ਘਰੋਂ ਲਾਪਤਾ ਹੋਏ ਨੌਜਵਾਨ ਦੀ ਗੱਡੀ 'ਚੋਂ ਮਿਲਿਆ ਖੂਨ, ਜਾਂਚ 'ਚ ਜੁਟੀ ਪੁਲਿਸ - ਘਰੋਂ ਲਾਪਤਾ ਹੋਇਆ ਨੌਜਵਾਨ
🎬 Watch Now: Feature Video
ਪਟਿਆਲਾ : ਪਟਿਆਲਾ ਦੇ ਅਰਬਨ ਇਸਟੇਟ ਸਰਹਿੰਦ ਬਾਈਪਾਸ ਪੁਲ ਉੱਤੇ ਮਿਲੀ ਲਾਵਾਰਿਸ ਕਾਰ ਜਿਸ ਵਿੱਚ ਭਾਰੀ ਮਾਤਰਾ ਵਿੱਚ ਖੂਨ ਡੁੱਲੀਆ ਹੋਇਆ ਸੀ। ਮੌਕੇ ਉੱਤੇ ਪਹੁੰਚੀ ਫੋਰੇਂਸਿਕ ਦੀ ਟੀਮ ਵੱਲੋਂ ਲਾਏ ਗਏ ਗੱਡੀ ਵਿੱਚ ਡੁੱਲ੍ਹੇ ਖੂਨ ਦੇ ਸੈਂਪਲ ਪੁਲਿਸ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਗੱਡੀ ਦੇ ਮਾਲਕ ਦੇ ਪਰਿਵਾਰਕ ਮੈਂਬਰ ਮੌਕੇ ਉੱਤੇ ਪਹੁੰਚੇ। ਇਸ ਦੌਰਾਨ ਲਾਪਤਾ ਵਿਅਕਤੀ ਦੇ ਮੌਕੇ ਉੱਤੇ ਪਹੁੰਚੇ ਭਰਾ ਨੇ ਦੱਸਿਆ ਕਿ ਮੇਰਾ ਭਰਾ ਰਾਤ ਘਰੋਂ ਬਾਹਰ ਰਾਤ 8 ਵਜੇ ਦੇ ਕਰੀਬ ਆਪਣੇ ਦੋਸਤ ਨੂੰ ਮਿਲਣ ਲਈ ਗਿਆ ਸੀ ਪਰ ਘਰ ਨਹੀਂ ਪਰਤਿਆ ਸਾਡੇ ਵੱਲੋਂ ਆਸ-ਪਾਸ ਪਤਾ ਕੀਤਾ ਤਾਂ ਨਹੀਂ ਮਿਲੀਆ। ਇਸ ਤੋਂ ਬਾਅਦ ਅਸੀਂ ਪੁਲਿਸ ਨੂੰ ਉਸ ਦੇ ਲਾਪਤਾ ਹੋਣ ਦੀ ਸ਼ਕਾਇਤ ਦਰਜ ਕਰਵਾਇਆ। ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਪਰਿਵਾਰਕ ਮੈਂਬਰਾਂ ਨੇ ਅਪੀਲ ਕੀਤੀ ਕੇ ਸਾਨੂੰ ਜਲਦ ਨੌਜਵਾਨ ਦੀ ਭਾਲ ਕੀਤੀ ਜਾਵੇ। ਪੱਤਰਕਾਰਾਂ ਨਾਲ ਪੁਲਿਸ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੱਡੀ ਵਿੱਚ ਮਿਲੇ ਖੂਨ ਦੀ ਜਾਂਚ ਲਈ ਸਪੀਲ ਭੇਜ ਦਿੱਤੇ ਗਏ ਹਨ। ਇਸ ਦੀ ਜਾਂਚ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।