ਨਰਾਤਿਆਂ ਦੇ ਤਿਉਹਾਰ ਦੌਰਾਨ ਕੇਜਰੀਵਾਲ ਉੱਤੇ ਸੁੱਟੀ ਗਈ ਪਾਣੀ ਦੀ ਬੋਤਲ ! - ਨਵਰਾਤਰੀ ਤਿਉਹਾਰ ਦੌਰਾਨ
🎬 Watch Now: Feature Video
ਗੁਜਰਾਤ ਦੇ ਰਾਜਕੋਟ ਸ਼ਹਿਰ ਵਿੱਚ ਇੱਕ ਗਰਬਾ ਪ੍ਰੋਗਰਾਮ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਪਾਣੀ ਦੀ ਬੋਤਲ ਸੁੱਟੀ (Water bottle thrown on Kejriwal) ਗਈ। ਆਮ ਆਦਮੀ ਪਾਰਟੀ (AAP) ਦੇ ਨੇਤਾਵਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ ਇਹ ਪਲਾਸਟਿਕ ਦੀ ਬੋਤਲ ਕੇਜਰੀਵਾਲ ਦੇ ਸਿਰ ਦੇ ਉੱਪਰੋਂ ਲੰਘ ਗਈ। ਇਸ ਘਟਨਾ ਦੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਨੀਵਾਰ ਰਾਤ ਨੂੰ ਜਦੋਂ ਕੇਜਰੀਵਾਲ ਨਵਰਾਤਰੀ ਦੇ ਗਰਬਾ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਵਧਾਈ ਦੇ ਰਹੇ ਸਨ ਤਾਂ ਕਿਸੇ ਨੇ ਉਨ੍ਹਾਂ ਵੱਲ ਪਿੱਛਿਓਂ ਬੋਤਲ ਸੁੱਟ ਦਿੱਤੀ। ਆਖ਼ਰੀ ਸਮੇਂ ਵਿੱਚ ਉਨ੍ਹਾਂ ਨੇ ਰਾਸ ਉਤਸਵ ਵਿੱਚ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ।