ਬੈਂਗਲੁਰੂ : ਕਰਨਾਟਕ ਦੇ ਬੈਂਗਲੁਰੂ ਵਿੱਚ ਐਚਐਸਆਰ ਲੇਆਉਟ ਪੁਲਿਸ ਨੇ ਲਿਫਟ ਮੰਗ ਰਹੀ ਇੱਕ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਤਾਮਿਲਨਾਡੂ ਦੇ ਮੁਕੇਸ਼ਵਰਨ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਸ਼ਹਿਰ 'ਚ ਡਾਂਸ ਕੋਰੀਓਗ੍ਰਾਫਰ ਦਾ ਕੰਮ ਕਰਦਾ ਹੈ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਰਾਤ ਕੋਰਾਮੰਗਲਾ ਦੇ ਇਕ ਪੱਬ 'ਚ ਆਪਣੇ ਦੋਸਤਾਂ ਨਾਲ ਪਾਰਟੀ ਕਰਨ ਆਈ ਲੜਕੀ ਨੇ ਘਰ ਜਾਂਦੇ ਸਮੇਂ ਮੁਲਜ਼ਮ ਤੋਂ ਲਿਫਟ ਮੰਗੀ ਸੀ। ਲਿਫਟ ਦੇਣ ਦੇ ਬਹਾਨੇ ਮੁਲਜ਼ਮ ਉਸ ਨੂੰ ਬੋਮਨਹੱਲੀ ਨੇੜੇ ਇਕ ਸੁੰਨਸਾਨ ਇਲਾਕੇ ਵਿਚ ਲੈ ਗਿਆ ਅਤੇ ਲੜਕੀ ਦੇ ਕੱਪੜੇ ਪਾੜ ਦਿੱਤੇ ਅਤੇ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ।
SOS ਬਟਨ ਤੋਂ ਕੀਤੀ ਕਾਲ : ਇਸ ਦੌਰਾਨ ਲੜਕੀ ਨੇ ਵਿਰੋਧ ਕੀਤਾ। ਇਸ ਦੌਰਾਨ ਮੁਲਜ਼ਮ ਦੇ ਮੂੰਹ 'ਤੇ ਝਰੀਟਾਂ ਲੱਗ ਗਈਆਂ। ਜਿਸ ਮਗਰੋਂ ਪੀੜਤਾ ਨੇ ਆਪਣੇ ਮੋਬਾਈਲ ਫ਼ੋਨ 'ਤੇ SOS ਬਟਨ ਦਬਾਇਆ ਅਤੇ ਇੱਕ ਅਲਰਟ ਕਾਲ ਉਸ ਦੇ ਪਿਤਾ ਅਤੇ ਦੋਸਤਾਂ ਤੱਕ ਪਹੁੰਚ ਗਈ।