ਪੰਜਾਬ

punjab

ETV Bharat / bharat

ਕਰਜ਼ਾ ਨਾ ਮੋੜਨ ਦੀ ਮਿਲੀ ਅਜਿਹੀ ਸਜ਼ਾ, ਸੁਣ ਕੇ ਹਰ ਕੋਈ ਹੋ ਗਿਆ ਦੰਗ

ਬੈਂਗਲੁਰੂ ਵਿੱਚ ਇੱਕ ਸ਼ਾਹੂਕਾਰ ਨੇ ਕਥਿਤ ਤੌਰ 'ਤੇ ਕਰਜ਼ਾ ਲੈਣ ਵਾਲੇ ਦੀ ਨਾਬਾਲਗ ਧੀ ਨਾਲ ਬਲਾਤਕਾਰ ਕੀਤਾ ਕਿਉਂਕਿ ਉਹ ਕਰਜ਼ਾ ਮੋੜਨ ਵਿੱਚ ਅਸਮਰੱਥ ਸੀ।

ਕਰਜ਼ਾ ਨਾ ਮੋੜਨ ਦੀ ਮਿਲੀ ਅਜਿਹੀ ਸਜ਼ਾ
ਕਰਜ਼ਾ ਨਾ ਮੋੜਨ ਦੀ ਮਿਲੀ ਅਜਿਹੀ ਸਜ਼ਾ (etv bharat)

By ETV Bharat Punjabi Team

Published : 8 hours ago

ਬੈਂਗਲੁਰੂ—ਕਰਨਾਟਕ ਦੇ ਬੈਂਗਲੁਰੂ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।ਦਰਅਸਲ ਇੱਕ ਵਿਅਕਤੀ ਵੱਲੋਂ ਸ਼ਾਹੂਕਾਰ ਤੋਂ ਕਰਜ਼ਾ ਲਿਆ ਗਿਆ ਸੀ ਪਰ ਵਾਪਸ ਨਹੀਂ ਕਰ ਸਕਿਆ। ਇਸ ਦਾ ਬਦਲਾ ਸ਼ਾਹੂਕਰ ਨੇ ਕਰਜ਼ਾ ਨਾ ਮੋੜਨ ਵਾਲੇ ਵਿਅਕਤੀ ਦੀ ਧੀ ਨਾਲ ਰੇਪ ਕਰਕੇ ਵਸੂਲ ਕੀਤਾ। ਸ਼ਾਹੂਕਾਰ ਨੇ 17 ਸਾਲਾ ਦੀ ਲੜਕੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਗਿਆ।

ਮੁਲਜ਼ਮ ਗ੍ਰਿਫ਼ਤਾਰ

ਪੀੜਤ ਪਰਿਵਾਰ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਪੋਕਸੋ ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਮੁਤਾਬਿਕ ਇਹ ਅਣਮਨੁੱਖੀ ਘਟਨਾ ਐਤਵਾਰ ਨੂੰ ਵਾਪਰੀ। ਪੀੜਤਾ ਦੀ ਸ਼ਿਕਾਇਤ 'ਤੇ ਮੁਲਜ਼ਮ ਰਵੀਕੁਮਾਰ (39) ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਲੜਕੀ ਦੇ ਪਿਤਾ ਨੇ ਮੁਲਜ਼ਮਾਂ ਤੋਂ 70 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ। ਇਸ ਵਿੱਚੋਂ ਉਹ 30 ਹਜ਼ਾਰ ਰੁਪਏ ਪਹਿਲਾਂ ਹੀ ਅਦਾ ਕਰ ਚੁੱਕਾ ਸੀ। ਮੁਲਜ਼ਮ ਪਰਿਵਾਰ ਨੂੰ ਬਾਕੀ 40 ਹਜ਼ਾਰ ਰੁਪਏ ਅਤੇ ਵਿਆਜ ਦੇਣ ਲਈ ਤੰਗ ਪ੍ਰੇਸ਼ਾਨ ਕਰ ਰਿਹਾ ਸੀ।

ਮੁਲਜ਼ਮ ਨੇ ਲੜਕੀ ਨੂੰ ਜ਼ਬਰਦਸਤੀ ਚੁੰਮਿਆ

ਪੀੜਤਾ ਨੇ ਇਲਜ਼ਾਮ ਲਗਾਇਆ ਕਿ ਰਵੀਕੁਮਾਰ ਨੇ ਕੁਝ ਦਿਨ ਪਹਿਲਾਂ ਲੜਕੀ ਨੂੰ ਜ਼ਬਰਦਸਤੀ ਚੁੰਮਿਆ ਸੀ ਅਤੇ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ ਦੀ ਧਮਕੀ ਦਿੱਤੀ ਸੀ। ਪੀੜਤਾ ਨੇ ਸ਼ਿਕਾਇਤ 'ਚ ਦੱਸਿਆ ਕਿ ਜਦੋਂ ਉਸ ਦਾ ਪਰਿਵਾਰ ਘਰ 'ਚ ਮੌਜੂਦ ਨਹੀਂ ਸੀ ਤਾਂ ਮੁਲਜ਼ਮ ਘਰ 'ਚ ਦਾਖਲ ਹੋ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ।

ABOUT THE AUTHOR

...view details