ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਸਿਆਸੀ ਸਰਗਰਮੀ ਆਪਣੇ ਸਿਖਰਾਂ 'ਤੇ ਹੈ। ਹੁਣ ਭਾਜਪਾ ਦੇ ਸਾਬਕਾ ਸੰਸਦ ਰਮੇਸ਼ ਬਿਧੂੜੀ ਕਾਂਗਰਸ ਸੰਸਦ ਪ੍ਰਿਯੰਕਾ ਗਾਂਧੀ ਖਿਲਾਫ ਇਤਰਾਜ਼ਯੋਗ ਬਿਆਨ ਦੇਣ ਕਾਰਨ ਮੁਸੀਬਤ ਵਿੱਚ ਹਨ। ਦਿੱਲੀ ਦੇ ਕਾਲਕਾਜੀ ਤੋਂ ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਨੇ ਉਸ ਸਮੇਂ ਵਿਵਾਦ ਪੈਦਾ ਕਰ ਦਿੱਤਾ ਸੀ। ਜਦੋਂ ਉਨ੍ਹਾਂ ਕਿਹਾ ਕਿ ਜੇਕਰ ਉਹ ਆਉਣ ਵਾਲੀਆਂ ਚੋਣਾਂ ਜਿੱਤ ਜਾਂਦੇ ਹਨ ਤਾਂ ਉਹ ਆਪਣੇ ਵਿਧਾਨ ਸਭਾ ਹਲਕੇ ਦੀਆਂ ਗਲੀਆਂ ਨੂੰ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਦੀਆਂ ਗਲਾਂ ਵਾਂਗ ਚਮਕਾਉਣਗੇ। ਹਾਲਾਂਕਿ ਬਿਧੂੜੀ ਨੇ ਆਪਣੇ ਕਥਿਤ ਬਿਆਨ ਲਈ ਮੁਆਫੀ ਮੰਗ ਲਈ ਹੈ। ਉਨ੍ਹਾਂ ਕਿਹਾ, ''ਜੇਕਰ ਮੇਰੀ ਟਿੱਪਣੀ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਇਸ 'ਤੇ ਪਛਤਾਵਾ ਕਰਦਾ ਹਾਂ ਅਤੇ ਆਪਣੇ ਸ਼ਬਦਾਂ ਨੂੰ ਵਾਪਸ ਲੈਂਦਾ ਹਾਂ।
ਭਾਜਪਾ 'ਤੇ ਮਹਿਲਾ ਵਿਰੋਧੀ ਮਾਨਸਿਕਤਾ ਰੱਖਣ ਦਾ ਇਲਜ਼ਾਮ
ਕਾਂਗਰਸੀ ਆਗੂਆਂ ਨੇ ਉਨ੍ਹਾਂ ਦੇ ਬਿਆਨ ਦਾ ਸਖ਼ਤ ਵਿਰੋਧ ਕੀਤਾ ਹੈ ਅਤੇ ਭਾਜਪਾ 'ਤੇ ਮਹਿਲਾ ਵਿਰੋਧੀ ਮਾਨਸਿਕਤਾ ਰੱਖਣ ਦਾ ਇਲਜ਼ਾਮ ਲਗਾਇਆ ਹੈ।ਕਾਂਗਰਸ ਨੇਤਾ ਨੇ ਰਾਸ਼ਟਰੀ ਮਹਿਲਾ ਕਮਿਸ਼ਨ 'ਚ ਬਿਧੂਰੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਵੀਡੀਓ 'ਚ ਬਿਧੂਰੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, 'ਲਾਲੂ ਯਾਦਵ ਨੇ ਇਕ ਵਾਰ ਦਾਅਵਾ ਕੀਤਾ ਸੀ ਕਿ ਉਹ ਬਿਹਾਰ ਦੀਆਂ ਸੜਕਾਂ ਨੂੰ ਹੇਮਾ ਮਾਲਿਨੀ ਦੀ ਗੱਲ੍ਹਾਂ ਵਾਂਗ ਚਮਕਦਾਰ ਬਣਾ ਦੇਣਗੇ, ਪਰ ਉਹ ਇਸ ਵਾਅਦੇ ਨੂੰ ਪੂਰਾ ਕਰਨ 'ਚ ਅਸਫਲ ਰਹੇ। ਹਾਲਾਂਕਿ, ਮੈਂ ਭਰੋਸਾ ਦਿਵਾਉਂਦਾ ਹਾਂ ਕਿ ਜਿਸ ਤਰ੍ਹਾਂ ਅਸੀਂ ਓਖਲਾ ਅਤੇ ਸੰਗਮ ਵਿਹਾਰ ਦੀਆਂ ਸੜਕਾਂ ਨੂੰ ਬਦਲਿਆ ਹੈ, ਉਸੇ ਤਰ੍ਹਾਂ ਅਸੀਂ ਕਾਲਕਾਜੀ ਦੀ ਹਰ ਸੜਕ ਨੂੰ ਪ੍ਰਿਅੰਕਾ ਗਾਂਧੀ ਦੀ ਗੱਲ੍ਹਾਂ ਵਾਂਗ ਚਮਕਦਾਰ ਬਣਾਵਾਂਗੇ।
“ਇਹ ਸਭ ਜਾਣਦੇ ਹਨ ਕਿ ਭਾਜਪਾ ਔਰਤਾਂ ਵਿਰੋਧੀ ਹੈ ਅਤੇ ਇਹ ਚਿੰਤਾ ਦੀ ਗੱਲ ਹੈ ਕਿ ਦਿੱਲੀ ਦੀ ਸੁਰੱਖਿਆ ਪ੍ਰਣਾਲੀ ਇਸ ਭਾਜਪਾ ਦੇ ਹੱਥਾਂ ਵਿੱਚ ਹੈ। ਰਮੇਸ਼ ਬਿਧੂੜੀ ਦੀ ਟਿੱਪਣੀ ਦੱਸਦੀ ਹੈ ਕਿ ਭਾਜਪਾ ਦੀ ਮਾਨਸਿਕਤਾ ਕੀ ਹੈ। ਜੇਕਰ ਭਾਜਪਾ ਆਗੂ ਜੋ ਐਮ.ਪੀ ਅਤੇ ਜੇਕਰ ਉਹ ਦਿੱਲੀ ਚੋਣਾਂ 2025 ਲਈ ਪਾਰਟੀ ਦੇ ਉਮੀਦਵਾਰ ਹਨ, ਔਰਤਾਂ ਪ੍ਰਤੀ ਉਨ੍ਹਾਂ ਦੀ ਇਹ ਰਾਏ ਹੈ, ਤਾਂ ਭਾਜਪਾ ਦਿੱਲੀ ਦੀਆਂ ਔਰਤਾਂ ਨੂੰ ਸੁਰੱਖਿਆ ਕਿਵੇਂ ਦੇਵੇਗੀ? ਦਿੱਲੀ ਦੀਆਂ ਔਰਤਾਂ ਰਮੇਸ਼ ਬਿਧੂੜੀ ਦੀਆਂ ਟਿੱਪਣੀਆਂ ਅਤੇ ਭਾਜਪਾ ਨੂੰ ਆਉਣ ਵਾਲੀਆਂ ਚੋਣਾਂ 'ਚ ਮੂੰਹ ਤੋੜਵਾਂ ਜਵਾਬ ਦੇਣਗੀਆਂ।''-ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ
ਗਾਂਧੀ ਪਰਿਵਾਰ ਤੋਂ ਦੇਸ਼ ਦੇ ਲੋਕ ਪ੍ਰੇਸ਼ਾਨ
ਕਾਲਕਾਜੀ ਵਿਧਾਨ ਸਭਾ ਸੀਟ ਤੋਂ ਭਾਜਪਾ ਪਾਰਟੀ ਦੇ ਉਮੀਦਵਾਰ ਰਮੇਸ਼ ਬਿਧੂੜੀ ਨੇ ਵੀ ਕਿਹਾ ਕਿ ਦੇਸ਼ ਦੀ ਜਨਤਾ ਗਾਂਧੀ ਪਰਿਵਾਰ ਤੋਂ ਪ੍ਰੇਸ਼ਾਨ ਹੈ। ਇਨ੍ਹਾਂ ਲੋਕਾਂ ਨੇ ਦੇਸ਼ 'ਤੇ ਲੰਮਾ ਸਮਾਂ ਰਾਜ ਕੀਤਾ ਅਤੇ ਦੇਸ਼ ਦਾ ਨੁਕਸਾਨ ਕੀਤਾ। ਕਾਂਗਰਸ ਕਾਰਨ ਦੇਸ਼ ਵੰਡਿਆ ਗਿਆ ਹੈ। ਇਹ ਲੋਕ ਇਧਰ-ਉਧਰ ਗੱਲਾਂ ਕਰ ਰਹੇ ਹਨ, ਉਨ੍ਹਾਂ ਕੋਲ ਕੋਈ ਮੁੱਦਾ ਨਹੀਂ ਹੈ। ਮੈਂ ਵਿਕਾਸ ਦੀ ਗੱਲ ਕੀਤੀ ਹੈ।