ਨਵੀਂ ਦਿੱਲੀ: ਰਾਜਧਾਨੀ ਦੇ ਵਿਕਾਸਪੁਰੀ ਇਲਾਕੇ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਇਕ ਨਾਬਾਲਗ ਹੱਥ 'ਚ ਪਲਾਸਟਿਕ ਦਾ ਡੱਬਾ ਲੈ ਕੇ ਬੈਂਕ 'ਚ ਦਾਖਲ ਹੋਇਆ ਤਾਂ ਉਸ ਨੇ ਬੈਂਕ ਕਰਮਚਾਰੀ ਤੋਂ ਪੈਸੇ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਮੇਰੇ ਹੱਥ 'ਚ ਬੰਬ ਹੈ ਜਿਸ ਨਾਲ ਮੈਂ ਸਾਰਿਆਂ ਨੂੰ ਉਡਾ ਦੇਵਾਂਗਾ। ਲੜਕੇ ਦੇ ਹੱਥ ਵਿੱਚ ਰਿਮੋਟ ਵੀ ਸੀ ਜਿਸ ਨੂੰ ਉਹ ਬੰਬ ਰਿਮੋਟ ਕਹਿ ਰਿਹਾ ਸੀ।
ਜਿਵੇਂ ਹੀ ਇਹ ਲੜਕਾ ਐਕਸਿਸ ਬੈਂਕ 'ਚ ਦਾਖਲ ਹੋਇਆ ਤਾਂ ਹਫੜਾ-ਦਫੜੀ ਮਚ ਗਈ। ਲੁਟੇਰੇ ਨੇ ਆਪਣੇ ਹੱਥ ਵਿਚ ਪਲਾਸਟਿਕ ਦੀ ਚੀਜ਼ ਨੂੰ ਵਿਸਫੋਟਕ ਦੱਸਿਆ ਅਤੇ ਉਸ ਦੇ ਹੱਥ ਵਿੱਚ ਪਰਚੀ ਫੜੀ ਹੋਈ ਸੀ ਜਿਸ ਵਿਚ ਪੈਸਿਆਂ ਦੀ ਮੰਗ ਕੀਤੀ ਗਈ ਸੀ। ਮੁਲਜ਼ਮ ਨੇ ਕਿਹਾ ਕਿ ਜੇਕਰ ਉਸ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਉਹ ਪੂਰੇ ਬੈਂਕ ਨੂੰ ਉਡਾ ਦੇਣਗੇ। ਉਸ ਦੇ ਹੱਥ ਵਿੱਚ ਪਲਾਸਟਿਕ ਦਾ ਰਿਮੋਟ ਵੀ ਸੀ। ਚਸ਼ਮਦੀਦਾਂ ਮੁਤਾਬਕ ਮੁਲਜ਼ਮ ਨੇ ਬੈਂਕ ਮੁਲਾਜ਼ਮ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਸੀ। ਉਸ ਦੇ ਹੱਥ ਵਿਚ ਰਿਮੋਟ ਸੀ ਜਿਸ ਨੂੰ ਉਹ ਵਾਰ-ਵਾਰ ਬੰਬ ਰਿਮੋਟ ਕਹਿ ਰਿਹਾ ਸੀ। ਇਸ ਦੌਰਾਨ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੈਂਕ ਕਰਮਚਾਰੀ ਨੇ ਪੁਲਿਸ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਥਾਣਾ ਵਿਕਾਸਪੁਰੀ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ।
ਪੁਲਿਸ ਨੇ ਕੀ ਕਿਹਾ?