ਉੱਤਰਾਖੰਡ/ਹਲਦਵਾਨੀ:ਭੀਮਤਾਲ ਥਾਣਾ ਖੇਤਰ ਦੇ ਇੱਕ ਰਿਜੋਰਟ ਵਿੱਚ ਮਹਿੰਦੀ ਦੀ ਰਸਮ ਦੌਰਾਨ ਨੱਚ-ਗਾ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਪਰ ਕੋਈ ਨਹੀਂ ਜਾਣਦਾ ਸੀ ਕਿ ਇਹ ਖੁਸ਼ੀਆਂ ਮਹਿਜ਼ ਚੰਦ ਕੁ ਪਲਾਂ ਦੀਆਂ ਨੇ,,ਜਦੋਂ ਲਾੜੀ ਆਪਣੇ ਵਿਆਹ ਦੀ ਖੁਸ਼ੀ 'ਚ ਨੱਚ ਰਹੀ ਸੀ ਤਾਂ ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਜਲਦੀ ਜਲਦੀ ਲਾੜੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ ਅਤੇ ਲਾੜੀ ਦੀ ਮੌਤ ਹੋ ਗਈ।
ਵਿਆਹ ਲਈ ਦਿੱਲੀ ਤੋਂ ਭੀਮਤਾਲ ਆਈ ਸੀ ਲਾੜੀ : ਦੱਸਿਆ ਜਾ ਰਿਹਾ ਹੈ ਕਿ ਲਾੜੀ ਦਿੱਲੀ ਦੀ ਰਹਿਣ ਵਾਲੀ ਸੀ। ਲਾੜਾ ਲਖਨਊ ਦਾ ਰਹਿਣ ਵਾਲਾ ਹੈ। ਵਿਆਹ ਸਮਾਗਮ ਲਈ ਲਾੜਾ-ਲਾੜੀ ਦੇ ਪਰਿਵਾਰ ਭੀਮਤਾਲ ਦੇ ਇੱਕ ਰਿਜ਼ੋਰਟ ਪਹੁੰਚੇ ਸਨ। ਫਿਲਹਾਲ ਲਾੜੀ ਦਾ ਪਰਿਵਾਰ ਬਿਨਾਂ ਪੋਸਟਮਾਰਟਮ ਕੀਤੇ ਲਾੜੀ ਦੀ ਲਾਸ਼ ਨੂੰ ਆਪਣੇ ਨਾਲ ਦਿੱਲੀ ਲੈ ਗਿਆ।ਲਾੜੀ ਦੀ ਬੇਵਕਤੀ ਮੌਤ ਤੋਂ ਬਾਅਦ ਵਿਆਹ ਸਮਾਗਮ 'ਚ ਪੁੱਜੇ ਦੋਵਾਂ ਪਰਿਵਾਰਾਂ 'ਚ ਸੋਗ ਦੀ ਲਹਿਰ ਦੌੜ ਗਈ। ਪੁਲਿਸ ਨੂੰ ਦਿੱਤੀ ਦਰਖਾਸਤ ਤੋਂ ਬਾਅਦ ਕਿਹਾ ਕਿ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ, ਪਰਿਵਾਰ ਲਾਸ਼ ਲੈ ਕੇ ਦਿੱਲੀ ਵਾਪਸ ਆ ਗਿਆ। ਘਟਨਾ ਸ਼ਨੀਵਾਰ ਰਾਤ ਦੀ ਦੱਸੀ ਜਾ ਰਹੀ ਹੈ।