਰ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਵੀ ਦੋ ਹਫ਼ਤਿਆਂ ਅੰਦਰ ਆਪਣਾ ਜਵਾਬ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਾਮਲੇ ਦੀ ਅਗਲੀ ਸੁਣਵਾਈ 16 ਜੁਲਾਈ ਨੂੰ ਹੋਵੇਗੀ।
NEET ਪ੍ਰੀਖਿਆ 'ਚ ਸਿਲੇਬਸ ਤੋਂ ਬਾਹਰ ਦੇ ਸਵਾਲ ਪੁੱਛਣ 'ਤੇ NTA ਤੋਂ ਮੰਗਿਆ ਜਵਾਬ - NEET exam controversy - NEET EXAM CONTROVERSY
NEET EXAM CONTROVERSY : ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ NEET ਪ੍ਰੀਖਿਆ 'ਚ ਸਿਲੇਬਸ ਤੋਂ ਬਾਹਰ ਸਵਾਲ ਪੁੱਛਣ ਦੇ ਦੋਸ਼ 'ਚ NTA ਨੂੰ ਨੋਟਿਸ ਜਾਰੀ ਕੀਤਾ ਹੈ। ਦੋ ਹਫ਼ਤਿਆਂ ਵਿੱਚ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਅਗਲੀ ਸੁਣਵਾਈ 16 ਜੁਲਾਈ ਨੂੰ ਹੋਵੇਗੀ।
Published : Jun 27, 2024, 9:49 PM IST
ਇਹ ਪਟੀਸ਼ਨ NEET ਦੀ ਪ੍ਰੀਖਿਆ 'ਚ ਬੈਠਣ ਵਾਲੇ ਇਕ ਵਿਦਿਆਰਥੀ ਨੇ ਦਾਇਰ ਕੀਤੀ ਹੈ। ਕਿਹਾ ਗਿਆ ਹੈ ਕਿ NEET ਦੇ ਫਿਜ਼ਿਕਸ ਦੇ ਪ੍ਰਸ਼ਨ ਪੱਤਰ ਵਿੱਚ ਰੇਡੀਓਐਕਟੀਵਿਟੀ 'ਤੇ ਸਵਾਲ ਪੁੱਛੇ ਗਏ ਸਨ। ਜਦੋਂ ਕਿ ਇਸ ਸਾਲ NEET ਦੇ ਸਿਲੇਬਸ ਵਿੱਚ ਕੋਈ ਰੇਡੀਓਐਕਟੀਵਿਟੀ ਨਹੀਂ ਸੀ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਕ ਸਵਾਲ 'ਚ ਗੰਭੀਰ ਗਲਤੀ ਹੋਈ ਹੈ, ਜਿਸ 'ਚ NTA ਨੇ ਗਲਤ ਜਵਾਬ ਨੂੰ ਸਹੀ ਜਵਾਬ ਕਰਾਰ ਦਿੱਤਾ ਹੈ। ਸੁਣਵਾਈ ਦੌਰਾਨ ਪਟੀਸ਼ਨਰ ਵੱਲੋਂ ਪੇਸ਼ ਹੋਏ ਵਕੀਲ ਸਮੀਰ ਕੁਮਾਰ ਨੇ ਕਿਹਾ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ, ਉਹ ਵੀ ਜਦੋਂ ਤੁਸੀਂ ਭਵਿੱਖ ਦੇ ਡਾਕਟਰ ਬਣਨ ਲਈ ਪ੍ਰੀਖਿਆ ਦੇ ਰਹੇ ਹੋ।
NEET ਪ੍ਰੀਖਿਆ ਨੂੰ ਲੈ ਕੇ ਸੁਪਰੀਮ ਕੋਰਟ ਅਤੇ ਵੱਖ-ਵੱਖ ਹਾਈ ਕੋਰਟਾਂ 'ਚ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਇਨ੍ਹਾਂ ਪਟੀਸ਼ਨਾਂ ਵਿੱਚ ਪੇਪਰ ਲੀਕ, ਗਰੇਸ ਅੰਕ ਅਤੇ ਹੋਰ ਬੇਨਿਯਮੀਆਂ ਦੀ ਜਾਂਚ ਦਾ ਮੁੱਦਾ ਉਠਾਇਆ ਗਿਆ ਹੈ। ਹਾਲਾਂਕਿ ਸਾਰੀਆਂ ਪਟੀਸ਼ਨਾਂ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਾਊਂਸਲਿੰਗ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। 18 ਜੂਨ ਨੂੰ, ਸੁਪਰੀਮ ਕੋਰਟ ਨੇ NEET ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਿਹਾ ਸੀ ਕਿ ਜੇਕਰ 0.01% ਦੀ ਵੀ ਖਾਮੀ ਪਾਈ ਜਾਂਦੀ ਹੈ, ਤਾਂ ਅਸੀਂ ਸਖਤੀ ਨਾਲ ਨਜਿੱਠਾਂਗੇ। ਸੁਪਰੀਮ ਕੋਰਟ ਨੇ ਕਿਹਾ ਸੀ ਕਿ NTA ਨੂੰ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਜੇਕਰ ਪ੍ਰੀਖਿਆ 'ਚ ਕੋਈ ਗਲਤੀ ਹੋਈ ਹੈ ਤਾਂ ਉਸ ਨੂੰ ਸਮੇਂ 'ਤੇ ਸੁਧਾਰਿਆ ਜਾਵੇ।
- ਅਸਾਮ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ; ਹੜ੍ਹਾਂ ਨਾਲ ਜੂਝ ਰਿਹਾ ਡਿਬਰੂਗੜ੍ਹ, ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ - Assam Flood 2024
- NEET ਪੇਪਰ ਲੀਕ ਖਿਲਾਫ ਕਾਂਗਰਸ ਦਾ ਪ੍ਰਦਰਸ਼ਨ; NSUI ਵਰਕਰ NTA ਦਫਤਰ 'ਚ ਦਾਖਲ, ਪੁਲਿਸ ਨੇ ਦੌੜਾਂ-ਦੌੜਾਂ ਕੇ ਕੁੱਟੇ - LATHICHARGE ON CONGRESS IN DELHI
- ਬਜ਼ੁਰਗ ਔਰਤ ਦੀ ਆਸਥਾ; 100ਵੀਂ ਵਾਰ ਪੂਰੀ ਕੀਤੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ, ਹੌਂਸਲੇ ਬੁਲੰਦ - 100th Time Visited Hemkund Sahib
- ਭਗਵਾਨ ਜਗਨਾਥ ਅਤੇ ਉਨ੍ਹਾਂ ਦੇ ਅਤੇ ਭਾਈ-ਭੈਣ ਦਾ ਅੱਜ ਫੁਲੂਰੀ ਤੇਲ ਨਾਲ ਕੀਤਾ ਜਾਵੇਗਾ ਇਲਾਜ - puri rath yatra 2024