ਨਵਜੋਤ ਸਿੱਧੂ 'ਤੇ ਬੋਲੇ ਜੇਲ੍ਹ ਮੰਤਰੀ- ਕਾਂਗਰਸ ਦੀ ਪਿੱਠ 'ਤੇ ਛੁਰਾ ਮਾਰਨ ਵਾਲੇ ਨੂੰ ਬਰਦਾਰਸ਼ਤ ਨਹੀਂ ਕਰਾਂਗਾ - gurdaspur
🎬 Watch Now: Feature Video
ਨਵਜੋਤ ਸਿੰਘ ਸਿੱਧੂ ਵੱਲੋਂ ਫਰੇਂਡਲੀ ਮੈਚ ਦੇ ਬਿਆਨ 'ਤੇ ਜਿੱਥੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਉਨ੍ਹਾਂ 'ਤੇ ਤਿੱਖੇ ਵਾਰ ਕੀਤੇ ਹਨ ਉੱਥੇ ਹੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਨਵਜੋਤ ਸਿੰਘ ਸਿੱਧੂ ਤੋਂ ਖਫ਼ਾ ਹਨ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਮਰਿੰਦਰ ਸਿੰਘ ਇੱਕ ਸਫਲ ਮੁੱਖ ਮੰਤਰੀ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਅਜਿਹਾ ਬਿਆਨ ਦੇਣ ਲੱਗੇ ਸੋਚਣਾ ਚਾਹੀਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਦੀ ਪਿੱਠ 'ਤੇ ਛੁਰਾ ਮਾਰਨ ਵਾਲੇ ਨੂੰ ਬਰਦਾਰਸ਼ਤ ਨਹੀਂ ਕੀਤਾ ਜਾਵੇਗਾ।