ਦਿਨ ਦਿਹਾੜੇ ਖ਼ਾਲੀ ਪਏ ਨਵੇਂ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ - Faridkot Crime News
🎬 Watch Now: Feature Video
ਜੈਤੋ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਨ੍ਹਾਂ ਨੂੰ ਪੁਲਿਸ ਦਾ ਵੀ ਕੋਈ ਖੌਫ ਨਹੀਂ ਹੈ। ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਚੋਰਾਂ ਵੱਲੋਂ ਦਿਨ ਦਿਹਾੜੇ ਨਵੇਂ ਘਰ ਵਿੱਚ ਬਿਜਲੀ ਦੀ ਫਿਟਿੰਗ ਲਈ ਰੱਖੇ ਗਏ ਤਾਰਾਂ ਦੇ ਬੰਡਲ ਲੈਕੇ ਰੱਫੂਚੱਕਰ ਹੋ ਗਏ। ਇਸ ਮੌਕੇ ਪੀੜਤ ਦੇ ਭਰਾ ਸਤੀਸ਼ ਕੁਮਾਰ ਬੀਰੀ ਨੇ ਦੱਸਿਆ ਕਿ ਜੈਤੋ ਵਿੱਚ ਇਹ ਕੋਈ ਪਹਿਲੀ (Faridkot News) ਘਟਨਾ ਨਹੀਂ ਹੈ। ਆਏ ਦਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਮੇਰੇ ਭਰਾ ਅਤੇ ਭਰਜਾਈ ਮਥੁਰਾ ਵ੍ਰਿੰਦਾਬਨ ਗਏ ਹੋਏ ਸੀ ਤੇ ਭਤੀਜਾ ਦੁਕਾਨ ਤੇ ਸੀ। ਦਿਨ ਦਿਹਾੜੇ ਡੇਢ ਵਜੇ ਦੇ ਕਰੀਬ ਇਕ ਚੋਰ ਘਰ ਵਿੱਚ ਦਾਖਲ ਹੋਇਆ ਤੇ ਬਿਜਲੀ ਦੀਆਂ ਤਾਰਾਂ ਦੇ ਬੰਡਲ ਘਰ ਦੇ ਪਿਛਲੇ ਪਾਸੇ ਸੁੱਟ ਕੇ ਲੈਕੇ ਰਫੂਚੱਕਰ ਹੋ ਗਏ, ਜਿਸ ਦੀ ਕੀਮਤ 45 ਹਜ਼ਾਰ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਕਿ ਚੋਰ ਕਿਸ ਤਰ੍ਹਾਂ ਬਿਨਾਂ ਕਿਸੇ ਡਰ ਤੋਂ ਘਰ ਵਿੱਚ ਦਾਖਲ ਹੋ ਰਿਹਾ ਹੈ। ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਮੰਗ ਕਰਦੇ ਹੋਏ ਕਿਹਾ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ, ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਕਿਸੇ ਹੋਰ ਨਾਲ ਨਾ ਵਾਪਰ ਸਕੇ। ਜਦੋਂ ਇਸ ਬਾਰੇ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।