ਜਗਤ ਮਾਤਾ ਗੁਜ਼ਰ ਕੌਰ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਜੰਡਿਆਲਾ ‘ਚ ਵਿਸ਼ੇਸ਼ ਸਮਾਗਮ - Computer training course
🎬 Watch Now: Feature Video
ਜੰਡਿਆਲਾ:ਜਗਤ ਮਾਤਾ ਗੁਜਰ ਕੌਰ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਚੱਲ ਰਹੀ ਸੰਸਥਾ ਸਰ੍ਹਾਂ ਰੋਡ ਜੰਡਿਆਲਾ ਗੁਰੂ ਵਿਖੇ ਹਰ ਹਫ਼ਤੇ ਦੀ ਤਰ੍ਹਾਂ ਇਸ ਹਫ਼ਤੇ ਵੀ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਭਾਈ ਗੁਰਇਕਬਾਲ ਸਿੰਘ ਨੇ ਗੁਰਬਾਣੀ ਅਤੇ ਕਥਾ ਸੁਣਾ ਕੇ ਸੰਗਤਾਂ ਨੂੰ ਭਗਤੀ ਵਿੱਚ ਲੀਨ ਕਰ ਰੂਹਾਨੀਅਤ ਨਾਲ ਜੋੜਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਗੁਰਇਕਬਾਲ ਸਿੰਘ ਨੇ ਕਿਹਾ, ਕਿ ਬੀਬੀ ਕੋਲਾਂ ਜੀ ਭਲਾਈ ਕੇਂਦਰ ਵੱਲੋਂ ਹਰ ਮਹੀਨੇ ਵਿਧਵਾਂ ਔਰਤਾਂ ਨੂੰ ਘਰੇਲੂ ਰਾਸ਼ਨ ਦੇਣਾ, ਬੱਚਿਆਂ ਨੂੰ ਸਿਲਾਈ ਕਢਾਈ, ਹਰਮੋਨੀਅਮ, ਕੰਪਿਊਟਰ ਸਿਖਾਲਾਈ ਕੋਰਸ (Computer training course) ਆਦਿ ਮੁਫ਼ਤ ਸੇਵਾ ਉਪਰਾਲੇ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਬੀਬੀ ਕੌਲਾਂ ਜੀ ਡਿਗਰੀ ਕਾਲਜ ਵਿਖੇ ਬੱਚੇ ਮਿਹਨਤ ਲਗਾ ਕੇ ਪੜਦੇ ਹਨ।