ਅਲੀਗੜ੍ਹ: ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (AMU) ਦੇ ਸੁਲੇਮਾਨ ਹਾਲ ਵਿੱਚ ਬੀਫ ਬਿਰਯਾਨੀ ਪਰੋਸੇ ਜਾਣ ਦਾ ਇੱਕ ਨੋਟਿਸ ਸਾਹਮਣੇ ਆਇਆ ਹੈ। ਜਿਸ ਨਾਲ ਸੋਸ਼ਲ ਮੀਡੀਆ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਨੋਟਿਸ 'ਚ ਐਤਵਾਰ (ਅੱਜ) ਤੋਂ ਖਾਣੇ ਦੇ ਮੈਨਿਊ 'ਚ ਬਦਲਾਅ ਦਾ ਜ਼ਿਕਰ ਕੀਤਾ ਗਿਆ ਹੈ। ਹਾਲਾਂਕਿ ਯੂਨੀਵਰਸਿਟੀ ਪ੍ਰੋਕਟਰ ਦਾ ਕਹਿਣਾ ਹੈ ਕਿ ਇਹ ਟਾਈਪਿੰਗ ਦੀ ਗਲਤੀ ਹੈ। ਮੈਨਿਊ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਯੁਨੀਵਰਸਿਟੀ ਨੇ ਦਿੱਤਾ ਸਪਸ਼ਟੀਕਰਨ
ਜ਼ਿਕਰਯੋਗ ਹੈ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਮੁੰਡਿਆਂ ਲਈ ਅਤੇ ਕੁੜੀਆਂ ਲਈ 20 ਵੱਖਰੇ ਹੋਸਟਲ ਹਨ। ਇੱਥੇ ਤਿੰਨੋਂ ਸਮੇਂ ਭੋਜਨ ਪਰੋਸਿਆ ਜਾਂਦਾ ਹੈ। ਸ਼ਨੀਵਾਰ ਨੂੰ ਯੂਨੀਵਰਸਿਟੀ ਦੇ ਸੁਲੇਮਾਨ ਹਾਲ ਦੇ ਖਾਣੇ ਦੇ ਮੈਨਿਊ ਨੂੰ ਲੈ ਕੇ ਅੰਗਰੇਜ਼ੀ 'ਚ ਨੋਟਿਸ ਜਾਰੀ ਕੀਤਾ ਗਿਆ ਸੀ। ਕੁਝ ਹੀ ਸਮੇਂ ਵਿੱਚ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਨੋਟਿਸ 'ਤੇ ਸੀਨੀਅਰ ਫੂਡ ਡਾਇਨਿੰਗ ਹਾਲ ਦੇ ਮੁਹੰਮਦ ਫੈਜ਼ੁੱਲਾ ਅਤੇ ਮੁਜਸਿਮ ਅਹਿਮਦ ਭਾਟੀ ਦੇ ਨਾਂ ਦਰਜ ਹਨ।
ਅੰਗਰੇਜ਼ੀ 'ਚ ਲਿਖਿਆ ਹੈ ਕਿ 'ਮੰਗ ਅਨੁਸਾਰ ਐਤਵਾਰ ਦੁਪਹਿਰ ਦੇ ਖਾਣੇ ਦਾ ਮੈਨਿਊ ਬਦਲ ਦਿੱਤਾ ਗਿਆ ਹੈ'। 'ਚਿਕਨ ਬਿਰਯਾਨੀ' ਦੀ ਬਜਾਏ 'ਬੀਫ ਬਿਰਯਾਨੀ' ਪਰੋਸੀ ਜਾਵੇਗੀ, ਇਹ ਬਦਲਾਅ ਵੱਖ-ਵੱਖ ਵਿਦਿਆਰਥੀਆਂ ਦੀ ਮੰਗ ਅਨੁਸਾਰ ਕੀਤਾ ਗਿਆ ਹੈ।