ਮਹਾਰਾਸ਼ਟਰ/ਪਾਲਘਰ:ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਇੱਕ ਅਧਿਆਪਕ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਹ ਹੈਰਾਨ ਕਰਨ ਵਾਲੀ ਘਟਨਾ ਜ਼ਿਲ੍ਹੇ ਦੇ ਮਨੋਰ ਇਲਾਕੇ ਵਿੱਚ ਸਥਿਤ ਇੱਕ ਸਕੂਲ ਵਿੱਚ ਵਾਪਰੀ, ਜਿੱਥੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਵਿਦਾਇਗੀ ਸਮਾਰੋਹ ਦੌਰਾਨ ਰਾਸ਼ਟਰੀ ਗੀਤ ਵਜਾਉਣ ਦੌਰਾਨ ਅਧਿਆਪਕ ਸੰਜੇ ਲੋਹਾਰ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਸਟੇਜ 'ਤੇ ਡਿੱਗ ਪਏ।
ਫੇਅਰਵੇਲ ਵਿਚਾਲੇ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ, ਮਾਤਮ 'ਚ ਬਦਲ ਗਈਆਂ ਸਕੂਲ ਦੀਆਂ ਖੁਸ਼ੀਆਂ - A TEACHER DIED OF A HEART ATTACK
ਪਾਲਘਰ ਤਾਲੁਕਾ ਦੇ ਸਕੂਲ ਵਿੱਚ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੱਖੇ ਵਿਦਾਇਗੀ ਸਮਾਰੋਹ ਦੌਰਾਨ ਇੱਕ ਅਧਿਆਪਕ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
![ਫੇਅਰਵੇਲ ਵਿਚਾਲੇ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ, ਮਾਤਮ 'ਚ ਬਦਲ ਗਈਆਂ ਸਕੂਲ ਦੀਆਂ ਖੁਸ਼ੀਆਂ ਪ੍ਰਤੀਕ ਫੋਟੋ](https://etvbharatimages.akamaized.net/etvbharat/prod-images/07-02-2025/1200-675-23490874-1068-23490874-1738893253690.jpg)
Published : Feb 7, 2025, 7:36 AM IST
ਅਧਿਆਪਕ ਸੰਜੇ ਲੋਹਾਰ ਦੀ ਮੌਤ ਦੀ ਖ਼ਬਰ ਸੁਣ ਕੇ ਮਨੋਰ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਾਲਘਰ ਤਾਲੁਕਾ ਦੇ ਇਸ ਸਕੂਲ ਵਿੱਚ ਮਨੋਰ ਸਥਿਤ ਲਾਲ ਬਹਾਦੁਰ ਸ਼ਾਸਤਰੀ ਵਿਦਿਆਲਿਆ ਵਿੱਚ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ। ਇਸ ਦੇ ਲਈ 10ਵੀਂ ਜਮਾਤ ਦੇ ਵਿਦਿਆਰਥੀ ਰੰਗ-ਬਿਰੰਗੇ ਕੱਪੜੇ ਪਾ ਕੇ ਸਕੂਲ ਆਏ ਸਨ। ਵਿਦਾਇਗੀ ਸਮਾਰੋਹ ਸਮੇਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਸ਼ਣ ਦਿੱਤੇ। ਇਸ ਤੋਂ ਬਾਅਦ ਰਾਸ਼ਟਰੀ ਗੀਤ ਸ਼ੁਰੂ ਹੋਇਆ। ਰਾਸ਼ਟਰੀ ਗੀਤ ਦੌਰਾਨ ਅਧਿਆਪਕ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਮਨੋਰ ਦੇ ਆਸਥਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਲੋਕਾਂ ਨੇ ਦੱਸਿਆ ਕਿ ਸੰਜੇ ਲੁਹਾਰ ਬਹੁਤ ਹੀ ਸਾਊ, ਸੰਵੇਦਨਸ਼ੀਲ ਅਧਿਆਪਕ ਸਨ ਜੋ ਸਮਾਜਿਕ ਕੰਮਾਂ ਵਿੱਚ ਸਭ ਤੋਂ ਅੱਗੇ ਰਹਿੰਦੇ ਸਨ। ਔਖੇ ਹਾਲਾਤਾਂ 'ਤੇ ਕਾਬੂ ਪਾਉਣ ਤੋਂ ਬਾਅਦ ਉਹ ਹਲਾਤਾਂ ਤੋਂ ਜਾਣੂ ਸਨ। ਇਸੇ ਲਈ ਉਹ ਦੂਜਿਆਂ ਦੀ ਮਦਦ ਲਈ ਅੱਗੇ ਆਉਂਦੇ ਸੀ। ਸੰਜੇ ਲੋਹਾਰ ਆਪਣੇ ਸਾਰੇ ਸਾਥੀਆਂ ਨਾਲ ਇੱਜ਼ਤ ਨਾਲ ਪੇਸ਼ ਆਉਂਦੇ ਸਨ। ਹਾਲਾਂਕਿ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਵਿਦਾਇਗੀ ਸਮਾਰੋਹ ਦੌਰਾਨ ਉਹ ਕੁਝ ਭਾਵੁਕ ਹੋ ਗਏ ਸਨ। ਉਹ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਇੱਕ ਸਮਾਨ ਪ੍ਰਸਿੱਧ ਸੀ। ਲਾਲ ਬਹਾਦੁਰ ਸ਼ਾਸਤਰੀ ਵਿਦਿਆਲਿਆ ਵਿੱਚ ਹਰ ਕੋਈ ਉਨ੍ਹਾਂ ਦੇ ਦੇਹਾਂਤ ਨਾਲ ਸਦਮੇ ਵਿੱਚ ਹੈ।