ਘਰ ’ਚ ਸੁੱਤੇ ਪਏ ਸ਼ਖ਼ਸ ’ਤੇ ਕੁਹਾੜੀ ਨਾਲ ਹਮਲਾ, ਰੂੰਹ ਕੰਬਾਊ ਵੀਡੀਓ ਆਈ ਸਾਹਮਣੇ - youth attacked a sleeping man at home with an axe
🎬 Watch Now: Feature Video
ਬਠਿੰਡਾ: ਜ਼ਿਲ੍ਹੇ ਦੇ ਧੋਬੀਆਨਾ ਵਿਖੇ ਇੱਕ ਨੌਜਵਾਨ ਘਰ ਵਿੱਚ ਰਾਤ ਨੂੰ ਸੁੱਤੇ ਪਏ ਸ਼ਖ਼ਸ ਉੱਪਰ ਜਾਨਲੇਵਾ ਹਮਲਾ ਕੀਤਾ ਹੈ। ਨੌਜਵਾਨ ਨੇ ਕੁਹਾੜੀ ਦੇ ਨਾਲ ਸ਼ਖ਼ਸ ਉੱਪਰ ਕਈ ਵਾਰ ਕੀਤੇ ਹਨ। ਇਸ ਘਟਨਾ ਦੀ ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਈ ਹੈ। ਜ਼ਖ਼ਮੀ ਹਾਲਤ ਵਿੱਚ ਪੀੜਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਓਧਰ ਇਸ ਘਟਨਾ ਸਬੰਧੀ ਪੁਲਿਸ ਨੇ ਦੱਸਿਆ ਕਿ ਕਿਸੇ ਦਿਹਾੜੀ ਦੇ ਪੈਸੇ ਦੇ ਲੈਣ ਦੇਣ ਨੂੰ ਲੈਕੇ ਦੋਵਾਂ ਵਿੱਚ ਤਕਰਾਰ ਹੋਈ ਸੀ ਜਿਸਦੇ ਚੱਲਦੇ ਸ਼ਖ਼ਸ ਵੱਲੋਂ ਉਸ ਉੱਪਰ ਰਾਤ ਨੂੰ ਸੁੱਤੇ ਪਏ ਉੱਪਰ ਕੁਹਾੜੀ ਨਾਲ ਹਮਲਾ ਕੀਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।