ਦੇਹਰਾਦੂਨ— ਕੇਦਾਰਨਾਥ ਧਾਮ ਮੰਦਰ 'ਚੋਂ ਕਥਿਤ ਤੌਰ 'ਤੇ ਸੋਨਾ ਗਾਇਬ ਹੋਣ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਪਰ ਹੁਣ ਕੇਦਾਰਨਾਥ ਮੰਦਰ 'ਚੋਂ ਚਾਂਦੀ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਤਰਾਖੰਡ ਚਾਰਧਾਮ ਤੀਰਥ ਮਹਾਪੰਚਾਇਤ ਦੇ ਉਪ ਪ੍ਰਧਾਨ ਅਤੇ ਸ਼੍ਰੀ ਕੇਦਾਰ ਸਭਾ ਕੇਦਾਰਨਾਥ ਧਾਮ ਦੇ ਕਾਰਜਕਾਰਨੀ ਮੈਂਬਰ ਆਚਾਰੀਆ ਸੰਤੋਸ਼ ਤ੍ਰਿਵੇਦੀ ਤੋਂ ਇਲਾਵਾ ਕੇਦਾਰ ਸਭਾ ਦੇ ਸਾਬਕਾ ਪ੍ਰਧਾਨ ਕਿਸ਼ਨ ਬਾਗਵਾਨੀ ਨੇ ਇਲਜ਼ਾਮ ਲਗਾਇਆ ਹੈ ਕਿ ਮੰਦਰ 'ਚੋਂ ਚਾਂਦੀ ਗਾਇਬ ਹੈ।
ਸੋਨੇ ਚਾਂਦੀ ਦੀਆਂ ਪਲੇਟਾਂ ਵੀ ਗਾਇਬ: ਕਿਸ਼ਨ ਬਾਗਵਾਨੀ ਨੇ ਇਲਜ਼ਾਮ ਲਾਇਆ ਕਿ ਸੋਨੇ ਦੀਆਂ ਪਲੇਟਾਂ ਤੋਂ ਪਹਿਲਾਂ ਕੇਦਾਰਨਾਥ ਮੰਦਰ ਵਿੱਚ ਚਾਂਦੀ ਦੀਆਂ ਪਲੇਟਾਂ ਲਗਾਈਆਂ ਗਈਆਂ ਸਨ, ਜਿਨ੍ਹਾਂ ਨੂੰ ਸੋਨਾ ਲਗਾਉਣ ਸਮੇਂ ਹਟਾ ਦਿੱਤਾ ਗਿਆ ਸੀ ਪਰ ਅੱਜ ਤੱਕ ਉਨ੍ਹਾਂ ਦਾ ਵੀ ਕੋਈ ਪਤਾ ਨਹੀਂ ਲੱਗਾ। ਕਿਸ਼ਨ ਬਾਗਵਾਨੀ ਦਾ ਕਹਿਣਾ ਹੈ ਕਿ ਉਹ ਕਈ ਵਾਰ ਇਹ ਮੁੱਦਾ ਉਠਾ ਚੁੱਕੇ ਹਨ, ਪਰ ਹੁਣ ਇਸ ਬਾਰੇ ਵੀ ਕੋਈ ਜਾਂਚ ਨਹੀਂ ਕੀਤੀ ਗਈ। ਕਿਸ਼ਨ ਬਾਗਵਾੜੀ ਨੇ ਇਲਜ਼ਾਮ ਲਾਇਆ ਕਿ 528 ਸੋਨੇ ਦੀਆਂ ਪਲੇਟਾਂ ਦੇ ਨਾਲ-ਨਾਲ 230 ਚਾਂਦੀ ਦੀਆਂ ਪਲੇਟਾਂ ਵੀ ਗਾਇਬ ਹਨ। ਉਨ੍ਹਾਂ ਨੇ ਮੰਦਰ ਕਮੇਟੀ ਨੂੰ ਸਵਾਲ ਕੀਤਾ ਹੈ ਕਿ 230 ਕਿਲੋ ਸੋਨਾ ਕਿੱਥੇ ਗਿਆ। ਇਸ ਤੋਂ ਇਲਾਵਾ ਉਨ੍ਹਾਂ ਪਹਿਲਾਂ ਮਿਲੀ ਚਾਂਦੀ ਬਾਰੇ ਵੀ ਮੰਦਰ ਕਮੇਟੀ ਤੋਂ ਜਵਾਬ ਮੰਗਿਆ ਹੈ।