ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦੇਣ ਲਈ ਨੌਜਵਾਨਾਂ ਨੇ ਕੀਤਾ ਇਹ ਕੰਮ - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ
🎬 Watch Now: Feature Video
ਗੁਰਦਾਸਪੁਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿੱਥੇ ਹਰ ਵਿਅਕਤੀ ਉਦਾਸ ਅਤੇ ਸਦਮੇ 'ਚ ਹੈ, ਉੱਥੇ ਹੀ ਨੌਜਵਾਨ ਪੀੜ੍ਹੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਆਪਣੇ ਸਰੀਰ 'ਤੇ ਉਨ੍ਹਾਂ ਦੇ ਨਾਮ ਦਾ ਟੈਟੂ ਬਣਵਾ ਰਹੀ ਹੈ। ਗੁਰਦਾਸਪੁਰ 'ਚ ਜਿੱਥੇ ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਨੂੰ ਆਪਣੇ ਸਰੀਰ 'ਤੇ ਟੈਟੂ ਬਣਵਾ ਕੇ ਸ਼ਰਧਾਂਜਲੀ ਦਿੱਤੀ। ਉਸ ਨੂੰ ਇਹ ਟੈਟੂ ਬਣਾਉਣ ਵਾਲੇ ਕਲਾਕਾਰ ਨੇ ਵੀ ਮੁਫ਼ਤ ਵਿੱਚ ਟੈਟੂ ਬਣਵਾ ਕੇ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ। ਟੈਟੂ ਸੈਂਟਰ 5911 ਦੇ ਮਾਲਕ ਨੇ ਵੀ ਸਿੱਧੂ ਮੂਸੇ ਵਾਲੇ ਦੇ ਫੈਨਸ ਦੇ ਬਾਹਾਂ ’ਤੇ ਮੁਫਤ ਚ ਟੈਟੂ ਬਣਾਏ ਜਾ ਰਹੇ ਹਨ।