ਅਗਨੀਵੀਰ ਆਰਮੀ ਦੀ ਭਰਤੀ ਨੂੰ ਲੈ ਕੇ ਨੌਜਵਾਨਾਂ ਵੱਲੋਂ ਸੰਗਰੂਰ ਰੋਡ ਕੀਤਾ ਜਾਮ - Sangrur road for army recruitment
🎬 Watch Now: Feature Video
ਪਟਿਆਲਾ ਅੱਜ Sangrur Road of Patiala 'ਤੇ ਅਗਨੀਵੀਰ ਆਰਮੀ ਦੀ ਭਰਤੀ ਨੂੰ ਲੈ ਕੇ ਨੌਜਵਾਨਾਂ ਵੱਲੋਂ ਸੜਕ ਜਾਮ ਕੀਤੀ ਗਈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਇੱਥੇ ਪੁਲਿਸ ਵੈਰੀਫਿਕੇਸ਼ਨ ਮੰਗੀ ਗਈ ਹੈ ਅਤੇ ਅਤੇ ਛੋਟੀ ਜਿਹੀ ਗੱਲ ਨੂੰ ਲੈ ਕੇ ਸਾਨੂੰ ਬਾਹਰ ਕੱਢਿਆ ਗਿਆ। ਜਦੋਂ ਕਿ ਅਸੀਂ ਸਮਾਨ-ਮੰਗ ਰਿਹਾ ਪੁਲਿਸ ਵੈਰੀਫਿਕੇਸ਼ਨ ਦਾ ਕਈਆਂ ਦੀ ਪੁਲਿਸ ਵੈਰੀਫਿਕੇਸ਼ਨ ਹੋਈ ਹੈ ਅਤੇ ਉਨ੍ਹਾਂ ਦੇ ਸਟੈਂਪ ਗਲਤ ਲੱਗੀ ਹੈ ਸਾਨੂੰ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਹੈ। ਨੌਜਵਾਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਆਰਮੀ ਵਿੱਚ ਭਰਤੀ Agniveer army recruitment ਹੋਣ ਆਏ ਸੀ। ਹਜ਼ਾਰ ਦੇ ਕਰੀਬ ਨੌਜਵਾਨ ਨੇ ਜਿਹੜੇ ਅੱਜ ਸਵੇਰੇ ਢਾਈ ਵਜੇ ਦੇ ਆਏ ਹੋਏ ਹਨ ਅਤੇ ਜਦੋਂ ਸਾਡਾ ਨੰਬਰ ਆਇਆ ਤਾਂ ਇਹਨਾਂ ਨੇ ਸਾਨੂੰ ਕਿਹਾ ਕਿ ਇਸ ਵਿਚ ਪੁਲਿਸ ਵੈਰੀਫਿਕੇਸ਼ਨ ਨਹੀਂ ਹੈ ਅਤੇ ਕਈਆ ਨੇ ਪੁਲਿਸ ਵੈਰੀਫਿਕੇਸ਼ਨ ਹੋਈ ਸੀ, ਜਿਨ੍ਹਾਂ ਨੂੰ ਕਿਹਾ ਗਿਆ ਕਿ ਸਟੈਂਪ ਨਹੀਂ ਲੱਗੀ ਅਤੇ ਗਲਤ ਲੱਗੀ ਹੋਈ ਹੈ। ਇਸ ਤੋਂ ਪਹਿਲਾਂ ਕਦੀ ਭਰਤੀ ਵੇਲੇ ਪੁਲਿਸ ਵੈਰੀਫਿਕੇਸ਼ਨ ਨਹੀਂ ਮੰਗਦੇ ਸੀ। ਇਹ ਜਾਣ ਬੁੱਝ ਕੇ ਸਾਨੂੰ ਤੰਗ ਕਰ ਰਿਹਾ ਹੈ। ਜਿਸ ਦੇ ਰੋਸ ਵਜੋਂ ਅਸੀਂ ਸੜਕ ਜਾਮ ਕਰ ਦਿੱਤਾ ਅਤੇ ਜਦੋਂ ਤੱਕ ਸਾਨੂੰ ਸਮਾਂ ਨਹੀਂ ਦਿੰਦੇ ਉਦੋਂ ਤੱਕ ਸੜਕ ਜਾਮ ਰਹੇਗੀ।
Last Updated : Sep 27, 2022, 4:24 PM IST