ਉੱਤਪ ਪ੍ਰਦੇਸ਼/ਪ੍ਰਤਾਪਗੜ੍ਹ:ਯੂਪੀ ਦੇ ਪ੍ਰਤਾਪਗੜ੍ਹ ਦੀ ਰਹਿਣ ਵਾਲੀ ਇੱਕ ਔਰਤ ਨੇ ਤਿੰਨ ਰਾਜਾਂ ਹਰਿਆਣਾ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਦੇ ਪਸੀਨੇ ਛੁਡਵਾ ਦਿੱਤੇ। ਆਪਣੇ ਪ੍ਰੇਮੀ ਤੋਂ ਛੁਟਕਾਰਾ ਪਾਉਣ ਲਈ ਪ੍ਰੇਮਿਕਾ ਨੇ ਆਪਣੇ ਪਤੀ ਅਤੇ ਆਪਣੀ ਸਹੇਲੀ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਫਿਰ ਲਾਸ਼ ਦੇ ਚਾਰ ਟੁਕੜੇ ਕਰ ਕੇ ਸਹੇਲੀ ਦੇ ਘਰ ਦੇ ਵਿਹੜੇ 'ਚ ਦੱਬ ਦਿੱਤਾ। ਇੰਨਾ ਹੀ ਨਹੀਂ ਇੱਕ ਬਾਂਹ ਅਤੇ ਲੱਤ 20 ਕਿਲੋਮੀਟਰ ਦੂਰ ਸੁੱਟ ਦਿੱਤੀ ਗਈ। ਕਤਲ ਕਰਨ ਅਤੇ ਲਾਸ਼ ਨੂੰ ਠਿਕਾਣੇ ਲਗਾਉਣ ਦਾ ਤਰੀਕਾ ਜਾਣ ਕੇ ਪੁਲਿਸ ਵੀ ਹੈਰਾਨ ਰਹਿ ਗਈ।
ਦਰਅਸਲ, ਔਰਤ ਆਪਣੇ ਪ੍ਰੇਮੀ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ। ਜਿਸ ਨੂੰ ਲੈ ਕੇ ਪ੍ਰੇਮਿਕਾ ਨੇ ਇਕ ਸ਼ਾਤਿਰ ਯੋਜਨਾ ਬਣਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਔਰਤ ਨੇ ਆਪਣੇ ਪਤੀ ਅਤੇ ਦੋ ਦੋਸਤਾਂ ਨਾਲ ਮਿਲ ਕੇ ਆਪਣੇ ਪ੍ਰੇਮੀ ਦਾ ਕਤਲ ਕਰ ਦਿੱਤਾ ਸੀ। ਫਿਰ ਉਸ ਦੀ ਲਾਸ਼ ਨੂੰ ਸਹੇਲੀ ਦੇ ਘਰ 'ਚ ਡੂੰਗਾ ਟੋਆ ਪੁੱਟ ਕੇ ਦੱਬ ਦਿੱਤਾ । ਪੁਲਿਸ ਨੇ ਦੱਸਿਆ ਕਿ ਮੁਲਜ਼ਮ ਔਰਤ ਅਤੇ ਉਸ ਦੇ ਪਤੀ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ। ਘਟਨਾ ਵਿੱਚ ਸ਼ਾਮਿਲ ਔਰਤ ਦੀ ਸਹੇਲੀ ਅਤੇ ਉਸਦੇ ਪਤੀ ਦੀ ਭਾਲ ਜਾਰੀ ਹੈ।
'ਪ੍ਰੇਮੀ ਤੋਂ ਛੁਟਕਾਰਾ ਪਾਉਣ ਲਈ ਕੀਤਾ ਕਤਲ :ਵਧੀਕ ਪੁਲਿਸ ਸੁਪਰਡੈਂਟ ਦੁਰਗੇਸ਼ ਸਿੰਘ ਨੇ ਦੱਸਿਆ ਕਿ ਫਤਨਪੁਰ ਥਾਣਾ ਖੇਤਰ ਦੇ ਸੁਵਾਂਸਾ ਨਿਵਾਸੀ ਵਿਨੋਦ ਅਤੇ ਉਸ ਦੀ ਪਤਨੀ ਪੁਸ਼ਪਾ ਗੌਤਮ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਹਨ। ਔਰਤ ਦਾ ਪਤੀ ਵਿਨੋਦ ਉੱਥੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਉਥੇ ਹੀ ਪੁਸ਼ਪਾ ਦਾ ਮੁਨਿਆਰੀ ਡੇਮ, ਸੀਤਾਮੜੀ, ਬਿਹਾਰ ਦੇ ਰਹਿਣ ਵਾਲੇ ਸ਼ਿਵਨਾਥ (40) ਨਾਲ ਅਫੇਅਰ ਚੱਲ ਰਿਹਾ ਸੀ। ਇਸੇ ਦੌਰਾਨ ਪੁਸ਼ਪਾ ਆਪਣੇ ਪਿੰਡ ਸੁਵਾਂਸਾ ਆ ਗਈ। ਜਿਸ ਤੋਂ ਬਾਅਦ ਸ਼ਿਵਨਾਥ ਉਸ ਨੂੰ ਮਿਲਣ ਪੁਸ਼ਪਾ ਦੇ ਪਿੰਡ ਪਹੁੰਚਿਆ। ਜੋ ਪੁਸ਼ਪਾ ਨੂੰ ਪਸੰਦ ਨਹੀਂ ਆਇਆ ਅਤੇ ਪੁਸ਼ਪਾ ਨੇ ਸ਼ਿਵਨਾਥ ਤੋਂ ਛੁਟਕਾਰਾ ਪਾਉਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ।
'ਸਹੇਲੀ ਅਤੇ ਉਸਦੇ ਪਤਨੀ ਨਾਲ ਮਿਲ ਕੇ ਕੀਤਾ ਕਤਲ' :ਏਐਸਪੀ ਦੁਰਗੇਸ਼ ਸਿੰਘ ਅਨੁਸਾਰ ਜਦੋਂ ਸ਼ਿਵਨਾਥ ਪਿੰਡ ਆਇਆ ਤਾਂ ਪੁਸ਼ਪਾ, ਵਿਨੋਦ, ਉਸ ਦੀ ਸਹੇਲੀ ਪੂਨਮ ਅਤੇ ਪੂਨਮ ਦੇ ਪਤੀ ਨੇ ਮਿਲ ਕੇ ਉਸ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਪੁਸ਼ਪਾ ਨੇ ਲਾਸ਼ ਦੇ ਨਿਪਟਾਰੇ ਲਈ ਪੂਨਮ ਦੇ ਵਿਹੜੇ 'ਚ ਟੋਆ ਪੁੱਟਿਆ। ਹਰਿਆਣਾ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਇਸ ਆਪਰੇਸ਼ਨ 'ਚ ਸ਼ਿਵਨਾਥ ਦੀ ਲਾਸ਼ ਉਸ ਦੀ ਪ੍ਰੇਮਿਕਾ ਦੀ ਸਹੇਲੀ ਦੇ ਵਿਹੜੇ 'ਚੋਂ ਬਰਾਮਦ ਹੋਈ। ਪੁਲਿਸ ਨੇ ਪੁਸ਼ਪਾ ਅਤੇ ਉਸ ਦੇ ਪਤੀ ਵਿਨੋਦ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੱਸ ਦਈਏ ਕਿ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਸ਼ਿਵਨਾਥ ਦੀ ਲਾਸ਼ ਨੂੰ ਚਾਰ ਟੁਕੜਿਆਂ 'ਚ ਕੱਟ ਕੇ ਆਪਣੀ ਸਹੇਲੀ ਦੇ ਘਰ 'ਚ ਦੱਬ ਦਿੱਤਾ, ਜਦਕਿ ਇਕ ਬਾਂਹ ਅਤੇ ਲੱਤ 20 ਕਿਲੋਮੀਟਰ ਦੂਰ ਸੁੱਟ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਿਨੋਦ ਅਤੇ ਪੁਸ਼ਪਾ ਫਿਰ ਤੋਂ ਗੁਰੂਗ੍ਰਾਮ ਕੰਮ 'ਤੇ ਚਲੇ ਗਏ। ਜਦੋਂ ਸ਼ਿਵਨਾਥ ਲਾਪਤਾ ਹੋ ਗਿਆ ਤਾਂ ਬਿਹਾਰ ਤੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਹਰਿਆਣਾ ਦੀ ਸਤਾਰ ਪੁਲਿਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪੁਸ਼ਪਾ ਨੂੰ ਹਿਰਾਸਤ ਵਿਚ ਲੈ ਕੇ ਸਬੂਤਾਂ ਦੇ ਆਧਾਰ 'ਤੇ ਪੁੱਛਗਿੱਛ ਕੀਤੀ । ਪੁੱਛਗਿੱਛ ਦੌਰਾਨ ਉਹ ਉਹ ਟੁੱਟ ਗਈ ਅਤੇ ਕਤਲ ਦੀ ਗੱਲ ਕਬੂਲ ਕਰ ਲਈ।