ਠੇਕੇ ਦੇ ਕਰਿੰਦੇ ਦਾ ਅਣਪਛਾਤਿਆਂ ਵੱਲੋਂ ਕਤਲ, ਜਾਂਚ ’ਚ ਜੁੱਟੀ ਪੁਲਿਸ - ਠੇਕੇ ਦੇ ਕਰਿੰਦੇ ਦਾ ਅਣਪਛਾਤਿਆਂ ਵੱਲੋਂ ਕਤਲ
🎬 Watch Now: Feature Video
ਅੰਮ੍ਰਿਤਸਰ: ਸੂਬੇ ’ਚ ਆਏ ਦਿਨ ਵਾਪਰ ਰਹੀਆਂ ਕਤਲ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਕਾਰਨ ਲੋਕ ਖ਼ੌਫ਼ ਦੇ ਸਾਏ ਹੇਠ ਜੀਅ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਪਿੰਡ ਬੁੱਟਰ ਸਿਵੀਆਂ ਤੋਂ ਸਾਹਮਣੇ ਆਇਆ ਹੈ। ਜਿੱਥੇ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਇੱਕ ਵਿਅਕਤੀ ’ਤੇ ਹਮਲਾ ਕੀਤਾ ਗਿਆ। ਜਿਸ ਨੂੰ ਹਸਪਤਾਲ ਚ ਮ੍ਰਿਤ ਐਲਾਨ ਦਿੱਤਾ ਗਿਆ। ਮਾਮਲੇ ਸਬੰਧੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਰਾਬ ਠੇਕੇਦਾਰਾਂ ਨਾਲ ਕਰਿੰਦੇ ਵਜੋਂ ਕੰਮ ਕਰਦਾ ਸੀ ਅਤੇ ਰੋਜ਼ ਦੇ ਵਾਂਗ ਹੀ ਕੰਮ ਲਈ ਨਿਕਲਿਆ ਸੀ ਪਰ ਦੇਰ ਰਾਤ ਤੱਕ ਵਾਪਸ ਘਰ ਨਹੀਂ ਮੁੜਿਆ। ਜਿਸ ਦੀ ਭਾਲ ਕਰਨ ਤੇ ਉਹ ਜ਼ਖਮੀ ਹਾਲਤ ਚ ਮਿਲਿਆ ਜਿਸ ਨੂੰ ਹਸਪਤਾਲ ਚ ਮ੍ਰਿਤ ਐਲਾਨ ਦਿੱਤਾ ਗਿਆ ਸੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।