ਤੇਜ਼ ਰਫਤਾਰ ਕਾਰ ਨੇ ਹਵਾ ’ਚ ਉੱਡਾਈ ਮਹਿਲਾ, CCTV ਆਈ ਸਾਹਮਣੇ - ਕਾਰ ਨੇ ਹਵਾ ’ਚ ਉੱਡਾਈ ਮਹਿਲਾ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14551279-977-14551279-1645635529386.jpg)
ਨਵਾਂਸ਼ਹਿਰ: ਸੂਬੇ ਵਿੱਚ ਸੜਕ ਦੁਰਘਟਨਾਵਾਂ ਘਟਣ ਦੀ ਬਜਾਇ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਹਨ। ਨਵਾਂਸ਼ਹਿਰ ਦੇ ਬੰਗਾ ਵਿੱਚ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ ਹੈ। ਬੰਗਾ ਰੋਡ ਸਥਿਤ ਪਿੰਡ ਮੱਲਪੁਰ ਅਡਕਾ ਦੇ ਨਜ਼ਦੀਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਸੜਕ ਪਾਰ ਕਰਦੀ ਇੱਕ ਮਹਿਲਾ ਤੇਜ਼ ਰਫਤਾਰ ਗੱਡੀ ਦੀ ਚਪੇਟ ਵਿੱਚ ਆ ਗਈ। ਇਹ ਟੱਕਰ ਇੰਨ੍ਹੀ ਭਿਆਨਕ ਸੀ ਕਿ ਮਹਿਲਾ ਗੱਡੀ ਦੇ ਬੋਨਟ ’ਤੇ ਜਾ ਡਿੱਗੀ ਅਤੇ ਜਦੋਂ ਗੱਡੀ ਦੇ ਡਰਾਈਵਰ ਨੇ ਬ੍ਰੇਕ ਮਾਰੇ ਤਾਂ ਮਹਿਲਾ ਬੋਨਟ ਤੋਂ ਹਵਾ ਵਿੱਚ ਉੱਛਲਦੀ ਹੋਈ ਕਾਫੀ ਦੂਰ ਜਾ ਕੇ ਡਿੱਗੀ। ਇਹ ਪੂਰੀ ਸੜਕ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਗੱਡੀ ਦੀ ਪਹਿਚਾਣ ਹੋ ਚੁੱਕੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Last Updated : Feb 3, 2023, 8:17 PM IST