ਕੇਂਦਰੀ ਮਾਡਰਨ ਜੇਲ੍ਹ 'ਚ ਕੈਦੀਆਂ ਨੂੰ ਸਾਮਾਨ ਸੁੱਟਣ ਆਏ ਤਿੰਨ ਮੋਟਰਸਾਈਕਲ ਸਵਾਰ ਗ੍ਰਿਫਤਾਰ
🎬 Watch Now: Feature Video
ਫਰੀਦਕੋਟ : ਕੇਂਦਰੀ ਮਾਡਰਨ ਜੇਲ੍ਹ ਦੀ ਬਾਹਰਲੀ ਕੰਧ ਟੱਪ ਕੇ ਜੇਲ੍ਹ ਪ੍ਰਸ਼ਾਸਨ ਨੇ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕੀਤਾ, ਜੋ ਕੈਦੀਆਂ ਨੂੰ ਇਤਰਾਜ਼ਯੋਗ ਸਾਮਾਨ ਪਹੁੰਚਾਉਣ ਆਏ ਸਨ। ਇੱਕ ਮੁਲਜ਼ਮ ਨੇ ਪੁਲਿਸ ਅਧਿਕਾਰੀਆਂ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਪਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਕਾਬੂ ਕਰ ਲਿਆ ਗਿਆ। ਇਨ੍ਹਾਂ ਕੋਲੋਂ 5 ਹੈੱਡਫੋਨ, 6 ਡਾਟਾ ਕੇਬਲ, ਤਿੰਨ ਚਾਰਜਰ, ਦੋ ਪੈੱਨ ਡਰਾਈਵਾਂ ਦੇ ਨਾਲ-ਨਾਲ ਬੀੜੀ ਸਿਗਰਟਾਂ ਅਤੇ ਜਰਦਾ ਅਤੇ ਹੀਟਰ ਸਪਰਿੰਗ ਆਦਿ ਬਰਾਮਦ ਹੋਏ ਹਨ, ਜੋ ਕਿ ਜੇਲ੍ਹ ਦੀ ਕੰਧ ਦੇ ਅੰਦਰ ਸੁੱਟੇ ਜਾਣੇ ਸਨ। ਇਸ ਮਾਮਲੇ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਇਹ ਸਾਮਾਨ ਮੰਗਵਾਉਣ ਵਾਲੇ 5 ਕੈਦੀਆਂ ਦੀ ਵੀ ਸ਼ਨਾਖਤ ਕੀਤੀ ਹੈ ਅਤੇ ਇਨ੍ਹਾਂ 'ਚੋਂ ਦੋ ਕੈਦੀਆਂ ਕੋਲੋਂ ਇੱਕ ਮੋਬਾਈਲ ਫ਼ੋਨ ਵੀ ਬਰਾਮਦ ਹੋਇਆ ਹੈ। ਜੇਲ੍ਹ ਪ੍ਰਸ਼ਾਸਨ ਨੇ ਗ੍ਰਿਫ਼ਤਾਰ ਕੀਤੇ ਤਿੰਨ ਮੁਲਜ਼ਮਾਂ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ ਪਰਚਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਉਕਤ ਤਿੰਨਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਰਿਮਾਂਡ 'ਤੇ ਲਿਆ ਜਾਵੇਗਾ ਅਤੇ ਇਸ ਤੋਂ ਇਲਾਵਾ ਉਕਤ ਹਵਾਲਾਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।